ਤਰਨਤਾਰਨ, (ਰਮਨ)- ਤਰਨਤਾਰਨ ਬਲਾਕ-1 ਦੇ ਅਧਿਕਾਰੀ ਵੱਲੋਂ ਦਫਤਰ ਨੂੰ ਖਾਲੀ ਨਾ ਕਰਨ ਦੀ ਸੂਰਤ 'ਚ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਕੂਲੀ ਬੱਚਿਆਂ ਨੂੰ ਬਾਹਰ ਬੈਠੇ ਵੇਖ ਕੇ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਵੀ ਕਾਫੀ ਮਾਯੂਸ ਹੋ ਗਏ, ਜਿਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਲਿਖਤੀ ਪੱਤਰ ਲਿਖ ਕੇ ਦਫਤਰ ਨੂੰ ਤੁਰੰਤ ਖਾਲੀ ਕਰਵਾਉਣ ਲਈ ਕਿਹਾ।
ਸਕੂਲ 'ਚ ਸਰਕਾਰੀ ਮਹਿਲਾ ਅਧਿਕਾਰੀ ਵੱਲੋਂ ਕਮਰਿਆਂ ਉਪਰ ਕੀਤੇ ਦਫਤਰੀ ਕੰਮ ਲਈ ਕਬਜ਼ੇ ਕਾਰਨ ਬੱਚਿਆਂ ਨੂੰ ਖੁੱਲ੍ਹੇ ਆਸਮਾਨ ਹੇਠਾਂ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੁਣ ਵੇਖਣਾ ਇਹ ਹੈ ਕਿ ਏ. ਡੀ. ਸੀ. ਦੇ ਹੁਕਮਾਂ ਜਿਸ 'ਚ ਬੀ. ਈ. ਓ.-1 ਨੂੰ ਦਫਤਰ ਖਾਲੀ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ, ਨੂੰ ਉਕਤ ਮਹਿਲਾ ਅਧਿਕਾਰੀ ਕਦੋਂ ਤੱਕ ਖਾਲੀ ਕਰਨ ਲਈ ਟਾਲਦੀ ਹੈ।
ਸਥਾਨਕ ਚਾਰ ਖੰਭਾ ਚੌਕ ਵਿਖੇ ਬਲਾਕ ਐਲੀਮੈਂਟਰੀ ਸਕੂਲ ਮੌਜੂਦ ਹੈ, ਜਿਸ 'ਚ ਪਿਛਲੇ ਕਰੀਬ 15 ਸਾਲਾਂ ਤੋਂ ਬਲਾਕ ਐਲੀਮੈਂਟਰੀ ਅਫਸਰ ਤਰਨਤਾਰਨ-1 ਵੱਲੋਂ ਆਪਣੇ ਦਫਤਰ ਲਈ ਕਰੀਬ ਦੋ ਕਮਰਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਦੀ ਵਜ੍ਹਾ ਕਾਰਨ ਸਕੂਲ 'ਚ ਮੌਜੂਦ ਕੁੱਲ 5 ਕਮਰਿਆਂ 'ਚੋਂ 3 ਕਮਰੇ ਹੀ ਸਕੂਲ ਦੇ ਬੱਚਿਆਂ ਹਿੱਸੇ ਆਏ ਹਨ, ਜਿਸ ਕਾਰਨ ਮੀਂਹ ਹਨੇਰੀ ਦੇ ਦਿਨਾਂ ਵਿਚ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਰੀ ਸਥਿਤੀ ਨੂੰ ਵੇਖ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੇ ਸਕੂਲ ਦਾ ਦੌਰਾ ਕਰ ਕੇ ਇਸ ਦਫਤਰ ਨੂੰ ਬਲਾਕ ਐਲੀਮੈਂਟਰੀ ਦਫਤਰ ਤਰਨਤਾਰਨ-2 ਦੀ ਮੱਲ੍ਹੀਆਂ ਵਿਖੇ ਨਵੀਂ ਬਣੀ ਇਮਾਰਤ 'ਚ ਬਦਲਣ ਲਈ ਕਿਹਾ ਸੀ ਪਰ ਬਲਾਕ ਐਲੀਮੈਂਟਰੀ ਅਧਿਕਾਰੀ ਮੈਡਮ ਵੀਰਜੀਤ ਕੌਰ ਇਸ ਨੂੰ ਖਾਲੀ ਕਰਨ ਲਈ ਰਾਜ਼ੀ ਨਹੀਂ ਹਨ। ਸਕੂਲ 'ਚੋਂ ਸਰਕਾਰੀ ਦਫਤਰ ਨੂੰ ਖਾਲੀ ਕਰਵਾਉਣ ਲਈ ਕਈ ਸਮਾਜ ਸੇਵੀਆਂ ਵੱਲੋਂ ਕੀਤੇ ਗਏ ਯਤਨ ਤਾਂ ਬਹਤੁ ਦੂਰ ਦੀ ਗੱਲ, ਉਕਤ ਮਹਿਲਾ ਅਧਿਕਾਰੀ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਮੰਨਣ ਲਈ ਰਾਜ਼ੀ ਨਹੀਂ ਹੋ ਰਹੀ।
ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਅੱਤਵਾਦੀ ਗ੍ਰਿਫਤਾਰ, 2010 ਤੋਂ ਸੀ ਵਾਂਟੇਡ
NEXT STORY