ਪਠਾਨਕੋਟ, (ਸ਼ਾਰਦਾ)- ਕਾਨਵਾਂ ਪੁਲਸ ਨੇ ਇਕ ਲੜਕੀ ਦੀ ਸ਼ਿਕਾਇਤ 'ਤੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਦੇਸ਼ ਕੁਮਾਰ ਨੇ ਦੱਸਿਆ ਕਿ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਦੀਪਕ ਸੈਣੀ ਪੁੱਤਰ ਰਾਜ ਪਾਲ ਵਾਸੀ ਪਿੰਡ ਭਟੋਆ ਦੇ ਨਾਲ ਪਿਛਲੇ 4 ਸਾਲਾਂ ਤੋਂ ਪ੍ਰੇਮ ਸੰਬੰਧ ਚਲਦੇ ਆ ਰਹੇ ਹਨ ਤੇ ਉਕਤ ਮੁਲਜ਼ਮ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਆ ਰਿਹਾ ਸੀ। ਲੜਕੀ ਨੇ ਦਿੱਤੇ ਬਿਆਨਾਂ 'ਚ ਕਿਹਾ ਕਿ ਜਦੋਂ ਉਕਤ ਮੁਲਜ਼ਮ ਨੂੰ ਲੜਕੀ ਨੇ ਵਿਆਹ ਕਰਨ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗਾ, ਜਿਸ 'ਤੇ ਡੀ. ਐੱਸ. ਪੀ. ਆਰ. ਕੁਲਦੀਪ ਸਿੰਘ ਵੱਲੋਂ ਜਾਂਚ ਕਰਨ 'ਤੇ ਉਕਤ ਨੌਜਵਾਨ ਮੁਲਜ਼ਮ ਪਾਇਆ ਗਿਆ। ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ 'ਤੇ ਟ੍ਰੈਫਿਕ ਪੁਲਸ ਦਾ ਚੱਲਿਆ ਡੰਡਾ
NEXT STORY