ਬਟਾਲਾ, (ਬੇਰੀ, ਸੈਂਡੀ)- ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਨੂੰਹ ਦੀ ਕੁੱਟਮਾਰ ਕਰ ਕੇ ਉਸਨੂੰ ਘਰੋਂ ਬਾਹਰ ਕੱਢਣ ਵਾਲੇ ਸਹੁਰਿਆਂ ਨੂੰ ਨਾਮਜ਼ਦ ਕੀਤਾ ਹੈ।ਪੁਲਸ ਨੂੰ ਦਿੱਤੀ ਦਰਖਾਸਤ 'ਚ ਜਸਕੀਰਤ ਕੌਰ ਪੁੱਤਰੀ ਤਜਿੰਦਰ ਸਿੰਘ ਵਾਸੀ ਹਾਲ ਪਿੰਡ ਮੀਕੇ ਨੇ ਦੱਸਿਆ ਕਿ ਉਸਦਾ ਵਿਆਹ ਸਾਲ 2007 'ਚ ਰਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਟਣਾਨੀਵਾਲ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸਦੇ ਸਹੁਰੇ ਦਾਜ 'ਚ ਨਕਦੀ ਦੀ ਮੰਗ ਕਰਨ ਲੱਗ ਪਏ, ਜਿਸ ਕਾਰਨ ਉਸਦੇ ਪਿਤਾ ਤਜਿੰਦਰ ਸਿੰਘ ਨੇ ਆਪਣੀ ਜ਼ਮੀਨ ਗਿਰਵੀ ਰੱਖ ਕੇ ਇਕ ਟਰੈਕਟਰ ਅਤੇ 2 ਕਾਰਾਂ ਲੈਣ ਲਈ ਪੈਸੇ ਦਿੱਤੇ ਅਤੇ ਸਾਲ 2015 'ਚ ਉਸਨੂੰ ਧੋਖੇ ਨਾਲ ਆਸਟ੍ਰੇਲੀਆ ਤੋਂ ਭਾਰਤ ਭੇਜ ਦਿੱਤਾ ਅਤੇ ਜਦੋਂ ਉੁਹ ਆਪਣੇ ਸਹੁਰੇ ਘਰ ਆਈ ਤਾਂ ਸਹੁਰਿਆਂ ਨੇ ਉਸਦੀ ਕੁੱਟਮਾਰ ਕਰ ਕੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ।
ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦੇ ਹੋਏ ਥਾਣਾ ਸ੍ਰੀ ਹਰਗੋਬਿੰਦਪੁਰ ਵਿਚ ਜਸਕੀਰਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਇਸਦੇ ਪਤੀ ਰਵਿੰਦਰ ਸਿੰਘ ਸਮੇਤ 4 ਲੋਕਾਂ ਦੇ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
ਕਰਮਚਾਰੀ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ
NEXT STORY