ਗੁਰਦਾਸਪੁਰ, (ਵਿਨੋਦ, ਦੀਪਕ)- ਅੱਜ ਦੁਪਹਿਰ ਸਮੇਂ ਬੱਸ ਸਟੈਂਡ ਦੇ ਨਜ਼ਦੀਕ ਇਕ ਮੀਟ ਦੀ ਦੁਕਾਨ 'ਚ ਗੈਸ ਸਿਲੰਡਰ ਨੂੰ ਅੱਗ ਲੱਗ ਗਈ, ਜਿਸ ਨਾਲ ਨਜ਼ਦੀਕ ਦੇ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਗਿਆ।ਦੁਕਾਨ 'ਚ ਕੰਮ ਕਰਨ ਵਾਲੇ ਅਮਨਦੀਪ ਪੁੱਤਰ ਸਵਿੰਦਰ ਸਿੰਘ ਵਾਸੀ ਸਿੰਘਪੁਰਾ ਨੇ ਦੱਸਿਆ ਕਿ ਅੱਜ ਉਸ ਦਾ ਸਿਲੰਡਰ ਲੀਕ ਕਰ ਰਿਹਾ ਸੀ, ਇਸ ਦੌਰਾਨ ਜਦ ਉਸ ਨੇ ਚਾਹ ਬਣਾਉਣ ਲਈ ਚੁੱਲ੍ਹੇ ਨੂੰ ਚਲਾਇਆ ਤਾਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ, ਇਸ ਦੌਰਾਨ ਉਸ ਦੇ ਮੂੰਹ 'ਤੇ ਅੱਗ ਲੱਗਣ ਦੇ ਕਾਰਨ ਉਸ ਦਾ ਮੂੰਹ ਝੁਲਸ ਗਿਆ। ਸਥਾਨਕ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਸਮੇਂ ਸਿਰ ਅੱਗ 'ਤੇ ਕਾਬੂ ਪਾਉਣ ਦੇ ਕਾਰਨ ਵੱਡਾ ਹਾਦਸਾ ਟਲ ਗਿਆ।
ਫੂਡ ਸੇਫਟੀ ਐਕਟ ਤਹਿਤ ਖਾਧ ਪਦਾਰਥਾਂ ਦੇ ਸੈਂਪਲ ਭਰੇ
NEXT STORY