ਮੋਹਾਲੀ (ਸੰਦੀਪ) : ਜ਼ਿਲ੍ਹੇ 'ਚ 6 ਮਾਰਚ ਤੋਂ ਸ਼ੁਰੂ ਕੀਤੇ ਗਏ ਇੰਟੈਲੀਜੈਂਸ ਟ੍ਰੈਫਿਕ ਮੈਨਜਮੈਂਟ ਸਿਸਟਮ (ਆਈ. ਟੀ. ਐੱਮ. ਐੱਸ.) ਦੇ ਤਹਿਤ ਪੁਲਸ ਨੇ 4 ਦਿਨਾਂ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਰੀਬ 6950 ਚਲਾਨ ਕਰ ਦਿੱਤੇ। ਪੁਲਸ ਦੇ ਅੰਕੜਿਆਂ ਮੁਤਾਬਕ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ 6 ਤੋਂ ਲੈ ਕੇ 9 ਮਾਰਚ ਤੱਕ ਦੇ ਇਹ ਚਲਾਨ ਹਨ, ਜਦੋਂ ਕਿ ਪੁਲਸ ਨੇ ਯੋਜਨਾ ਦੀ ਸ਼ੁਰੂਆਤ 'ਚ ਪਹਿਲੇ ਦਿਨ ਸਿਰਫ 2 ਘੰਟਿਆਂ 'ਚ ਹੀ 1160 ਚਲਾਨ ਕਰ ਦਿੱਤੇ ਸਨ। ਅੰਕੜਿਆਂ ਨੂੰ ਦੇਖਣ 'ਤੇ ਪਤਾ ਲੱਗਦਾ ਹੈ ਕਿ ਮੋਹਾਲੀ ਪੁਲਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਟ੍ਰੈਫਿਕ ਚਲਾਨ ਕੱਟਣ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਅੰਕੜੇ ਦੱਸਦੇ ਹਨ ਕਿ ਪੁਲਸ ਉਕਤ ਯੋਜਨਾ ਤਹਿਤ ਇਕ ਦਿਨ 'ਚ ਔਸਤਨ 1735 ਲੋਕਾਂ ਦੇ ਆਨਲਾਈਨ ਟ੍ਰੈਫਿਕ ਚਲਾਨ ਕੱਟ ਰਹੀ ਹੈ। ਦੂਜੇ ਪਾਸੇ ਅੰਕੜਿਆਂ ਦੀ ਮੰਨੀਏ ਤਾਂ 4 ਦਿਨਾਂ 'ਚ ਸਿਰਫ 110 ਲੋਕਾਂ ਨੇ ਚਲਾਨ ਦਾ ਭੁਗਤਾਨ ਕੀਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ, ਸ਼ਰਾਬ ਦੀਆਂ ਕੀਮਤਾਂ ਲੈ ਕੇ ਆਈ ਨਵੀਂ ਅਪਡੇਟ
ਇਕ ਦਿਨ 'ਚ 27 ਲੋਕਾਂ ਨੇ ਚਲਾਨ ਦਾ ਕੀਤਾ ਭੁਗਤਾਨ
ਔਸਤਨ ਇਕ ਦਿਨ 'ਚ 27 ਲੋਕਾਂ ਨੇ ਆਪਣੇ ਚਲਾਨ ਦਾ ਭੁਗਤਾਨ ਕੀਤਾ। ਪੁਲਸ ਦੇ ਮੁਤਾਬਕ 1 ਲੱਖ, 4 ਹਜ਼ਾਰ, 500 ਰੁਪਏ ਦੀ ਚਲਾਨ ਰਾਸ਼ੀ ਜਮ੍ਹਾਂ ਹੋਈ ਹੈ। ਬਚੇ ਹੋਏ 6740 ਟ੍ਰੈਫਿਕ ਚਲਾਨਾਂ ਤੋਂ ਕਰੀਬ 7 ਲੱਕ, 48 ਹਜ਼ਾਰ 500 ਰੁਪਏ ਦੀ ਚਲਾਨ ਰਾਸ਼ੀ ਇਕੱਠੇ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਪੁਲਸ ਦਾ ਚਲਾਨ ਤੋਂ ਹੋਣ ਵਾਲਾ ਰੈਵੇਨਿਊ ਵੀ ਵਧੇਗਾ। ਜਾਣਕਾਰੀ ਮੁਤਾਬਕ ਯੋਜਨਾ ਦੇ ਪਹਿਲੇ ਪੜਾਅ 'ਚ ਮੋਹਾਲੀ ਅਤੇ ਇਸ ਦੇ ਨਾਲ ਲੱਗਦੀਆਂ ਕੁੱਲ 17 ਥਾਵਾਂ 'ਤੇ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੇ ਤਹਿਤ ਸ਼ੁਰੂਆਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਧਿਆਪਕਾਂ ਨੂੰ ਮਿਲੀ ਵੱਡੀ ਰਾਹਤ, ਜਾਰੀ ਹੋ ਗਿਆ ਸਰਕੂਲਰ
ਨਿਯਮਾਂ ਦੀ ਪਾਲਣਾ ਕਰਕੇ ਚਲਾਨ ਤੋਂ ਬਚੋ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਬੀਤੇ 4 ਦਿਨਾਂ 'ਚ ਆਈ. ਟੀ. ਐੱਮ. ਐੱਸ. ਤਹਿਤ ਕਰੀਬ 6950 ਚਲਾਨ ਕੀਤੇ ਜਾ ਚੁੱਕੇ ਹਨ। ਮੋਹਾਲੀ ਟ੍ਰੈਫਿਕ ਪੁਲਸ ਦੇ ਐੱਸ. ਪੀ. ਐੱਚ. ਐੱਸ. ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਿਯਮਾਂ ਦੀ ਪਾਲਣਾ ਕਰਕੇ ਚਲਾਨ ਤੋਂ ਬਚੋ ਅਤੇ ਸੜਕ 'ਤੇ ਆਪਣਾ ਅਤੇ ਹੋਰ ਚੱਲਣ ਵਾਲਿਆਂ ਦਾ ਸਫ਼ਰ ਸੁਰੱਖਿਅਤ ਕਰੋ। ਲੋਕਾਂ ਨੂੰ ਸੁਰੱਖਿਅਤ ਆਵਾਜਾਈ ਦੇਣਾ ਪੁਲਸ ਦਾ ਮੁੱਖ ਮਕਸਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਲ਼ੀਆਂ ਚੱਲਣ ਤੋਂ ਬਾਅਦ ਕੈਨੇਡਾ ਤੋਂ ਆਇਆ ਫੋਨ, ਇਕ ਹਫ਼ਤੇ ’ਚ ਤੈਨੂੰ ਮਾਰ ਦਿੱਤਾ ਜਾਵੇਗਾ
NEXT STORY