ਬਟਾਲਾ (ਮਠਾਰੂ)- ਮੌਤ ਰੂਪੀ, ਖੂਨੀ ਅਤੇ ਬੇਹੱਦ ਖਤਰਨਾਕ ਚਾਈਨਾ ਡੋਰ ਨੇ ਇੱਕ 65 ਸਾਲਾਂ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈਂਦੀਆਂ ਉਸ ਦਾ ਗਲਾ ਬੁਰੀ ਤਰ੍ਹਾਂ ਨਾਲ ਵੱਢ ਦਿੱਤਾ, ਜਿਸ ਕਰਕੇ ਉਕਤ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਲਕਪੁਰ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਮਲਕਪੁਰ ਦੇ ਰਹਿਣ ਵਾਲੇ 65 ਸਾਲਾਂ ਗੁਰਦਿਆਲ ਸਿੰਘ ਪੁੱਤਰ ਅਜੀਤ ਸਿੰਘ ਆਪਣੀ ਪਤਨੀ ਅਤੇ ਪੋਤਰੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਾਦੀਆਂ ਰੋਡ ਤੋਂ ਹੰਸਲੀ ਨਾਲੇ ਦੇ ਕੰਢੇ ਕੰਢੇ ਕਾਹਨੂੰਵਾਨ ਰੋਡ ਨੂੰ ਆਉਂਦੀ ਸੜਕ ਵਾਲੇ ਪਾਸੇ ਤੋਂ ਪਿੰਡ ਆ ਰਹੇ ਸਨ ।
ਇਹ ਵੀ ਪੜ੍ਹੋ- ਪੰਜਾਬ 'ਚ 1, 2, 3 ਤੇ 4 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ
ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਜਦ ਗੁਰਦਿਆਲ ਸਿੰਘ ਹੰਸਲੀ ਨਾਲੇ ਦੀ ਸੜਕ 'ਤੇ ਪਹੁੰਚੇ ਤਾਂ ਚਾਈਨਾ ਡੋਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈਂਦਿਆਂ ਉਨ੍ਹਾਂ ਦਾ ਗਲਾ ਬੁਰੀ ਤਰ੍ਹਾਂ ਨਾਲ ਵੱਢ ਦਿੱਤਾ, ਜਿਸ ਕਰਕੇ ਗੁਰਦਿਆਲ ਸਿੰਘ ਖੂਨ ਨਾਲ ਲੱਥ ਪੱਥ ਹੋ ਗਏ। ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਗੁਰਦਿਆਲ ਸਿੰਘ ਨੂੰ ਤੁਰੰਤ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਭਾਰੀ ਮੁਸ਼ੱਕਤ ਕਰਦਿਆਂ ਉਨ੍ਹਾਂ ਦੇ ਗਲੇ ਨੂੰ 32 ਟਾਂਕੇ ਲਗਾਏ ਗਏ।
ਇਹ ਵੀ ਪੜ੍ਹੋ- ਪਤੀ ਦੀ ਗੈਰ-ਮੌਜੂਦਗੀ ’ਚ 2 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫ਼ਰਾਰ, ਰੋਜ਼ੀ-ਰੋਟੀ ਲਈ ਕੁਵੈਤ ਗਿਆ ਸੀ ਪਤੀ
ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਜੇਕਰ ਚਾਈਨਾ ਡੋਰ ਜ਼ਖ਼ਮੀ ਹੋਏ ਗੁਰਦਿਆਲ ਸਿੰਘ ਦੇ ਗਲੇ ਨੂੰ ਥੋੜਾ ਜਿਹਾ ਵੀ ਹੋਰ ਵੱਢ ਦਿੰਦੀ ਤਾਂ ਉਨ੍ਹਾਂ ਦੀ ਸਾਹ ਰਾਗ ਕੱਟੀ ਜਾਣੀ ਸੀ। ਸਰਪੰਚ ਮਨਜੀਤ ਸਿੰਘ ਅਤੇ ਇਲਾਕੇ ਦੇ ਹੋਰ ਮੋਹਤਬਰ ਵਿਅਕਤੀਆਂ ਨੇ ਸਰਕਾਰ ਤੇ ਜ਼ਿਲ੍ਹੇ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਕੋਲੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਖਤਰਨਾਕ ਮੌਤ ਰੂਪੀ ਚਾਈਨਾ ਡੋਰ ਨੂੰ ਸਖ਼ਤੀ ਦੇ ਨਾਲ ਬੰਦ ਕੀਤਾ ਜਾਵੇ, ਤਾਂ ਜੋ ਕੀਮਤੀ ਜ਼ਿੰਦਗੀਆਂ ਦੇ ਨਾਲ ਹੋ ਰਹੇ ਖਿਲਵਾੜ ਨੂੰ ਰੋਕਦਿਆਂ ਚਾਈਨਾ ਡੋਰ ਦੇ ਕਾਰਨ ਵਾਪਰ ਰਹੇ ਭਿਆਨਕ ਹਾਦਸਿਆਂ ਨੂੰ ਵੀ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ : ਸ਼ਮਸ਼ਾਨਘਾਟ 'ਚ ਬਜ਼ੁਰਗ ਦੀਆਂ ਅਸਥੀਆਂ ਗਾਇਬ, ਪਰਿਵਾਰ ਵੱਲੋਂ ਜ਼ਬਰਦਸਤ ਹੰਗਾਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
High Alert 'ਤੇ ਜਲੰਧਰ! ਪੂਰੀ ਤਰ੍ਹਾਂ ਕੀਤਾ ਸੀਲ, ਸੁਰੱਖਿਆ ਦੇ ਸਖ਼ਤ ਪ੍ਰਬੰਧ
NEXT STORY