ਤਰਨਤਾਰਨ (ਰਮਨ)- ਤਰਨਤਾਰਨ 'ਚ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸ਼ਮਸ਼ਾਨਘਾਟ ਦੇ ਅੰਦਰੋਂ ਇਕ ਬਜ਼ੁਰਗ ਦੀਆਂ ਅਸਥੀਆਂ ਹੀ ਗਾਇਬ ਹੋ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਨਿਵਾਸੀ ਤਿਲਕ ਰਾਜ ਦਾ ਦੇਹਾਂਤ ਬੀਤੀ 21 ਜਨਵਰੀ ਨੂੰ ਹੋਇਆ ਸੀ। ਉਨ੍ਹਾਂ ਦੇ ਪੁੱਤਰ ਨਵੀਨ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰ ਸ਼ੁੱਕਰਵਾਰ ਸਵੇਰੇ ਸ਼ਮਸ਼ਾਨ ਘਾਟ ਵਿੱਚ ਹਰਿਦੁਆਰ ਜਾਣ ਲਈ ਅਸਥੀਆਂ (ਫੁੱਲ) ਲੈਣ ਪੁੱਜੇ ਤਾਂ ਸ਼ਮਸ਼ਾਨਘਾਟ ਅੰਦਰੋਂ ਅਸਥੀਆਂ ਹੀ ਗਾਇਬ ਸੀ।
ਇਹ ਵੀ ਪੜ੍ਹੋ- ਪੰਜਾਬ: ਪੈਟਰੋਲ ਪੰਪ ਨੇੜੇ ਹੋ ਜਾਣਾ ਸੀ ਵੱਡਾ ਧਮਾਕਾ, ਗੈਸ ਨਾਲ ਭਰਿਆ ਟੈਂਕਰ ਬਣਿਆ ਅੱਗ ਦਾ ਗੋਲਾ
ਨਵੀਨ ਕੁਮਾਰ ਨੇ ਦੱਸਿਆ ਕਿ ਅਸੀਂ ਚੌਥੇ ਦੀ ਰਸਮ ਕਰਨ ਤੋਂ ਬਾਅਦ ਆਪਣੇ ਪਿਤਾ ਦੀਆਂ ਅਸਥੀਆਂ ਸ਼ਮਸ਼ਾਨਘਾਟ ਅੰਦਰ ਹੀ ਬਣਾਈਏ ਅਸਥੀਆਂ ਰੱਖਣ ਵਾਲੇ ਅਸਥਾਨ 'ਤੇ 8 ਨੰਬਰ ਖਾਣੇ 'ਚ ਰੱਖ ਦਿੱਤੀਆਂ ਸਨ। ਅੱਜ ਜਦੋਂ ਅਸੀਂ ਹਰਿਦੁਆਰ ਵਿਖੇ ਅਸਥੀਆਂ ਜਲ ਪ੍ਰਵਾਹ ਲਈ ਸ਼ਮਸ਼ਾਨਘਾਟ ਅਸਥੀਆਂ ਲੈਣ ਪਹੁੰਚੇ ਤਾਂ ਉਨ੍ਹਾਂ ਦੇ ਪਿਤਾ ਦੀਆਂ ਅਸਥੀਆਂ ਉਕਤ ਥਾਂ ਤੋਂ ਗਾਇਬ ਸਨ। ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਜਦੋਂ ਇਸ ਬਾਰੇ ਸ਼ਮਸ਼ਾਨਘਾਟ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਡੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- 1 ਤੇ 2 ਫਰਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
ਪਰਿਵਾਰ ਨੇ ਦੱਸਿਆ ਕਿ ਮਰਹੂਮ ਤਿਲਕ ਰਾਜ ਦੇ ਪੋਤਰੇ ਅਤੇ ਪੋਤਰੀ ਵਿਦੇਸ਼ ਤੋਂ ਵਿਸ਼ੇਸ਼ ਤੌਰ ‘ਤੇ ਦਾਦਾ ਜੀ ਦੀਆਂ ਅਸਥੀਆਂ ਨੂੰ ਹਰਿਦੁਆਰ ਵਿਖੇ ਪ੍ਰਵਾਹ ਕਰਨ ਲਈ ਭਾਰਤ ਆਏ ਸਨ। ਘਟਨਾ ਤੋਂ ਗੁੱਸੇ ਵਿੱਚ ਆ ਕੇ ਪਰਿਵਾਰਕ ਮੈਂਬਰਾਂ ਨੇ ਸ਼ਮਸ਼ਾਨ ਘਾਟ ਮੈਨੇਜਮੈਂਟ ਕਮੇਟੀ ਵੱਲੋਂ ਲਗਾਈ ਗਈ ਤਖਤੀ ਉੱਤੇ ਕਾਲਖ ਫੇਰ ਕੇ ਰੋਸ ਪ੍ਰਦਰਸ਼ਨ ਕੀਤਾ। ਮਾਮਲਾ ਗੰਭੀਰ ਬਣਨ ‘ਤੇ ਇਹ ਥਾਣੇ ਤੱਕ ਪਹੁੰਚ ਗਿਆ, ਜਿੱਥੇ ਪੀੜਤ ਪਰਿਵਾਰ ਵੱਲੋਂ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਖੂਨੀ ਵਾਰਦਾਤ, ਕਿਰਾਏਦਾਰਾਂ ਨੇ ਬਜ਼ੁਰਗ ਔਰਤ ਦਾ ਕਰ'ਤਾ ਕਤਲ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਿੱਖ ਗੁਰੂਆਂ ਦੇ ਅਪਮਾਨ ਦਾ ਮਾਮਲਾ: ਦਿੱਲੀ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਪੰਜਾਬ ਸਰਕਾਰ ਨੂੰ ਘੇਰਿਆ
NEXT STORY