ਲੁਧਿਆਣਾ (ਰਾਜ) : ਕੈਲਾਸ਼ ਨਗਰ ’ਚ ਰਹਿਣ ਵਾਲੀ ਨਵ-ਵਿਆਹੁਤਾ ਨੇ ਸ਼ੱਕੀ ਹਾਲਾਤ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ 12 ਦਿਨ ਪਹਿਲਾਂ ਵਿਆਹ ਕਰ ਕੇ ਇੰਦਰ ਵਿਹਾਰ ਕਾਲੋਨੀ ਸਥਿਤ ਸਹੁਰੇ ਘਰ ਆਈ ਸੀ। ਮ੍ਰਿਤਕਾ ਦੀ ਪਛਾਣ ਲਕਸ਼ਮੀ (20) ਵਜੋਂ ਹੋਈ ਹੈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸੂਚਨਾ ਮਿਲਣ ’ਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤੀ। ਪੁਲਸ ਨੇ ਇਸ ਮਾਮਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਰਾਜਵਿੰਦਰ ਨੇ ਦੱਸਿਆ ਕਿ ਕੈਲਾਸ਼ ਨਗਰ ਇਲਾਕੇ ’ਚ ਉਨ੍ਹਾਂ ਦਾ ਘਰ ਹੈ।
ਇਹ ਵੀ ਪੜ੍ਹੋ : India-Australia ਵਿਚਾਲੇ World Cup Final ਮੈਚ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਲੱਗੀਆਂ ਇਹ ਪਾਬੰਦੀਆਂ
5 ਨਵੰਬਰ ਨੂੰ ਉਸ ਦੀ ਭੈਣ ਲਕਸ਼ਮੀ ਦਾ ਵਿਆਹ ਹੋਇਆ ਹੈ। 4 ਦਿਨਾਂ ਬਾਅਦ ਲਕਸ਼ਮੀ ਘਰ ਆਈ ਸੀ, ਜੋ ਕਹਿ ਰਹੀ ਸੀ ਕਿ ਉਸ ਦੇ ਸਹੁਰੇ ਵਾਲੇ ਲਾਲਚੀ ਹਨ, ਜੋ ਦਾਜ ਘੱਟ ਲਿਆਉਣ ਦੇ ਉਸ ਨੂੰ ਤਾਅਨੇ ਮਾਰ ਕੇ ਪਰੇਸ਼ਾਨ ਕਰ ਰਹੇ ਹਨ। ਉਸ ਦੇ ਪਿਤਾ ਨੇ ਲਕਸ਼ਮੀ ਨੂੰ ਸਮਝਾਇਆ ਕਿ ਉਹ ਵਿਲੋਚਣ ਨੂੰ ਨਾਲ ਲਿਜਾ ਕੇ ਸਹੁਰਾ ਧਿਰ ਨਾਲ ਗੱਲ ਕਰਨਗੇ। ਵੀਰਵਾਰ ਦੀ ਰਾਤ ਨੂੰ ਸਹੁਰੇ ਵਾਲਿਆਂ ਨੇ ਉਸ ਨੂੰ ਤੰਗ-ਪਰੇਸ਼ਾਨ ਕੀਤਾ ਤਾਂ ਲਕਸ਼ਮੀ ਨੇ ਇੰਨਾ ਵੱਡਾ ਕਦਮ ਚੁੱਕ ਲਿਆ।
ਇਹ ਵੀ ਪੜ੍ਹੋ : ਮੁੰਡੇ ਨੇ ਅੱਧੀ ਰਾਤ ਸਟੇਟਸ ਪਾਇਆ, 'ਤੇਰੇ ਕੋਲ ਪੈਸਾ ਹੈ ਤਾਂ ਬੜੇ ਲੋਕ ਆਉਣਗੇ ਬਈ..', ਸਵੇਰੇ ਕੀਤੀ ਖ਼ੁਦਕੁਸ਼ੀ
ਰਾਜਵਿੰਦਰ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਲਕਸ਼ਮੀ ਦੇ ਸਹੁਰੇ ਵਾਲਿਆਂ ਨੇ ਉਨ੍ਹਾਂ ਨੂੰ ਫੋਨ ਕਰਨ ਦੀ ਬਜਾਏ ਵਿਚੋਲਣ ਨੂੰ ਫੋਨ ਕਰ ਕੇ ਦੱਸਿਆ ਕਿ ਲਕਸ਼ਮੀ ਨੇ ਖ਼ੁਦਕੁਸ਼ੀ ਕਰ ਲਈ ਹੈ। ਫਿਰ ਵਿਚੋਲਣ ਨੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਰਾਜਵਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਕਾਫੀ ਹਸਮੁੱਖ ਸੀ ਅਤੇ ਕਿਸੇ ਦਾ ਦਿਲ ਨਹੀਂ ਦੁਖਾ ਸਕਦੀ ਸੀ। ਸਹੁਰਿਆਂ ਵੱਲੋਂ ਡਰਾਉਣ, ਪਰੇਸ਼ਾਨ ਕਰਨ ਤੋਂ ਬਾਅਦ ਉਸ ਦੀ ਭੈਣ ਨੇ ਖ਼ੁਦਕੁਸ਼ੀ ਕੀਤੀ ਹੈ। ਉੱਧਰ, ਇਸ ਮਾਮਲੇ ’ਚ ਥਾਣਾ ਬਸਤੀ ਜੋਧੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਨਗਰ ਨਿਗਮ ਦੀ ਲਿਫ਼ਟ ’ਚ ਹੋਇਆ ਜ਼ੋਰਦਾਰ ਧਮਾਕਾ, ਮਚੀ ਹਫ਼ੜਾ-ਦਫ਼ੜੀ
NEXT STORY