ਜਲੰਧਰ (ਪੁਨੀਤ)- ਜਲੰਧਰ ਨਗਰ ਨਿਗਮ ਦਫ਼ਤਰ ਦੀ ਲਿਫ਼ਟ ’ਚ ਸ਼ੁੱਕਰਵਾਰ ਜ਼ੋਰਦਾਰ ਧਮਾਕਾ ਹੋਣ ਕਾਰਨ ਹਫ਼ੜਾ-ਦਫ਼ੜੀ ਮਚ ਗਈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਲਿਫ਼ਟ ਹੇਠਾਂ ਡਿੱਗ ਗਈ ਹੋਵੇ ਪਰ ਖੁਸ਼-ਕਿਸਮਤੀ ਨਾਲ ਲਿਫ਼ਟ ’ਚ ਕੋਈ ਮੌਜੂਦ ਨਹੀਂ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦਫ਼ਤਰਾਂ ’ਚ ਬੈਠੇ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਨਿਗਮ ਦਫ਼ਤਰ ਦੇ ਹੇਠਾਂ ਲੋਕਾਂ ਦਾ ਇਕੱਠ ਸ਼ੁਰੂ ਹੋ ਗਿਆ। ਨਿਗਮ ’ਚ ਤਾਇਨਾਤ ਪੁਲਸ ਮੁਲਾਜ਼ਮ ਅਤੇ ਹੋਰ ਲੋਕ ਲਿਫ਼ਟ ਵੱਲ ਭੱਜੇ। ਲੰਮੀ ਕੋਸ਼ਿਸ਼ ਤੋਂ ਬਾਅਦ ਲਿਫ਼ਟ ਨੂੰ ਖੋਲ੍ਹਿਆ ਗਿਆ।
ਇਹ ਵੀ ਪੜ੍ਹੋ: 15,000 ਕਰੋੜ ਦੇ ਮਹਾਦੇਵ ਐਪ ਘਪਲੇ ’ਚ ਜਲੰਧਰ ਦੇ ਬਿਲਡਰ ਦਾ ਵੀ ਨਾਂ ਸ਼ਾਮਲ, ED ਦੇ ਵੀ ਰਾਡਾਰ ’ਤੇ ਬੁੱਕੀ
ਲਿਫ਼ਟ ਨੂੰ ਖੁੱਲ੍ਹਣ ’ਚ ਜਿੰਨਾ ਸਮਾਂ ਲੱਗਾ, ਲੋਕ ਸਾਹ ਰੋਕ ਕੇ ਬੈਠੇ ਰਹੇ। ਜ਼ੋਨਲ ਕਮਿਸ਼ਨਰ ਰਾਜੇਸ਼ ਖੋਖਰ ਸਮੇਤ ਕਈ ਅਧਿਕਾਰੀਆਂ ਨੇ ਮੁਆਇਨਾ ਕੀਤਾ। ਇਸ ਦੌਰਾਨ ਲਿਫ਼ਟ ਦੇ ਅੰਦਰ ਇਕ ਕਬੂਤਰ ਵੇਖਿਆ ਗਿਆ। ਲਿਫ਼ਟ ਖੋਲ੍ਹਣ ਵਾਲੇ ਇਲੈਕਟ੍ਰੀਸ਼ੀਅਨ ਨੇ ਦੱਸਿਆ ਕਿ ਧਮਾਕਾ ਤਾਰਾਂ ’ਚ ਕਬੂਤਰ ਦੇ ਫਸਣ ਕਾਰਨ ਹੋਇਆ ਜਾਪਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਲਿਫ਼ਟ ਚੈਨਲ ਦੇ ਟੁੱਟਣ ਕਾਰਨ ਹੋਇਆ ਜਾਪਦਾ ਹੈ। ਲਿਫਟਮੈਨ ਦੀ ਪੱਕੀ ਨਿਯੁਕਤੀ ਬਾਰੇ ਪੁੱਛੇ ਜਾਣ ’ਤੇ ਜ਼ੋਨਲ ਕਮਿਸ਼ਨਰ ਖੋਖਰ ਨੇ ਕਿਹਾ ਕਿ ਇਸ ਬਾਰੇ ਸਬੰਧਤ ਸੁਪਰਡੈਂਟ ਇੰਚਾਰਜ ਹੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਇਹੀ ਲਿਫ਼ਟ ਵਰਤਦੇ ਹਨ ਅਤੇ ਇਹ ਠੀਕ ਹੈ।
ਵਾਰ-ਵਾਰ ਖ਼ਰਾਬ ਹੋਣ ਵਾਲੀ ਲਿਫ਼ਟ ਹਾਦਸੇ ਨੂੰ ਸੱਦਾ
ਉਕਤ ਲਿਫ਼ਟ ਵਾਰ-ਵਾਰ ਖਰਾਬ ਹੁੰਦੀ ਰਹਿੰਦੀ ਹੈ। ਲੋਕਾਂ ਨੇ ਕਿਹਾ ਕਿ ਲਿਫ਼ਟ ਦਾ ਇਸ ਤਰ੍ਹਾਂ ਖ਼ਰਾਬ ਹੋਣਾ ਕਿਸੇ ਹਾਦਸੇ ਨੂੰ ਸੱਦਾ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਕਤ ਲਿਫ਼ਟ ਦੀ ਮੁਰੰਮਤ ਜ਼ਰੂਰ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰਨ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਟਰੇਨ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 62 ਟਰੇਨਾਂ 3 ਮਹੀਨਿਆਂ ਲਈ ਰੱਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਮਹਾਦੇਵ ਐਪ ਘਪਲਾ: FIR ’ਚ ਜਲੰਧਰ ਦੇ ਬਿਲਡਰ ਦਾ ਨਾਂ ਆਉਣ ਪਿੱਛੋਂ ਇਨਵੈਸਟਰਜ਼ ਦੇ ਫੁੱਲੇ ਹੱਥ-ਪੈਰ
NEXT STORY