ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਦੇਰ ਸ਼ਾਮ ਚੱਲੇ ਤੇਜ਼ ਝੱਖੜ ਨੇ ਜਿੱਥੇ ਇੱਕ ਗਰੀਬ ਮਜ਼ਦੂਰ ਵਿਕਾਸ (41) ਵਾਸੀ ਮਾਛੀਵਾੜਾ ਦੀ ਜਾਨ ਲੈ ਲਈ, ਉੱਥੇ ਇਲਾਕੇ 'ਚ ਇਸ ਤੂਫ਼ਾਨ ਨੇ ਬਿਜਲੀ ਦੇ ਕਈ ਖੰਭੇ ਅਤੇ ਦਰੱਖਤ ਵੀ ਪੁੱਟ ਦਿੱਤੇ। ਇਸ ਕਾਰਨ ਪ੍ਰਮੁੱਖ ਸੜਕਾਂ ਦੀ ਆਵਾਜਾਈ ਅਤੇ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਪੱਲੇਦਾਰੀ ਦਾ ਕੰਮ ਕਰਦਾ ਵਿਕਾਸ ਆਪਣੇ ਭਰਾ ਅਸ਼ੋਕ ਨਾਲ ਮੋਟਰਸਾਈਕਲ ਰਾਹੀਂ ਖੰਨਾ ਤੋਂ ਮਾਛੀਵਾੜਾ ਵੱਲ ਆ ਰਿਹਾ ਸੀ ਕਿ ਇੱਕਦਮ ਤੇਜ਼ ਤੂਫ਼ਾਨ ਚੱਲਣ ਲੱਗ ਪਿਆ ਅਤੇ ਪਿੰਡ ਬਾਲਿਓਂ ਨੇੜੇ ਇੱਕ ਭਾਰੀ ਦਰੱਖਤ ਉਨ੍ਹਾਂ ਦੇ ਮੋਟਰਸਾਈਕਲ ’ਤੇ ਆ ਡਿੱਗਿਆ। ਇਸ ਹਾਦਸੇ 'ਚ ਵਿਕਾਸ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹ ਦਮ ਤੋੜ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ਰਾਬ ਮੌਸਮ ਵਿਚਾਲੇ ਦਰਦਨਾਕ ਖ਼ਬਰ : ਹਨ੍ਹੇਰੀ-ਤੂਫ਼ਾਨ ਦੀ ਕਵਰੇਜ ਕਰ ਰਹੇ ਪੱਤਰਕਾਰ ਦੀ ਮੌਤ (ਵੀਡੀਓ)
ਪਰਿਵਾਰਕ ਮੈਂਬਰਾਂ ਵਲੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੇਜ਼ ਤੂਫ਼ਾਨ ਨੇ ਮਾਛੀਵਾੜਾ ਸ਼ਹਿਰ 'ਚ ਕਈ ਬਿਜਲੀ ਦੇ ਖੰਭੇ ਅਤੇ ਦਰੱਖਤ ਪੁੱਟ ਸੁੱਟੇ, ਜਿਸ ਕਾਰਨ ਸਾਰੀ ਰਾਤ ਆਵਾਜਾਈ ਪ੍ਰਭਾਵਿਤ ਹੋਈ। ਸਥਾਨਕ ਦੁਸਹਿਰਾ ਮੈਦਾਨ ਨੇੜੇ ਇੱਕ ਗਰੀਬ ਸਬਜ਼ੀ ਵੇਚਣ ਵਾਲੇ ਦੇ ਟੈਂਪੂ ’ਤੇ ਤੇਜ਼ ਤੂਫ਼ਾਨ ਕਾਰਨ ਬਿਜਲੀ ਦਾ ਖੰਭਾ ਆ ਡਿੱਗਿਆ, ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਹਾਦਸੇ ’ਚ ਉਸਦਾ ਟੈਂਪੂ ਤੇ ਨਾਲ ਹੀ ਖੜ੍ਹੀ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਤੋਂ ਇਲਾਵਾ ਮਾਛੀਵਾੜਾ ਪੁਲਸ ਦੀ ਗਸ਼ਤ ਕਰਨ ਵਾਲੀ ਗੱਡੀ ’ਤੇ ਵੀ ਤੂਫ਼ਾਨ ਕਾਰਨ ਦਰੱਖ਼ਚ ਦੀਆਂ ਕੁੱਝ ਟਾਹਣੀਆਂ ਆ ਡਿੱਗੀਆਂ, ਜੋ ਕਿ ਨੁਕਸਾਨੀ ਗਈ ਦੱਸੀ ਜਾ ਰਹੀ ਹੈ। ਤੂਫ਼ਾਨ ਨੇ ਸ਼ਹਿਰ ਵਿਚ ਕਈ ਬਿਜਲੀ ਖੰਭੇ ਤੇ ਟਰਾਂਸਫਾਰਮ ਸੁੱਟ ਦਿੱਤੇ, ਜਿਸ ਕਾਰਨ ਮਾਛੀਵਾੜਾ ਇਲਾਕੇ ਵਿਚ ਕਈ ਥਾਵਾਂ ’ਤੇ 16 ਘੰਟਿਆਂ ਤੋਂ ‘ਬਲੈਕ ਆਊਟ’ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੈ। ਬੇਸ਼ੱਕ ਬਿਜਲੀ ਵਿਭਾਗ ਦੇ ਕਰਮਚਾਰੀ ਸਪਲਾਈ ਠੀਕ ਕਰਨ ਵਿਚ ਲੱਗੇ ਹਨ ਅਤੇ ਕੁੱਝ ਇਲਾਕਿਆਂ ਵਿਚ ਬਿਜਲੀ ਆ ਵੀ ਗਈ ਹੈ ਪਰ ਤੂਫ਼ਾਨ ਨੇ ਵਿਭਾਗ ਦਾ ਕਾਫ਼ੀ ਆਰਥਿਕ ਨੁਕਸਾਨ ਕੀਤਾ।
ਇਹ ਵੀ ਪੜ੍ਹੋ : ਇੰਸਟਾਗ੍ਰਾਮ 'ਤੇ ਤੜਕੇ 3 ਵਜੇ ਪੋਸਟ ਪਾ ਮੁੰਡੇ ਨੇ ਪੀਤਾ ਜ਼ਹਿਰ, ਹਾਲਤ ਦੇਖ ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਹਾਦਸੇ ਤੋਂ ਬਾਅਦ ਮਜ਼ਦੂਰ ਦਾ ਮੋਟਰਸਾਈਕਲ ਗਾਇਬ ਹੋਇਆ
ਤੂਫ਼ਾਨ ਕਾਰਨ ਹਾਦਸੇ 'ਚ ਹਲਾਕ ਹੋਏ ਮਜ਼ਦੂਰ ਵਿਕਾਸ ਦਾ ਜਦੋਂ ਮੋਟਰਸਾਈਕਲ ਚੁੱਕਣ ਲਈ ਪਰਿਵਾਰਕ ਮੈਂਬਰ ਗਏ ਤਾਂ ਉੱਥੇ ਉਹ ਗਾਇਬ ਸੀ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਵੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਕਿ ਘਟਨਾ ਸਥਾਨ ਤੋਂ ਮੋਟਰਸਾਈਕਲ ਨਹੀਂ ਮਿਲਿਆ। ਇਹ ਮੋਟਰਸਾਈਕਲ ਚੋਰੀ ਹੋ ਚੁੱਕਾ ਹੈ ਜਾਂ ਕਿਸੇ ਨੇ ਆਸ-ਪਾਸ ਰੱਖ ਦਿੱਤਾ ਹੈ, ਪੁਲਸ ਇਸ ਦੀ ਜਾਂਚ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਟਲ 'ਚ ਮਸਾਜ ਦੇ ਨਾਂ 'ਤੇ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਨੇ ਰੇਡ ਮਾਰੀ ਤਾਂ ਕੁੜੀਆਂ ਦੇ ਬਿਆਨ ਸੁਣ ਉਡੇ ਹੋਸ਼
NEXT STORY