ਔੜ (ਛਿੰਜੀ ਲੜੋਆ)- ਆਪਣੇ ਪਰਿਵਾਰ ਦਾ ਭਵਿੱਖ ਬਣਾਉਣ ਅਤੇ ਰੋਜ਼ੀ-ਰੋਟੀ ਦੀ ਭਾਲ 'ਚ ਇਟਲੀ ਗਏ ਵਿਅਕਤੀ ਦੀ ਲਾਸ਼ ਜਦੋਂ ਦੀਵਾਲੀ ਵਾਲੇ ਦਿਨ ਪਿੰਡ ਪੁੱਜੀ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਸੁਰਜੀਤ ਸਿੰਘ (43) ਉਰਫ਼ ਕਾਲਾ ਪੁੱਤਰ ਰਾਮ ਲਾਲ ਵਾਸੀ ਚਾਹਲ ਖੁਰਦ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੀ ਮ੍ਰਿਤਕ ਦੇਹ ਲੈ ਕੇ ਆਏ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਡੀ ਇਟਲੀ ਵਿਚ ਸਾਡੀ ਸੰਸਥਾ ਹੈ ਜੋ ਬੇਸਹਾਰਾ, ਗ਼ਰੀਬ ਅਤੇ ਲੋੜਵੰਦਾਂ ਦੀ ਮਦਦ ਕਰਦੀ ਹੈ ਅਤੇ ਸਮਾਜ ਸੇਵਾ ਲਈ ਕਾਰਜ ਕਰਦੀ ਹੈ।
ਸਾਨੂੰ ਫੋਨ ਆਇਆ ਸੀ ਕਿ ਜਦੋਂ ਅਸੀਂ ਉਸ ਸਥਾਨ 'ਤੇ ਪੁਜੇ ਤਾਂ ਪਤਾ ਲੱਗਾ ਕਿ ਸੁਰਜੀਤ ਸਿੰਘ ਕਾਲਾ ਜੋ 10 ਕੁ ਵਜੇ ਸੈਰ ਕਰ ਰਿਹਾ ਸੀ ਅਤੇ ਤੇਜ਼ ਰਫ਼ਤਾਰ ਵਾਹਨ ਉਸ ਨਾਲ ਟਕਰਾ ਗਈ ਅਤੇ ਸੜਕ 'ਤੇ ਡਿੱਗ ਪਿਆ। ਇਸ ਦੌਰਾਨ ਪਿਛਿਓਂ ਆਉਂਦੀਆਂ ਦੋ-ਤਿੰਨ ਗੱਡੀਆਂ ਉਸ ਦੇ ਉੱਪਰੋਂ ਲੰਘ ਗਈਆਂ ਅਤੇ ਉੱਥੋਂ ਦੀ ਪੁਲਸ ਵੱਲੋਂ ਕਾਰਵਾਈ ਆਰੰਭ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਉਪਾਅ ਕਰਨ ਘਰ ਆਇਆ ਬਾਬਾ, ਕਰ ਗਿਆ ਵੱਡਾ ਕਾਰਾ, ਸੋਚਿਆ ਨਹੀਂ ਸੀ ਹੋਵੇਗਾ ਇਹ ਕੁਝ
ਕਰੀਬ 26 ਦਿਨਾਂ ਬਾਅਦ ਲਾਸ਼ ਪਿੰਡ ਲਿਆਂਦੀ ਗਈ। ਮ੍ਰਿਤਕ ਆਪਣੇ ਪਰਿਵਾਰ ਵਿੱਚ ਮਾਤਾ, ਪਿਤਾ, ਦੋ ਲੜਕੇ ਤੇ ਇਕ ਲੜਕੀ ਅਤੇ ਵਿਧਵਾ ਪਤਨੀ ਨੂੰ ਛੱਡ ਗਿਆ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ। ਇਸ ਦੁੱਖ਼ ਦੀ ਘੜੀ ਵਿੱਚ ਸਮੂਹ ਰਿਸ਼ਤੇਦਾਰ, ਪਿੰਡ ਵਾਸੀਆਂ ਤੋਂ ਇਲਾਵਾ ਮਨਜੀਤ ਸਿੰਘ, ਗੁਰਪਾਲ ਸਿੰਘ, ਹਰਜੀਤ ਸਿੰਘ, ਹਰਜਿੰਦਰ ਕੁਮਾਰ, ਮਲਕੀਤ ਸਿੰਘ, ਮਨਜੀਤ ਕੌਰ, ਨਿਰਮਲ ਕੌਰ, ਕਸ਼ਮੀਰ ਲਾਲ, ਲੇਖ ਰਾਜ, ਸੀਮਾ ਰਾਣੀ,ਬਬਲੀ,ਪਰਮਜੀਤ ਪੰਮੀ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਲ੍ਹੇ ਦੀਆਂ ਮੰਡੀਆਂ ਵਿਚ 358155 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ : ਡਿਪਟੀ ਕਮਿਸ਼ਨਰ
NEXT STORY