ਫਿਰੋਜ਼ਪੁਰ (ਮਲਹੋਤਰਾ) : ਥਾਣਾ ਸਿਟੀ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਬਸਤੀ ਸੁੰਨਵਾਂ ਦੇ ਇਕ ਘਰ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ 7 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਆਈ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਬਸਤੀ ਸੁੰਨਵਾਂ ਵਾਸੀ ਸੋਮਾ ਪਤਨੀ ਸਰਬਜੀਤ ਆਪਣੇ ਘਰ ’ਚ ਗੈਰ ਮਰਦਾਂ ਅਤੇ ਔਰਤਾਂ ਨੂੰ ਬਤੌਰ ਗਾਹਕ ਬੁਲਾ ਕੇ ਆਪਣੇ ਆਰਥਕ ਲਾਭ ਦੇ ਲਈ ਉਨ੍ਹਾਂ ਕੋਲੋਂ ਅਨੈਤਿਕ ਕੰਮ ਕਰਵਾਉਂਦੀ ਹੈ।
ਉੱਥੇ ਛਾਪਾ ਮਾਰ ਕੇ ਉਕਤ ਸੋਮਾ, ਤਿੰਨ ਹੋਰ ਔਰਤਾਂ ਅਤੇ ਤਿੰਨ ਮਰਦਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਮੌਕੇ ਤੋਂ ਕੁੱਝ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਕੀਤਾ ਹੈ।
ਅੰਮ੍ਰਿਤਸਰ : 20 ਮਈ ਨੂੰ ਦਵਾਈਆਂ ਦੀਆਂ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਕੈਮਿਸਟਾਂ ’ਚ ਖਿੱਚੋਤਾਣ
NEXT STORY