ਚੰਡੀਗੜ੍ਹ (ਲਲਨ) : ਟ੍ਰਾਈਸਿਟੀ ਦੇ ਯਾਤਰੀਆਂ ਨੂੰ ਰੇਲਵੇ ਨੇ ਸਮਰ ਸਪੈਸ਼ਲ ਗ਼ਰੀਬ ਰੱਥ ਰੇਲਗੱਡੀ ਦਾ ਤੋਹਫ਼ਾ ਦਿੱਤਾ ਹੈ। ਇਹ ਗਰਮੀਆਂ ਦਾ ਵਿਸ਼ੇਸ਼ ਗਰੀਬ ਰੱਥ 15 ਅਪ੍ਰੈਲ ਤੋਂ 29 ਜੂਨ ਤੱਕ ਧਨਬਾਦ ਤੋਂ ਚੰਡੀਗੜ੍ਹ ਵਿਚਕਾਰ ਚਲਾਇਆ ਜਾ ਰਿਹਾ ਹੈ। ਸੀਨੀਅਰ ਡੀ. ਸੀ. ਐੱਮ. ਨਵੀਨ ਕੁਮਾਰ ਨੇ ਦੱਸਿਆ ਕਿ ਲੰਬੇ ਰੂਟ ਦੀਆਂ ਸਾਰੀਆਂ ਰੇਲਗੱਡੀਆਂ ਗਰਮੀਆਂ ਤੋਂ ਪਹਿਲਾਂ ਹੀ ਫੁੱਲ ਹੋ ਜਾਣ ਕਾਰਨ ਚੰਡੀਗੜ੍ਹ ਨੂੰ ਤਿੰਨ ਸਪੈਸ਼ਲ ਰੇਲਗੱਡੀਆਂ ਮਿਲੀਆਂ ਹਨ। ਇਸ ਤੋਂ ਪਹਿਲਾਂ ਲਖਨਊ ਤੇ ਬਨਾਰਸ ਲਈ ਚੰਡੀਗੜ੍ਹ ਤੋਂ 2 ਮਹੀਨਿਆਂ ਲਈ ਸਮਰ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਰੇਲਗੱਡੀਆਂ ਦੇ ਚੱਲਣ ਨਾਲ ਗਰਮੀਆਂ ਦੀਆਂ ਛੁੱਟੀਆਂ ’ਚ ਉੱਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਫ਼ਾਇਦਾ ਹੋਵੇਗਾ। ਨਵੀਨ ਕੁਮਾਰ ਨੇ ਕਿਹਾ ਕਿ ਰੇਲਗੱਡੀ ਦੀ ਬੁਕਿੰਗ ਆਨਲਾਈਨ ਤੇ ਰੇਲਵੇ ਟਿਕਟ ਕਾਊਂਟਰਾਂ ’ਤੇ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਖ਼ਿਲਾਫ਼ ਵੱਡੀ ਸਾਜ਼ਿਸ਼! ਵੱਡੀ ਮਾਤਰਾ 'ਚ ਲੱਭਿਆ RDX, DGP ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ
ਗੱਡੀਆਂ ਦਾ ਸ਼ਡਿਊਲ ਤੇ ਰੂਟ ਦੀ ਜਾਣਕਾਰੀ
03311 ਧਨਬਾਦ-ਚੰਡੀਗੜ੍ਹ ਗ਼ਰੀਬ ਰਥ ਸਪੈਸ਼ਲ
ਚੱਲਣ ਦੀ ਤਾਰੀਖ : 15 ਅਪ੍ਰੈਲ ਤੋਂ 27 ਜੂਨ ਤੱਕ
ਦਿਨ : ਹਰ ਮੰਗਲਵਾਰ ਤੇ ਸ਼ੁੱਕਰਵਾਰ
ਰਵਾਨਗੀ : ਧਨਬਾਦ ਤੋਂ ਰਾਤ 11:50 ਵਜੇ
ਪਹੁੰਚ : ਚੰਡੀਗੜ੍ਹ ’ਚ ਤੀਜੇ ਦਿਨ ਸਵੇਰੇ 4:30 ਵਜੇ
03312 ਚੰਡੀਗੜ੍ਹ-ਧਨਬਾਦ ਗ਼ਰੀਬ ਰਥ ਸਪੈਸ਼ਲ
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੇ ਫਿਰ ਬਦਲੀ ਕਰਵਟ, ਆਉਣ ਵਾਲੇ 10 ਦਿਨਾਂ ’ਚ ਪਵੇਗੀ ਤੇਜ਼ ਲੂ, ਤਾਪਮਾਨ ਹੋਵੇਗਾ 45 ਤੋਂ ਪਾਰ
ਚੱਲਣ ਦੀ ਤਾਰੀਖ : 17 ਅਪ੍ਰੈਲ ਤੋਂ 29 ਜੂਨ ਤੱਕ
ਦਿਨ : ਹਰ ਵੀਰਵਾਰ ਤੇ ਐਤਵਾਰ
ਰਵਾਨਗੀ : ਚੰਡੀਗੜ੍ਹ ਤੋਂ ਸਵੇਰੇ 6:00 ਵਜੇ
ਪਹੁੰਚ : ਧਨਬਾਦ ’ਚ ਅਗਲੇ ਦਿਨ ਸਵੇਰੇ 9:00 ਵਜੇ
ਇਨ੍ਹਾਂ ਸਟੇਸ਼ਨਾਂ ’ਤੇ ਰੁਕੇਗੀ ਰੇਲਗੱਡੀ
ਟ੍ਰੇਨ ਧਨਬਾਦ ਤੋਂ ਚੱਲ ਕੇ ਹੇਠ ਲਿਖੇ ਸਟੇਸ਼ਨਾਂ ਰਾਹੀਂ ਚੰਡੀਗੜ੍ਹ ਤੱਕ ਪਹੁੰਚੇਗੀ–
ਗੋਮੋ, ਪਾਰਸਨਾਥ, ਹਜ਼ਾਰੀਬਾਗ ਰੋਡ, ਕੋਡਰਮਾ, ਗਯਾ, ਸਾਸਾਰਾਮ, ਭਭੂਆ ਰੋਡ, ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ, ਵਾਰਾਣਸੀ, ਲਖਨਊ, ਸ਼ਾਹਜਹਾਂਪੁਰ, ਬਰੇਲੀ, ਮੁਰਾਦਾਬਾਦ, ਗਾਜ਼ਿਆਬਾਦ, ਦਿੱਲੀ, ਪਾਨੀਪਤ, ਅੰਬਾਲਾ ਕੈਂਟ ਅਤੇ ਆਖਰ ’ਚ ਚੰਡੀਗੜ੍ਹ। ਇਸ ਰੇਲਗੱਡੀ ’ਚ ਸਿਰਫ਼ 18 ਕੋਚ ਹੋਣਗੇ, ਜਿਸ ’ਚ 16 ਥਰਡ ਏ. ਸੀ. ਤੇ 2 ਜਨਰੇਟਰ ਕਾਰ ਸ਼ਾਮਲ ਹਨ।
ਚੰਡੀਗੜ੍ਹ ਨੂੰ ਗਰਮੀਆਂ ’ਚ ਇਸ ਵਾਰ 3 ਸਮਰ ਸਪੈਸ਼ਲ
ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਪੁਨਰ ਨਿਰਮਾਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਸਾਲ ਗਰਮੀਆਂ ’ਚ ਚੰਡੀਗੜ੍ਹ ਨੂੰ ਤਿੰਨ ਵੱਡੀਆਂ ਰੇਲਗੱਡੀਆਂ ਦੀ ਸੌਗਾਤ ਮਿਲੀ ਹੈ
ਚੰਡੀਗੜ੍ਹ-ਲਖਨਊ ਸਮਰ ਸਪੈਸ਼ਲ
ਚੰਡੀਗੜ੍ਹ-ਵਾਰਾਣਸੀ ਸਮਰ ਸਪੈਸ਼ਲ
ਚੰਡੀਗੜ੍ਹ-ਧਨਬਾਦ ਗ਼ਰੀਬ ਰਥ ਸਮਰ ਸਪੈਸ਼ਲ
ਇਸ ਦੇ ਨਾਲ ਹੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਚੰਡੀਗੜ੍ਹ-ਗੋਰਖਪੁਰ ਸਮਰ ਸਪੈਸ਼ਲ ਦਾ ਵੀ ਐਲਾਨ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਬੇਡਕਰ ਜਯੰਤੀ ਮੌਕੇ SC ਭਾਈਚਾਰੇ ਨੂੰ ਖ਼ਾਸ ਤੋਹਫ਼ਾ ਦੇਣਗੇ CM ਮਾਨ
NEXT STORY