ਸਾਹਨੇਵਾਲ/ ਕੁਹਾੜਾ (ਜਗਰੂਪ) : ਦੁਕਾਨ ਦਾ ਬੋਰਡ ਉਤਾਰਨ ਵੇਲੇ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਇਕ 17 ਸਾਲਾ ਨਾਬਾਲਗ ਸਮੇਤ 2 ਲੜਕਿਆਂ ਦੀ ਮੌਤ ਹੋ ਗਈ ਹੈ। ਘਟਨਾ ਥਾਣਾ ਸਾਹਨੇਵਾਲ ਅਧੀਨ ਆਉਂਦੀ ਚੌਕੀ ਗਿਆਸਪੁਰਾ ਦੇ ਇਲਾਕੇ ਸੂਆ ਰੋਡ ਦੀ ਹੈ।
ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਚਾਂਦ ਅਹੀਰ ਨੇ ਦੱਸਿਆ ਕਿ ਬੀਤੇ ਦਿਨ ਮ੍ਰਿਤਕ ਮੁਖਤਾਰ ਅੰਸਾਰੀ (17) ਪੁੱਤਰ ਇਜਰਾਈਲ ਅੰਸਾਰੀ ਵਾਸੀ ਮੱਕੜ ਕਾਲੋਨੀ ਅਤੇ ਇਮਾਮ ਹੁਸੈਨ (20) ਪੁੱਤਰ ਮਜ਼ਹਰ ਵਾਸੀ ਦੀਪ ਕਾਲੋਨੀ ਗਿਆਸਪੁਰਾ ਦੋਵੇਂ ਸੂਆ ਰੋਡ ’ਤੇ ਇਕ ਬੂਟ ਹਾਊਸ ਦੀ ਦੁਕਾਨ ’ਤੇ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਬੂਟ ਹਾਊਸ ਦੇ ਉੱਪਰ ਲੱਗੇ ਸਾਈਨ ਬੋਰਡ ਨੂੰ ਚੁੱਕ ਕੇ ਸਿੱਧਾ ਕਰਨ ਸਮੇਂ ਉਹ ਨਾਲ ਜਾਂਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ’ਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਲਾਟ ’ਚੋਂ ਬੰਬ ਵਰਗੀ ਚੀਜ਼ ਹੋਈ ਬਰਾਮਦ, ਸਕੁਐਡ ਨੇ ਕੀਤੀ ਨਕਾਰਾ
ਪਹਿਲਾਂ ਇਮਾਮ ਹੁਸੈਨ ਬਿਜਲੀ ਦੀ ਲਪੇਟ ’ਚ ਆ ਗਿਆ। ਦੋਸਤ ਨੂੰ ਤੜਫਦਾ ਦੇਖ ਕੋਲ ਖੜ੍ਹਾ ਮੁਖਤਾਰ ਅੰਸਾਰੀ ਉਸ ਨੂੰ ਬਚਾਉਣ ਦੀ ਕੋਸ਼ਿਸ ਕਰਨ ਲੱਗਾ ਤਾਂ ਉਹ ਵੀ ਬਿਜਲੀ ਦੀ ਲਪੇਟ ’ਚ ਆ ਗਿਆ, ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਲਿਜਾਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਚੌਕੀ ਗਿਆਸਪੁਰਾ ਦੀ ਪੁਲਸ ਨੇ ਮ੍ਰਿਤਕ ਇਮਾਮ ਹੁਸੈਨ ਦੇ ਭਰਾ ਅਖਰੋਜ਼ ਅਤੇ ਮੁਖਤਾਰ ਅੰਸਾਰੀ ਦੇ ਪਿਤਾ ਇਜਰਾਈਲ ਅੰਸਾਰੀ ਦੇ ਬਿਆਨਾਂ ’ਤੇ ਕਾਰਵਾਈ ਕਰ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਾਉਣ ਤੋਂ ਬਾਅਦ ਅੱਜ ਵਾਰਸਾਂ ਦੇ ਹਵਾਲੇ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ
NEXT STORY