ਨਿਊ ਚੰਡੀਗੜ੍ਹ (ਬੱਤਾ): ਪਿੰਡ ਖੁੱਡਾ ਅਲੀਸ਼ੇਰ ’ਚ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕਦੇ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਿਆ। ਪਹਿਲੀ ਵਾਰ ਇੱਥੇ ਠੇਕਾ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਤਾਂ ਲੋਕਾਂ ਦੇ ਵਿਰੋਧ ਅੱਗੇ ਝੁਕਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਆਖ਼ਰ ਇੱਥੋਂ ਠੇਕਾ ਹਟਾ ਦਿੱਤਾ ਹੈ। ਬਾਬਾ ਗੁਰਦਿਆਲ ਸਿੰਘ, ਸਾਬਕਾ ਸਰਪੰਚ, ਯੂਥ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਸਾਡੇ ਪਿੰਡ ਖੁੱਡਾ ਅਲੀਸ਼ੇਰ ’ਚ ਅੱਜ ਤੱਕ ਕਦੇ ਸ਼ਰਾਬ ਦੀ ਦੁਕਾਨ ਨਹੀਂ ਖੁੱਲ੍ਹੀ। ਪਹਿਲੀ ਵਾਰ ਇੱਥੇ ਚੁੱਪ-ਚਪੀਤੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਇਕਜੁੱਟ ਹੋ ਕੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਬੱਸ ਸਟੈਂਡ ਨੇੜੇ ਗੰਦਾ ਧੰਦਾ ਕਰਦੀਆਂ ਕੁੜੀਆਂ ਨੂੰ ਥਾਣੇ ਲੈ ਆਏ ਪੁਲਸ ਮੁਲਾਜ਼ਮ, ਫ਼ਿਰ ਜੋ ਹੋਇਆ...
ਜੋ ਠੇਕਾ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ, ਉਹ ਇਕ ਸਰਕਾਰੀ ਤੇ ਦੋ ਹੋਰ ਨਿੱਜੀ ਸਕੂਲਾਂ ਤੋਂ ਥੋੜ੍ਹੀ ਦੂਰੀ ’ਤੇ ਹੈ। ਵਾਰਡ ਨੰਬਰ 1 ਦੇ ਕੌਂਸਲਰ ਗੁਰਚਰਨ ਸਿੰਘ, ਜਸਵਿੰਦਰ ਕੌਰ ਦੀ ਅਗਵਾਈ ’ਚ ਭਾਰੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਸ਼ਾਸਨ ਨੂੰ ਇਹ ਬੰਦ ਕਰਵਾਉਣਾ ਪਿਆ। ਕੁਲਵਿੰਦਰ ਕੌਰ ਸਾਬਕਾ ਪੰਚ, ਜਗਪਾਲ ਸਿੰਘ ਜੱਗਾ, ਸਿਮਰਨਜੀਤ ਸਿੰਘ, ਅਵਤਾਰ ਸਿੰਘ ਸਮੇਤ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਠੇਕੇ ਨਾਲ ਪਿੰਡ ਦੇ ਸਮਾਜਿਕ ਵਾਤਾਵਰਨ ’ਤੇ ਖ਼ਾਸ ਕਰਕੇ ਸਕੂਲੀ ਬੱਚਿਆਂ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਸਥਾਨਕ ਸਾਬਕਾ ਸਰਪੰਚ ਦਿਆਲ ਸਿੰਘ ਨੇ ਕਿਹਾ ਕਿ ਸ਼ਰਾਬ ਦੀ ਦੁਕਾਨ ਦੇ ਤਿੰਨ ਪਾਸੇ ਸਕੂਲ ਹਨ, ਇਕ ਸਰਕਾਰੀ ਸਕੂਲ ਤੇ ਦੋ ਨਿੱਜੀ ਸਕੂਲ ਹਨ, ਜੋ 40 ਮੀਟਰ ਤੋਂ ਘੱਟ ਦੂਰ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਲਹਿਜ਼ੇ ’ਚ ਕਿਹਾ ਕਿ ਭਵਿੱਖ ’ਚ ਵੀ ਇੱਥੇ ਸ਼ਰਾਬ ਦੀ ਕੋਈ ਦੁਕਾਨ ਨਾ ਖੋਲ੍ਹੀ ਜਾਵੇ। ਪਿੰਡ ਦੀਆਂ ਔਰਤਾਂ ਤੇ ਨੌਜਵਾਨਾਂ ਨੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਠੇਕਾ ਹਟਾਉਣ ਦੀ ਮੰਗ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਜ਼ਰੂਰੀ ਖ਼ਬਰ! 22 ਅਪ੍ਰੈਲ ਤੋਂ...
ਪੜਛ ’ਚ ਵੀ ਕਦੇ ਨਹੀਂ ਖੁੱਲ੍ਹਣ ਦਿੱਤੀ ਸ਼ਰਾਬ ਦੀ ਦੁਕਾਨ
ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹਾਲੇ 52 ਦਿਨ ਪਹਿਲਾਂ ਸ਼ੁਰੂ ਕੀਤੀ ਸੀ ਪਰ ਕੁਝ ਪਿੰਡਾਂ ਨੇ ਆਪਸੀ ਏਕਤਾ ਦਿਖਾਉਂਦਿਆਂ ਪਹਿਲਾਂ ਹੀ ਸ਼ਰਾਬ ਖ਼ਿਲਾਫ਼ ਇਸ ਤਰ੍ਹਾਂ ਦੀ ਮੁਹਿੰਮ ਵਿੱਢ ਰੱਖੀ ਹੈ। ਖੁੱਡਾ ਅਲੀਸ਼ੇਰ ਤੋਂ ਕੁਝ ਦੂਰੀ ’ਤੇ ਪੈਂਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਪੜਛ ’ਚ ਵੀ ਕਦੇ ਸ਼ਰਾਬ ਦਾ ਠੇਕਾ ਖੋਲ੍ਹਣ ਨਹੀਂ ਦਿੱਤਾ ਗਿਆ। 10 ਸਾਲ ਪਹਿਲਾਂ ਇਕ ਵਾਰ ਇੱਥੇ ਸ਼ਰਾਬ ਦੀ ਦੁਕਾਨ ਖੋਲ੍ਹੀ ਗਈ ਸੀ ਪਰ ਪਿੰਡ ਦੀਆਂ ਔਰਤਾਂ ਤੇ ਪਿੰਡ ਵਾਸੀਆਂ ਨੇ ਇਸ ਨੂੰ ਬੰਦ ਕਰਵਾ ਦਿੱਤਾ ਸੀ। ਪਿੰਡ ਦੀ ਗੀਤਾ ਦੇਵੀ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਪਿੰਡ ’ਚ ਕਦੇ ਵੀ ਕੋਈ ਸ਼ਰਾਬ ਦੀ ਦੁਕਾਨ ਨਹੀਂ ਖੋਲ੍ਹਣ ਦਿੱਤੀ ਤੇ ਨਾ ਹੀ ਅੱਗੇ ਤੋਂ ਖੁੱਲ੍ਹਣ ਦੇਣਗੇ। ਉਨ੍ਹਾਂ ਨੇ ਅਜਿਹਾ ਸਖ਼ਤ ਫ਼ੈਸਲਾ ਇਸ ਲਈ ਕੀਤਾ ਤਾਂ ਕਿ ਪਿੰਡ ਵਾਲੇ ਸ਼ਰਾਬ ਦੇ ਨਸ਼ੇ ਤੋਂ ਦੂਰ ਰਹਿਣ ਤੇ ਉਨ੍ਹਾਂ ਦੀ ਸਿਹਤ ਤੇ ਪੈਸੇ ਦੀ ਬਰਬਾਦੀ ਨਾ ਹੋਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚੋਂ ਫੜਿਆ ਗਿਆ Don ਪੁਲਸ ਮੁਕਾਬਲੇ 'ਚ ਢੇਰ
NEXT STORY