ਚੰਡੀਗੜ੍ਹ/ਗੁਰਦਾਸਪੁਰ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ ਹੈ। ਦਰਅਸਲ ਇਸ ਸੀਜ਼ਨ ਦੌਰਾਨ ਚੰਗੀ ਬਾਰਸ਼ ਨਾ ਹੋਣ ਕਾਰਨ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ 'ਚ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਡੈਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਵਾਰ ਡੈਮ ਪ੍ਰਾਜੈਕਟ ਦੀ ਝੀਲ 'ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਕਰੀਬ ਸਾਢੇ 5 ਮੀਟਰ ਘੱਟ ਹੈ। ਇਸ ਕਾਰਨ ਬਿਜਲੀ ਉਤਪਾਦਨ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਪਾਣੀ ਘੱਟ ਹੋਣ ਕਾਰਨ ਡੈਮ ਪ੍ਰਾਜੈਕਟ 'ਤੇ ਬਣੇ ਚਮੇਰਾ ਪ੍ਰਾਜੈਕਟ ਤੋਂ ਬਿਜਲੀ ਉਤਪਾਦਨ ਵੀ ਰੁਕ-ਰੁਕ ਕੇ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈ ਕੇ ਵੱਡੀ ਖ਼ਬਰ! ਜਾਣੋ ਹੁਣ ਕਿੰਨੀ ਮਿਲੇਗੀ
ਜਾਣਕਾਰੀ ਮੁਤਾਬਕ ਇਸ ਵੇਲੇ ਡੈਮ ਪ੍ਰਾਜੈਕਟ ਦੀ ਝੀਲ 'ਚ ਪਾਣੀ ਦਾ ਪੱਧਰ 494.05 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ ਪਿਛਲੇ ਸਾਲ ਇਹ 499.56 ਮੀਟਰ ਸੀ। ਜੇਕਰ 2100 ਕਿਊਸਿਕ ਮੀਂਹ ਨਹੀਂ ਪੈਂਦਾ ਤਾਂ ਡੈਮ ਮਾਹਰਾਂ ਦੇ ਮੁਤਾਬਕ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਦੀ ਸੰਭਾਵਨਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੇਪਰਾਂ ਤੋਂ ਪਹਿਲਾਂ ਵਿਦਿਆਰਥੀਆਂ ਲਈ ਹੋ ਗਿਆ ਵੱਡਾ ਐਲਾਨ, ਮਾਪਿਆਂ ਨੂੰ ਵੀ ਮਿਲੀ ਰਾਹਤ
ਬਿਜਲੀ ਪੈਦਾ ਕਰ ਰਿਹਾ ਸਿਰਫ ਇਕ ਯੂਨਿਟ
ਡੈਮ ਪ੍ਰਾਜੈਕਟਾਂ ਦੇ ਚਾਰ ਯੂਨਿਟਾਂ 'ਚੋਂ ਸਿਰਫ ਇਕ ਯੂਨਿਟ ਹੀ 120 ਮੈਗਾਵਾਟ ਦੀ ਸਮਰੱਥਾ ਵਾਲਾ 14 ਲੱਖ ਯੂਨਿਟ ਬਿਜਲੀ ਪੈਦਾ ਕਰ ਰਿਹਾ ਹੈ ਅਤੇ 2100 ਕਿਊਸਿਕ ਪਾਣੀ ਦਾ ਵਹਾਅ ਸ਼ਾਹਪੁਰ ਝੀਲ 'ਚ ਛੱਡ ਰਿਹਾ ਹੈ। ਐੱਮ. ਬੀ. ਲਿੰਕ ਨਹਿਰ ਜੋ ਰਾਜਸਥਾਨ ਤੱਕ ਜਾਂਦੀ ਹੈ, ਉਸ 'ਚ ਪਾਣੀ ਨਹੀਂ ਛੱਡਿਆ ਜਾ ਰਿਹਾ ਅਤੇ ਕਸ਼ਮੀਰ ਕੈਨਾਲ ਨਹਿਰ, ਜੋ ਜੰਮੂ-ਕਸ਼ਮੀਰ ਜਾਂਦੀ ਹੈ, ਉਸ 'ਚ 150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ਪ੍ਰਾਜੈਕਟ ਦੇ ਮਾਹਰਾਂ ਅਨੁਸਾਰ ਇਸ ਸਮੇਂ ਲੋੜੀਂਦੀ ਬਾਰਸ਼ ਹੋਣੀ ਬੇਹੱਦ ਜ਼ਰੂਰੀ ਹੈ, ਨਹੀਂ ਤਾਂ ਝੀਲ 'ਚ ਪਾਣੀ ਦਾ ਪੱਧਰ ਹੋਰ ਵੀ ਘੱਟ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਣੋ ਕੌਣ ਹੈ ਬਜਟ ਦੌਰਾਨ ਚਰਚਾ 'ਚ ਆਈ ਬਿਹਾਰ ਦੀ ਦੁਲਾਰੀ ਦੇਵੀ, ਦੂਜਿਆਂ ਦੇ ਘਰਾਂ 'ਚ ਧੋਂਦੀ ਸੀ ਭਾਂਡੇ
NEXT STORY