ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਇੱਥੇ ਕਸਬਾ ਨਰੋਟ ਜੈਮਲ ਸਿੰਘ ਦੇ ਇਕ ਮੁਹੱਲੇ 'ਚ ਬੀਤੀ ਸ਼ਾਮ ਅਚਾਨਕ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਕਥਲੋਰ ਜੰਗਲਾਤ ਵਿਚੋਂ ਅਚਾਨਕ ਇਕ ਜੰਗਲੀ ਜੀਵ ਸਾਂਬਰ ਡੇਅਰ ਨਰੋਟ ਜੈਮਲ ਸਿੰਘ 'ਚ ਇਕ ਘਰ ਅੰਦਰ ਵੜ ਗਿਆ। ਜੰਗਲੀ ਜਾਨਵਰ ਦੇ ਘਰ ਵੜਨ 'ਤੇ ਪਰਿਵਾਰ 'ਚ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਜ਼ਮਾਨਤ ਦੇ ਬਾਵਜੂਦ ਜੇਲ੍ਹ 'ਚੋਂ ਨਹੀਂ ਆਉਣਗੇ ਬਾਹਰ!, ਪੜ੍ਹੋ ਪੂਰੀ ਖ਼ਬਰ
ਜਦੋਂ ਅਚਾਨਕ ਉਹ ਇੱਕ ਕਮਰੇ 'ਚ ਗਿਆ ਤਾਂ ਪਰਿਵਾਰ ਵੱਲੋਂ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਅਤੇ ਤੁਰੰਤ ਇਸ ਦੀ ਸੂਚਨਾ ਪੁਲਸ ਅਤੇ ਜੰਗਲਾਤ ਵਿਭਾਗ ਨੂੰ ਦਿੱਤੀ ਗਈ। ਇਸ ਦੇ ਮੱਦੇਨਜ਼ਰ ਨਰੋਟ ਜੈਮਲ ਸਿੰਘ ਪੁਲਸ ਨੇ ਉੱਥੇ ਪਹੁੰਚ ਕੇ ਲੋਕਾਂ ਦੀ ਭੀੜ ਨੂੰ ਪਿੱਛੇ ਹਟਾਇਆ ਗਿਆ ਅਤੇ ਲੋਕਾਂ ਨੂੰ ਜਾਨਵਰ ਦੇ ਨੇੜੇ ਜਾਣ ਤੋਂ ਰੋਕਿਆ ਕਿਉਂਕਿ ਜਾਨਵਰ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਵਿਭਾਗ ਨੇ ਜਾਰੀ ਕੀਤੇ ਨਿਰਦੇਸ਼
ਇਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜੰਗਲੀ ਜਾਨਵਰ ਨੂੰ ਬਚਾਉਣ ਲਈ ਸਫ਼ਲਤਾ ਪੂਰਵਕ ਤਰੀਕੇ ਨਾਲ ਉਸ ਨੂੰ ਕਾਬੂ ਕਰ ਲਿਆ। ਜੰਗਲੀ ਜੀਵ ਨੂੰ ਕਾਬੂ ਕਰਕੇ ਜੰਗਲੀ ਜੀਵ ਸੁਰੱਖਿਆ ਕੇਂਦਰ 'ਚ ਲਿਜਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਕੂਲਾਂ 'ਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਵਿਭਾਗ ਨੇ ਜਾਰੀ ਕੀਤੇ ਨਿਰਦੇਸ਼
NEXT STORY