ਹਾਜੀਪੁਰ (ਜੋਸ਼ੀ)- ਦੁਬਈ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਾਜੀਪੁਰ ਦੇ ਪਿੰਡ ਸਿਬੋਚੱਕ ਦਾ ਨੌਜਵਾਨ ਰੋਜ਼ੀਰੋਟੀ ਕਮਾਉਣ ਲਈ ਦੁਬਈ ਗਿਆ ਸੀ, ਜਿੱਥੇ ਵਿਦੇਸ਼ 'ਚ ਹੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਪਿੰਡ ਸਿਬੋਚੱਕ ਦੇ ਤਰਸੇਮ ਲਾਲ ਪੁੱਤਰ ਮੋਹਨ ਸਿੰਘ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਵੀਰ ਸਿੰਘ (28) ਫਰਵਰੀ 2019 ਵਿੱਚ ਪਲੰਬਰ ਦੇ ਕੰਮ 'ਚ ਦੁਬਈ ਦੀ ਇਕ ਕੰਪਨੀ ਵਿੱਚ ਗਿਆ ਸੀ। ਉਥੇ 6 ਮਹੀਨੇ ਕੰਮ ਕਰਨ ਪਿੱਛੋਂ ਉਸ ਨੂੰ ਕੰਪਨੀ ਦੇ ਮਾਲਕ ਵੱਲੋਂ ਤਨਖ਼ਾਹ ਨਾ ਦਿੱਤੇ ਜਾਣ ਕਾਰਨ ਉਸ ਨੂੰ ਕੰਪਨੀ ਛੱਡਣੀ ਪਈ ਅਤੇ ਉਸ ਪਿੱਛੋਂ ਉਹ ਵੱਖ-ਵੱਖ ਥਾਵਾਂ 'ਤੇ ਕੰਮ ਕਰਦਾ ਰਿਹਾI
ਇਹ ਵੀ ਪੜ੍ਹੋ- ਪਰਿਵਾਰ 'ਚ ਮਚਿਆ ਕੋਹਰਾਮ, ਨਕੋਦਰ ਵਿਖੇ ਮਾਪਿਆਂ ਦੇ ਜਵਾਨ ਪੁੱਤ ਦੀ ਸੱਪ ਦੇ ਡੱਸਣ ਕਾਰਨ ਮੌਤ
ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਕੁਲਵੀਰ ਨੂੰ ਕਈ ਵਾਰ ਘਰ ਵਾਪਸ ਆਉਣ ਲਈ ਕਿਹਾ ਪਰ ਉਸ ਨੇ ਇਕ ਹੀ ਜਵਾਬ ਦਿੱਤਾ ਕਿ ਮੈਂ ਵਾਪਸ ਨਹੀਂ ਆ ਸਕਦਾ। ਮੈਨੂੰ ਭਾਰਤ ਆਉਣ ਲਈ ਦੁਬਈ 'ਚ ਦੋ ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ ਬਸ ਇਸੇ ਕਾਰਨ ਕੁਲਵੀਰ 4 ਸਾਲਾਂ 'ਚ ਵਾਪਸ ਨਹੀਂ ਆ ਸਕਿਆI ਵੀਰਵਾਰ ਸਵੇਰੇ ਸਾਨੂੰ ਕੁਲਵੀਰ ਦੇ ਸਾਥੀ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਕੁਲਵੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈI ਮੌਤ ਦੀ ਸੂਚਨਾ ਮਿਲਦੇ ਹੀ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈI ਕੁਲਵੀਰ ਸਿੰਘ ਦੇ ਪਰਿਵਾਰ ਸਣੇ ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਲਵੀਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ 'ਚ ਉਨ੍ਹਾਂ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ- ਗੜ੍ਹਸ਼ੰਕਰ ਵਿਖੇ ਨਿੱਕੀ ਜਿਹੀ ਗੱਲ ਪਿੱਛੇ ਨੂੰਹ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਸਹੁਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ 'ਚ 19 ਤਹਿਸੀਲਦਾਰਾਂ ਦੀਆਂ ਬਦਲੀਆਂ, ਨਾਲ ਹੀ ਮਿਲਿਆ ਵਾਧੂ ਚਾਰਜ, ਪੜ੍ਹੋ ਪੂਰੀ List
NEXT STORY