ਸੁਲਤਾਨਪੁਰ ਲੋਧੀ (ਚੰਦਰ)- ਆਏ ਦਿਨ ਪੰਜਾਬ ਦੀ ਜਵਾਨੀ ਡੌਂਕੀ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਭੈਣੀ ਹੁਸੇ ਖਾਂ ਤੋਂ ਸਾਹਮਣੇ ਆਇਆ ਹੈ। ਇਥੋਂ ਦਾ ਰਹਿਣ ਵਾਲਾ ਨੌਜਵਾਨ ਵਿਨੋਦ ਸਿੰਘ ਕਰੀਬ ਦੋ ਸਾਲ ਪਹਿਲਾਂ ਡੌਂਕੀ ਰਾਹੀਂ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਅਤੇ ਚੰਗੀ ਰੋਜ਼ੀ ਰੋਟੀ ਦੀ ਭਾਲ ਵਾਸਤੇ ਅਮਰੀਕਾ ਗਿਆ ਸੀ ਪਰ ਕੈਂਸਰ ਨਾਮ ਦੀ ਨਾ ਮੁਰਾਦ ਬੀਮਾਰੀ ਨੇ ਉਸ ਨੂੰ ਅਮਰੀਕਾ ਪਹੁੰਚਦਿਆਂ ਹੀ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ।
ਇਹ ਵੀ ਪੜ੍ਹੋ: ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕਰਵਾਇਆ ਹੈੱਪੀ ਪਾਸੀਆ

ਲੰਮਾ ਸਮਾਂ ਉਥੇ ਬੀਮਾਰ ਰਹਿਣ ਮਗਰੋਂ ਉਕਤ ਨੌਜਵਾਨ ਨੇ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਵਿਨੋਦ ਸਿੰਘ ਦੇ ਰੂਪ ਵਿਚ ਹੋਈ ਹੈ। ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੱਖਾਂ ਵਿੱਚ ਕਈ ਸੁਫ਼ਨੇ ਸਜਾ ਕੇ ਆਪਣੇ ਪੁੱਤਰ ਵਿਨੋਦ ਸਿੰਘ ਨੂੰ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਉੱਤੇ ਇੰਨਾ ਵੱਡਾ ਦੁੱਖ਼ਾਂ ਦਾ ਪਹਾੜ ਟੁੱਟ ਪਵੇਗਾ। ਜਿਵੇਂ ਹੀ ਉਕਤ ਨੌਜਵਾਨ ਦੀ ਬੰਦ ਬਕਸੇ ਵਿਚ ਲਾਸ਼ ਪਿੰਡ ਪਹੁੰਚੀ ਤਾਂ ਸੋਗ ਦੀ ਲਹਿਰ ਛਾ ਗਈ। ਧਾਹਾਂ ਮਾਰ ਰੋਂਦੇ ਪਰਿਵਾਰ ਵੱਲੋਂ ਪੁੱਤ ਨੂੰ ਅੰਤਿਮ ਵਿਦਾਈ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਲੱਗੀ ਪਾਬੰਦੀ, ਸਵੇਰੇ ਤੋਂ 9 ਤੋਂ ਸ਼ਾਮ 5 ਵਜੇ ਤੱਕ...

ਵਿਨੋਦ ਦੇ ਪਿਤਾ ਦਾ ਕਹਿਣਾ ਹੈ ਕਿ ਜਿਸ ਵੇਲੇ ਵਿਨੋਦ ਨੂੰ ਉਨ੍ਹਾਂ ਨੇ ਅਮਰੀਕਾ ਭੇਜਿਆ ਸੀ ਤਾਂ ਸੱਤ ਮਹੀਨੇ ਬਾਅਦ ਉਹ ਅਮਰੀਕਾ ਪਹੁੰਚਿਆ ਸੀ ਕਿਉਂਕਿ ਸੱਤ ਮਹੀਨੇ ਉਹ ਡੌਂਕੀ ਰਾਹੀਂ ਜੰਗਲਾਂ ਦੇ ਵਿੱਚੋਂ ਨਿਕਲਿਆ ਸੀ ਅਤੇ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਉਹ ਅਮਰੀਕਾ ਪਹੁੰਚਿਆ ਸੀ। ਅਮਰੀਕਾ ਪਹੁੰਚਦੇ ਹੀ ਇਕ ਮਹੀਨੇ ਬਾਅਦ ਉਸ ਨੂੰ ਕੈਂਸਰ ਵਰਗੀ ਬੀਮਾਰੀ ਹੋ ਗਈ। ਜਿਸ ਦੇ ਬਾਰੇ ਉਨ੍ਹਾਂ ਨੂੰ ਵਿਨੋਦ ਦੇ ਨਾਲ ਰਹਿੰਦੇ ਦੋਸਤਾਂ ਤੋਂ ਪਤਾ ਲੱਗਾ। ਲੰਮਾ ਸਮਾਂ ਵਿਨੋਦ ਦਾ ਇਲਾਜ ਉਸ ਦੇ ਦੋਸਤਾਂ ਵੱਲੋਂ ਇਕ ਦੂਸਰੇ ਦੀ ਮਦਦ ਦੇ ਨਾਲ ਕਰਵਾਇਆ ਜਾ ਰਿਹਾ ਸੀ ਪਰ ਅਖੀਰ ਇਸ ਬੀਮਾਰੀ ਦੇ ਨਾਲ ਲੜਦੇ-ਲੜਦੇ ਵਿਨੋਦ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਰਕਾਰੀ ਹਸਪਤਾਲ ਦੇ ਦੋ ਮੁਲਾਜ਼ਮ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ

ਮਾਂ ਦੀਆਂ ਅੱਖਾਂ ਅੱਜ ਵੀ ਪੁੱਤ ਨੂੰ ਰਹੀਆਂ ਉਡੀਕ
ਰੋਂਦੀ ਹੋਈ ਵਿਨੋਦ ਦੀ ਮਾਂ ਦੀਆਂ ਅੱਖਾਂ ਅੱਜ ਵੀ ਆਪਣੇ ਪੁੱਤਰ ਨੂੰ ਉਡੀਕ ਰਹੀਆਂ ਹਨ। ਰੋਂਦੀ ਮਾਂ ਨੇ ਕਿਹਾ ਕਿ ਘਰ ਵਿਚ ਗ਼ਰੀਬੀ ਹੋਣ ਕਾਰਨ ਪੁੱਤ ਕਹਿੰਦਾ ਸੀ ਕਿ ਗ਼ਰੀਬੀ ਦੂਰ ਕਰਨ ਲਈ ਮੈਨੂੰ ਅਮਰੀਕਾ ਭੇਜੋ। ਅਸੀਂ ਜ਼ਮੀਨ ਵੇਚ ਕੇ ਅਤੇ ਕੁਝ ਕਰਜ਼ੇ 'ਤੇ ਪੈਸੇ ਲੈ ਕੇ ਅਮਰੀਕਾ ਭੇਜਿਆ ਸੀ। ਅਮਰੀਕਾ ਪਹੁੰਚਣ ਮਗਰੋਂ ਡੇਢ ਮਹੀਨਾ ਉਥੇ ਕੰਮ ਕੀਤਾ ਸੀ ਅਤੇ ਬੀਮਾਰੀ ਦਾ ਸ਼ਿਕਾਰ ਹੋ ਗਿਆ। ਉਸ ਦਾ ਪੁੱਤ ਦੋ ਸਾਲ ਤੱਕ ਬੀਮਾਰੀ ਨਾਲ ਲੜਦਾ ਰਿਹਾ। ਅਸੀਂ ਕਿਹਾ ਕਿ ਪੁੱਤ ਤੂੰ ਘਰ ਆ ਜਾ ਇਥੇ ਇਲਾਜ ਕਰਵਾ ਦਿੰਦੇ ਹਾਂ ਪਰ ਪੁੱਤ ਕਹਿੰਦਾ ਸੀ ਕਿ ਨਹੀਂ ਮੰਮੀ ਉਥੇ ਇਲਾਜ ਨਹੀਂ ਹੈ, ਇਥੇ ਇਸ ਦਾ ਇਲਾਜ ਹੈ ਪਰ ਹੌਲੀ-ਹੌਲੀ ਉਸ ਦੀ ਬੀਮਾਰੀ ਵੱਧਦੀ ਗਈ ਅਤੇ ਉਸ ਦਾ ਇਲਾਜ ਨਾ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਪਤਾ ਹੁੰਦਾ ਤਾਂ ਪੁੱਤ ਨੂੰ ਨਾ ਭੇਜਦੇ। ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਉਹ ਬਹੁਤ ਵੱਡੇ ਕਰਜ਼ੇ ਹੇਠ ਆ ਚੁੱਕੇ ਹਨ ਅਤੇ ਇਹ ਕਰਜ਼ਾ ਉਤਾਰਨ ਦੇ ਵਿੱਚ ਅਸਮਰਥ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਉਨ੍ਹਾਂ ਦੀ ਇਸ ਦੁੱਖ਼ ਦੇ ਵਿੱਚ ਮਦਦ ਕਰੇ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬੇਅਦਬੀ ਦੀ ਵੱਡੀ ਘਟਨਾ, ਗੁਰਦੁਆਰਾ ਸਾਹਿਬ 'ਚ ਗੁਰੂ ਸਾਹਿਬ ਦੇ ਸਰੂਪ ਨੂੰ ਪਹੁੰਚਾਇਆ ਗਿਆ ਨੁਕਸਾਨ

ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਨੌਜਵਾਨ ਦਾ ਕਤਲ, ਫਾਟਕ ਨੇੜੇ ਕੂੜੇ ਦੇ ਢੇਰ 'ਚੋਂ ਮਿਲੀ ਸੜੀ ਹੋਈ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਨਹੀਂ ਚੱਲੇਗੀ Private Schools ਦੀ ਮਨਮਰਜ਼ੀ! ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ
NEXT STORY