ਨਾਭਾ/ਭਾਦਸੋਂ (ਭੁਪਾ/ਅਵਤਾਰ/ਹਰਦੀਪ) : 21 ਜੂਨ ਨੂੰ ਭਾਦਸੋਂ ਨਗਰ ਪੰਚਾਇਤ ਚੋਣਾਂ ਲਈ ਜਿਥੇ ਅਕਾਲੀ-ਭਾਜਪਾ, ਕਾਂਗਰਸੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ, ਉਥੇ ਹ ਅੱਜ ਆਮ ਆਮਦੀ ਪਾਰਟੀ ਦੇ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਹੇਠ 11 ਵਾਰਡਾਂ ਵਿਚ ਪਾਰਟੀ ਵਲੋਂ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰ ਦਿੱਤੇ ਗਏ ਹਨ।
ਨਰਿੰਦਰ ਜੋਸ਼ੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚਰਨਜੀਤ ਕੌਰ ਵਾਰਡ 1, ਸਤਨਾਮ ਸਿੰਘ ਵਾਰਡ 2, ਵੀਨਾ ਰਾਣੀ ਜੋਸੀ ਵਾਰਡ 3, ਸੁਖਦੇਵ ਸਿੰਘ ਵਾਰਡ 4, ਭੁਪਿੰਦਰ ਕੌਰ ਵਾਰਡ 5, ਮੁਸਕਾਨ ਰਾਣੀ ਵਾਰਡ 6 ,ਪਰਵੇਸ ਰਾਣੀ ਵਾਰਡ 7 , ਸਰਨਦੀਪ ਸਿੰਘ ਵਾਰਡ 8 , ਨੀਲਮਜੀਤ ਕੌਰ ਵਾਰਡ 9, ਗੁਰਵਿੰਦਰ ਸਿੰਘ ਲੱਕੀ ਭਾਦਸੋ ਵਾਰਡ 10, ਜੀਵਨ ਕੁਮਾਰ ਵਾਰਡ 11 ਵਿਚ ਉਮੀਦਵਾਰੀ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸੁੱਖ ਘੁੰਮਣ ਚਾਸਵਾਲ, ਵਿੱਕੀ ਭਾਦਸੋਂ, ਭੁਪਿੰਦਰ ਸਿੰਘ, ਗੋਗਾ ਭਾਦਸੋਂ ਵੀ ਹਾਜ਼ਰ ਸਨ।
ਚੋਣ ਕਮਿਸ਼ਨ ਦੇ ਨੋਟਿਸ ਦਾ ਪੰਜਾਬ ਸਰਕਾਰ ਨੇ ਦਿੱਤਾ ਜਵਾਬ
NEXT STORY