ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ 6 ਨਵੰਬਰ ਨੂੰ ਬੁਲਾਏ ਗਏ ਵਿਸ਼ੇਸ਼ ਇਜਲਾਸ 3 ਦਿਨ ਦਾ ਕਰਨ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਇਜਲਾਸ ਦਾ ਸਮਾਂ-ਸੀਮਾ ਵਧਾਉਣ ਅਤੇ ਸਦਨ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ (ਸਿੱਧਾ ਪ੍ਰਸਾਰਨ) ਕਰਨ ਲਈ ਮੰਗ ਪੱਤਰ ਸੌਂਪਿਆ।
ਚੀਮਾ ਨੇ ਕਿਹਾ ਕਿ ਜੋ ਇਕ ਰੋਜ਼ਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ, ਉਸ ਦਾ ਸਮਾਂ ਬਹੁਤ ਘੱਟ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ 'ਚ ਸਾਰੀਆਂ ਧਿਰਾਂ ਅਤੇ ਆਪਣੇ ਨੁਮਾਇੰਦਿਆਂ ਰਾਹੀਂ ਸਾਰਾ ਪੰਜਾਬ ਨੁਮਾਇੰਦਗੀ ਕਰਦਾ ਹੈ। ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਆਪ ਨੂੰ ਅਪੀਲ ਕਰਦੀ ਹੈ ਕਿ ਇਜਲਾਸ ਦੀ ਸਮਾਂ-ਸੀਮਾ ਇਕ ਦਿਨ ਤੋਂ ਵਧਾ ਕੇ ਲਗਾਤਾਰ 3 ਦਿਨ ਦੀ ਕੀਤੀ ਜਾਵੇ ਤਾਂ ਕਿ ਜਿਹੜੀਆਂ ਚੁਣੌਤੀਆਂ ਅਤੇ ਅਲਾਮਾਤਾਂ ਨਾਲ ਪੰਜਾਬ ਦੇ ਲੋਕ ਅੱਜ ਜੂਝ ਰਹੇ ਹਨ, ਉਨ੍ਹਾਂ ਦੇ ਹੱਲ ਲਈ ਸ੍ਰੀ ਗੁਰੂ ਨਾਨਕ ਦੇਵ ਕਲਿਆਣਕਾਰੀ ਫਲਸਫ਼ੇ ਦੀ ਰੋਸ਼ਨੀ ਹੇਠ ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਇਜ਼ਲਾਸ ਬੁਲਾਇਆ ਜਾਵੇ, ਜੋ ਸਿਆਸੀ ਦੂਸ਼ਣਬਾਜ਼ੀਆਂ ਤੋਂ ਮੁਕਤ ਹੋਵੇ।
ਹੰਸਰਾਜ ਹੰਸ ਦੇ ਦਫਤਰ ਦੇ ਬਾਹਰ ਦਿੱਲੀ ’ਚ ਚੱਲੀ ਗੋਲੀ, ਦੋਸ਼ੀ ਫਰਾਰ
NEXT STORY