ਮੋਗਾ (ਵਿਪਨ) : ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮੋਗਾ ਦੇ ਸਾਬਕਾ ਜ਼ਿਲਾ ਪ੍ਰਧਾਨ ਰੋਮੇਸ਼ ਗਰੋਵਰ ਨੇ ਆਮ ਆਦਮੀ ਪਾਰਟੀ ਦਾ ਦਾਮਨ ਛੱਡ ਕੇ ਅਕਾਲੀ ਦਲ ਨੂੰ ਜੁਆਇਨ ਕਰ ਲਿਆ। ਦੱਸ ਦਈਏ ਕਿ ਸਾਲ 2017 'ਚ ਰੋਮੇਸ਼ ਗਰੋਵਰ ਨੇ ਆਮ ਆਦਮੀ ਪਾਰਟੀ ਵਲੋਂ ਮੋਗਾ ਤੋਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ। ਜਿਸ 'ਚ ਉਹ ਲਗਭਗ 3,000 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਅੱਜ ਮੋਗਾ ਵਿਖੇ ਰੋਮੇਸ਼ ਗਰੋਵਰ ਨੂੰ ਸੁਖਬੀਰ ਬਾਦਲ ਦੀ ਮੌਜੂਦਗੀ 'ਚ ਅਕਾਲੀ ਦਲ 'ਚ ਸ਼ਾਮਲ ਕੀਤਾ ਗਿਆ। ਇਸ ਮੌਕੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਵੀ ਮੌਜੂਦ ਸਨ।
ਆਨਲਾਈਨ ਗੇਮ ਬਣੀ 'ਲਵ ਗੇਮ', ਬਠਿੰਡਾ ਦੀ ਔਰਤ ਨੇ ਪਾਕਿ ਜਾ ਕੇ ਕਰਾਇਆ ਵਿਆਹ
NEXT STORY