ਨਵੀਂ ਦਿੱਲੀ : ਐੱਮ. ਸੀ. ਡੀ. ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸ਼ਤਰਪੁਰ ਤੋਂ ਉਮੀਦਵਾਰ ਪਿੰਕੀ ਤਿਆਗੀ ਭਾਜਪਾ ਦੀ ਉਮੀਦਵਾਰ ਅਨੀਤਾ ਤਨਵਰ ਤੋਂ ਸਿਰਫ ਦੋ ਵੋਟਾਂ ਦੇ ਫਰਕ ਨਾ ਹਾਰ ਗਏ ਹਨ। ਭਾਜਪਾ ਦੀ ਉਮੀਦਵਾਰ ਅਨੀਤਾ ਤਨਵਰ ਨੂੰ 8415 ਵੋਟਾਂ ਮਿਲੀਆਂ ਹਨ ਜਦਕਿ ਆਮ ਆਦਮੀ ਪਾਰਟੀ ਦੀ ਪਿੰਕੀ ਤਿਆਗੀ ਨੂੰ 8413 ਵੋਟਾਂ ਹਾਸਲ ਹੋਈਆਂ ਹਨ। ਇਸ ਤਰ੍ਹਾਂ ਐੱਮ. ਸੀ. ਡੀ. ਚੋਣਾਂ ਵਿਚ ਭਾਜਪਾ ਨੇ ਸ਼ਤਰਪੁਰ ਸੀਟ 'ਤੇ ਸਿਰਫ ਦੋ ਸੀਟਾਂ ਨਾਲ ਜਿੱਤ ਹਾਸਲ ਕੀਤੀ ਹੈ।
ਇਥੇ ਦੱਸਣਯੋਗ ਹੈ ਕਿ ਦਿੱਲੀ ਨਗਰ ਨਿਗਮ ਚੋਣਾਂ ਵਿਚ ਭਾਜਪਾ ਨੇ ਵੱਡੀ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ ਨੂੰ ਲਗਾਤਾਰ ਤੀਜੀ ਵਾਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਕਾਂਗਰਸ ਫਿਰ ਵਾਪਸੀ ਕਰ ਰਹੀ ਹੈ। ਚੋਣ ਨਤੀਜਿਆਂ ਮੁਤਾਬਕ ਭਾਜਪਾ 183, ਆਮ ਆਦਮੀ ਪਾਰਟੀ 47, ਕਾਂਗਰਸ 29 ਅਤੇ ਹੋਰ 11 ਸੀਟਾਂ 'ਤੇ ਜੇਤੂ ਰਹੇ ਹਨ।
ਅਕਾਲੀ ਦਲ ਦੇ ਉਮੀਦਵਾਰਾਂ ਨੇ ਦਿੱਲੀ 'ਚ ਗੱਡੇ ਝੰਡੇ
NEXT STORY