ਹੁਸ਼ਿਆਰਪੁਰ (ਰਾਕੇਸ਼)- ਚੱਬੇਵਾਲ ਵਿਧਾਨ ਸਭਾ ਦੀ ਜ਼ਿਮਨੀ ਚੋਣ ਬੀਤੇ ਦਿਨ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਚਾਹੇ ਜਿੱਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਦੇ ਵਿਚ ਦੱਸਿਆ ਜਾ ਰਿਹਾ ਹੈ, ਉਥੇ ਹੀ ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰ ਆਪਣੇ ਲਈ ਖ਼ੁਦ ਵੀ ਵੋਟ ਨਹੀਂ ਕਰ ਸਕੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਈਸ਼ਾਂਕ ਦਾ ਵੋਟ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਦੇ ਤਹਿਤ ਆਉਂਦੇ ਮਾਂਝੀ ਪਿੰਡ ’ਚ ਪੈਂਦਾ ਹੈ। ਇਸ ਲਈ ਉਹ ਚਾਹ ਕੇ ਵੀ ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ’ਚ ਆਪਣਾ ਵੋਟ ਨਹੀਂ ਪਾ ਸਕੇ।
ਇਸ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਕਿਟੀ ਦੀ ਵੋਟ ਵੀ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਦੇ ਤਹਿਤ ਆਉਂਦੀ ਹੈ, ਉਹ ਵੀ ਆਪਣੀ ਵੋਟ ਨਹੀਂ ਸਕੇ। ਜਦਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੋਹਨ ਸਿੰਘ ਠੰਡਲ ਦਾ ਵੋਟ ਚੱਬੇਵਾਲ ਵਿਧਾਨ ਸਭਾ ਖੇਤਰ ਦੇ ਤਹਿਤ ਆਉਂਦੇ ਪਿੰਡ ਠੰਡਲ ’ਚ ਪੈਂਦਾ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਸਵੇਰੇ ਹੀ ਵੋਟਿੰਗ ਕੀਤੀ ਅਤੇ ਪ੍ਰਮੁੱਖ ਉਮੀਦਵਾਰਾਂ ’ਚ ਉਹ ਸਿਰਫ਼ ਅਜਿਹੇ ਉਮੀਦਵਾਰ ਸਨ, ਜਿਨ੍ਹਾਂ ਨੇ ਆਪਣੇ ਆਪਨੂੰ ਵੋਟ ਪਾਈ।
ਇਹ ਵੀ ਪੜ੍ਹੋ- ਸਾਵਧਾਨ! 325 ਦੇ ਖ਼ਤਰਨਾਕ ਪੱਧਰ ’ਤੇ ਪਹੁੰਚਿਆ ਪੰਜਾਬ ਦੇ ਇਸ ਜ਼ਿਲ੍ਹੇ ਦਾ AQI, ਸਖ਼ਤ ਹੁਕਮ ਜਾਰੀ
ਕਾਂਗਰਸ ਤੇ ਆਮ ਆਦਮੀ ਦੇ ਉਮੀਦਵਾਰ ਦੂਜੇ ਲੋਕਾਂ ਨੂੰ ਤਾਂ ਆਪਣੇ ਪੱਖ ’ਚ ਵੋਟ ਪਾਉਣ ਲਈ ਦਿਨ-ਰਾਤ ਇਕ ਕਰਦੇ ਰਹੇ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਵੋਟ ਨਹੀਂ ਪਾਈ। ਜੇਕਰ ਉਹ ਚਾਹੁੰਦੇ ਤਾਂ ਚੋਣ ਤੋਂ ਪਹਿਲਾਂ ਹੀ ਆਪਣੀ ਵੋਟ ਨੂੰ ਚੱਬੇਵਾਲ ’ਚ ਤਬਦੀਲ ਕਰਵਾ ਸਕਦੇ ਸਨ। ਪਰ ਪੂਰਾ ਘਟਨਾਕਰਮ ਇਸ ਤੇਜੀ ਨਾਲ ਹੋਇਆ ਕਿ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਕਿਟੀ ਚੋਣ ਦੇ ਐਲਾਨ ਦੇ ਬਾਅਦ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ। ਜਦਕਿ ਉਨ੍ਹਾਂ ਨੇ ਜੂਨ ਮਹੀਨੇ ’ਚ ਹੋਏ ਲੋਕਸਭਾ ਚੋਣਾਂ ’ਚ ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਦਾ ਚੋਣ ਲੜਿਆ ਸੀ।
ਕਿਸੇ ਨੇ ਸੋਟਿਆ ਵੀ ਨਹੀਂ ਸੀ ਕਿ ਕੁਝ ਮਹੀਨਿਆਂ ’ਚ ਹੀ ਰਣਜੀਤ ਕੁਮਾਰ ਕਿਟੀ ਪਾਰਟੀ ਬਦਲਕੇ ਚੱਬੇਵਾਲ ਤੋਂ ਵਿਧਾਨ ਸਭਾ ਦਾ ਉੱਪ ਚੋਣ ਲੜਣਗੇ। ਸ਼ਾਇਦ ਇਸਦੀ ਕਲਪਨਾ ਉਨ੍ਹਾਂ ਨੇ ਖੁਦ ਵੀ ਨਹੀਂ ਕੀਤੀ ਹੋਵੇਗੀ। ਕਿਉਂਕਿ ਇਕ ਪੜ੍ਹੇ ਲਿਖੇ ਵਿਅਕਤੀ ਹੋਣ ਦੇ ਨਾਤੇ ਜੇਕਰ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਇਸ ਗੱਲ ਦਾ ਪਤਾ ਹੁੰਦਾ ਕਿ ਉਨ੍ਹਾਂ ਨੇ ਵਿਧਾਨ ਸਭਾ ਜ਼ਿਮਨੀ ਚੋਣ ਲੜਨਾ ਹੈ ਤਾਂ ਸ਼ਾਇਦ ਉਹ ਆਪਣੀ ਵੋਟ ਨੂੰ ਚੱਬੇਵਾਲ ’ਚ ਤਬਦੀਲ ਕਰਵਾ ਲੈਂਦੇ। ਕਿਉਂਕਿ ਸਥਾਨਕ ਵੋਟਰ ਹੋਣ ਨਾਲ ਬਾਹਰੀ ਉਮੀਦਵਾਰ ਦਾ ਟੈਗ ਨਹੀਂ ਲਗਦਾ ਅਤੇ ਬਾਹਰੀ ਉਮੀਦਵਾਰ ਦਾ ਨਾਅਰਾ ਚੋਣ ’ਚ ਬਹੁਤ ਉਛਲਦਾ ਹੈ। ਇਹ ਕਿੰਨਾ ਅਸਰ ਕਰਦਾ ਹੈ ਕਿੰਨਾ ਨਹੀਂ ਇਹ ਤਾਂ 23 ਤਾਰੀਖ਼ ਨੂੰ ਹੋਣ ਵਾਲੀ ਵੋਟਿੰਗ ਦੇ ਬਾਅਦ ਹੀ ਪਤਾ ਲਗੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਬੱਚੇ ਤੇ ਸਵਾਰੀਆਂ ਨਾਲ ਭਰੀ ਸਕੂਲ ਬੱਸ ਪਲਟੀ
ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਈਸ਼ਾਂਕ ਦਾ ਤਾਂ ਕੁਝ ਮਹੀਨੇ ਪਹਿਲਾਂ ਸ਼ਾਇਦ ਹੀ ਕਿਸੇ ਨੇ ਨਾਮ ਸੁਣਿਆ ਹੋਵੇਗਾ। ਉਸ ਸਮੇਂ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਡਾਕਟਰ ਰਾਜ ਦੇ ਸੰਸਦ ਬਨਣ ਦੇ ਬਾਅਦ ਉਨ੍ਹਾਂ ਦੇ ਭਰਾ ਡਾਕਟਰ ਜਤਿੰਦਰ ਨੂੰ ਪਾਰਟੀ ਮੈਦਾਨ ’ਚ ਉਤਰ ਸਕਦੀ ਹੈ। ਪਰ ਜਿਵੇਂ ਹੀ ਡਾ. ਅੱਜ ਸੰਸਦ ਬਣੇ ਉਨ੍ਹਾਂ ਦੇ ਬੇਟੇ ਡਾ. ਈਸ਼ਾਂਕ ਵਿਦੇਸ਼ ਤੋਂ ਆ ਕੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਲੱਗੇ। ਜਿਸ ਵੀ ਪਿੰਡ ’ਚ ਡਾ. ਰਾਜ ਸੰਸਦ ਹੋਣ ਦੇ ਨਾਤੇ ਜਾਂਦੇ ਉਹ ਆਪਣੇ ਪਿਤਾ ਦੇ ਨਾਲ ਉਥੇ ਮੌਜੂਦ ਰਹਿਣ ਲੱਗੇ। ਉਦੋਂ ਲੋਕਾਂ ਨੂੰ ਲੱਗਣ ਲੱਗਾ ਕਿ ਸ਼ਾਇਦ ਵਿਧਾਨਸਭਾ ਉਪ ਚੋਣ ’ਚ ਦਿਲਚਸਪੀ ਰੱਖਦੇ ਹਨ।
ਪੂਰਾ ਘਟਨਾਕ੍ਰਮ ਇੰਨੀ ਤੇਜੀ ਨਾਲ ਚਲਿਆ ਕਿ ਡਾਕਟਰ ਈਸ਼ਾਂਕ ਨੂੰ ਵੀ ਆਪਣੀ ਵੋਟ ਚੱਬੇਵਾਲ ’ਚ ਤਬਦੀਲ ਕਰਵਾਉਣ ਦਾ ਮੌਕਾ ਨਹੀਂ ਮਿਲਿਆ। ਕਿਉਂਕਿ 25 ਅਕਤੂਬਰ ਨੂੰ ਪੰਚਾਇਤੀ ਚੋਣ ਹੋਏ ਸਨ ਅਤੇ ਇਸ ਦੌਰਾਨ ਪੰਜਾਬ ਵਿਧਾਨਸਭਾ ਦੇ ਉਪ ਚੋਣ ਦਾ ਐਲਾਨ ਕਰ ਦਿੱਤਾ ਗਿਆ। ਜੇਕਰ ਥੋੜ੍ਹਾ ਸਮੇਂ ਉਨ੍ਹਾਂ ਨੂੰ ਹੋਰ ਮਿਲ ਜਾਂਦਾ ਤਾਂ ਸ਼ਾਇਦ ਉਹ ਆਪਣੇ ਆਪਨੂੰ ਸਥਾਨਕ ਵੋਟਰ ਬਣਾਉਣ ਦੀ ਵੀ ਕੋਸ਼ਿਸ਼ ਕਰਦੇ। ਹੁਣ ਤਾਂ ਤਿੰਨੋਂ ਮੁੱਖ ਉਮੀਦਵਾਰਾਂ ਦਾ ਭਾਗ ਈ.ਵੀ.ਐੱਮ. ਮਸ਼ੀਨਾਂ ’ਚ ਬੰਦ ਹੋ ਚੁੱਕਾ ਹੈ। ਹੁਣ ਦੇਖਣਾ ਹੈ ਕਿ 23 ਅਕਤੂਬਰ ਕਿਸ ਦੇ ਲਈ ਮੰਗਲ ਲੈ ਕੇ ਆਉਂਦਾ ਹੈ ਅਤੇ ਕਿਸਨੂੰ ਫਿਰ ਇੰਤਜਾਰ ਕਰਨ ਦੇ ਲਈ ਵਕਤ ਦੇ ਸਹਾਰੇ ਛੱਡ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ! ਮਰਨ ਤੋਂ ਬਾਅਦ ਵੀ ਨਹੀਂ ਮਿੱਟਦੇ ਸਮੋਕਿੰਗ ਦੇ ਨਿਸ਼ਾਨ, ਹੈਰਾਨ ਕਰੇਗੀ ਪੂਰੀ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਨੂੰ ਲਿਫਟ ਦੇਣੀ ਪਈ ਮਹਿੰਗੀ, ਵਾਪਰਿਆ ਉਹ ਜੋ ਸੋਚਿਆ ਨਾ ਸੀ
NEXT STORY