ਜਲੰਧਰ/ਪਟਿਆਲਾ (ਧਵਨ)- 'ਆਮ ਆਦਮੀ ਪਾਰਟੀ' ਨੇ ਨਗਰ ਨਿਗਮ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਾਹੀ ਸ਼ਹਿਰ ਪਟਿਆਲਾ 'ਚ 50 ਇਲੈਕਟ੍ਰਿਕ ਬੱਸਾਂ ਚਲਾਉਣ ਦੇ ਨਾਲ-ਨਾਲ 100 ਫੀਸਦੀ ਆਬਾਦੀ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਲਿਆਉਣ ਦਾ ਵਾਅਦਾ ਕੀਤਾ ਹੈ।
‘ਆਪ’ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀਆਂ ਵੱਲੋਂ 'ਆਮ ਆਦਮੀ ਪਾਰਟੀ' ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਹ ਸ਼ਹਿਰੀ ਪਾਰਟੀ ਨਹੀਂ ਹੈ ਪਰ ਜਿਸ ਤਰ੍ਹਾਂ ਨਗਰ ਨਿਗਮ ਚੋਣਾਂ ’ਚ ਪ੍ਰਚਾਰ ਦੌਰਾਨ ਜਨਤਾ ਦਾ ਸਮਰਥਨ ਪਾਰਟੀ ਨੂੰ ਮਿਲਿਆ ਹੈ, ਉਹ ਬੇਮਿਸਾਲ ਹੈ ਅਤੇ ਜਨਤਾ ਨੇ ‘ਆਪ’ ਵੱਲੋਂ ਐਲਾਨੀਆਂ ਗਈਆਂ ਗਾਰੰਟੀਆਂ ਨੂੰ ਸਲਾਹਿਆ ਹੈ। ਅਮਨ ਅਰੋੜਾ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਸਾਂਝੇ ਤੌਰ ’ਤੇ ਸ਼ਾਹੀ ਸ਼ਹਿਰ ਪਟਿਆਲਾ ਲਈ 5 ਗਾਰੰਟੀਆਂ ਦਾ ਐਲਾਨ ਕੀਤਾ।
ਇਲੈਕਟ੍ਰਿਕ ਬੱਸਾਂ ਪ੍ਰਦੂਸ਼ਣ ਰੋਕਣਗੀਆਂ
ਅਮਨ ਅਰੋੜਾ ਨੇ ਕਿਹਾ ਕਿ ਪਟਿਆਲਾ ’ਚ ਪਿਛਲੇ ਕੁਝ ਸਮੇਂ ਦੌਰਾਨ ਆਬਾਦੀ ’ਚ ਕਾਫੀ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਪ੍ਰਦੂਸ਼ਣ ਵੀ ਲਗਾਤਾਰ ਵਧ ਰਿਹਾ ਹੈ। ਇਸ ਨੂੰ ਵੇਖਦਿਆਂ ਨਗਰ ਨਿਗਮ ਚੋਣਾਂ ਵਿਚ ‘ਆਪ’ ਨੂੰ ਬਹੁਮਤ ਮਿਲਦਿਆਂ ਹੀ 50 ਇਲੈਕਟ੍ਰਿਕ ਬੱਸਾਂ ਚਲਾਉਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਬੱਸਾਂ ਦੇ ਚਾਰਜਿੰਗ ਸਟੇਸ਼ਨ ਤੇ ਡਿਪੂ ਵੀ ਨਾਲ ਸਥਾਪਿਤ ਕਰ ਦਿੱਤੇ ਜਾਣਗੇ। ਪਬਲਿਕ ਟਰਾਂਸਪੋਰਟ ਚੱਲਣ ਨਾਲ ਲੋਕ ਵੀ ਆਪਣੇ ਨਿੱਜੀ ਵਾਹਨਾਂ ਨੂੰ ਛੱਡ ਕੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨਗੇ, ਜਿਸ ਨਾਲ ਸ਼ਹਿਰ ਦਾ ਚੌਗਿਰਦਾ ਹਰਿਆ-ਭਰਿਆ ਤੇ ਸਵੱਛ ਰਹੇਗਾ।
ਇਹ ਵੀ ਪੜ੍ਹੋ- MP ਮੀਤ ਹੇਅਰ ਨੇ ਸੰਸਦ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- '2 ਸੂਬਿਆਂ ਦੀ ਸਰਹੱਦ ਨੂੰ 'ਬਾਰਡਰ' ਬਣਾ ਦਿੱਤਾ...'
100 ਫੀਸਦੀ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ
ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਪਟਿਆਲਾ ਵਿਚ ਪੂਰੀ ਆਬਾਦੀ ਨੂੰ ਸੁਰੱਖਿਅਤ ਮਾਹੌਲ ਦੇਣ ਲਈ 100 ਫੀਸਦੀ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ, ਜੋ 'ਆਮ ਆਦਮੀ ਪਾਰਟੀ' ਵੱਲੋਂ ਪੂਰੀ ਕੀਤੀ ਜਾਵੇਗੀ। ਕੈਮਰਿਆਂ ਦੇ ਨਾਲ ਇੰਟੀਗ੍ਰੇਟਿਡ ਕੰਟਰੋਲ ਸਿਸਟਮ ਵੀ ਬਣਾਇਆ ਜਾਵੇਗਾ ਜਿੱਥੋਂ ਪੁਲਸ ਪੂਰੇ ਸ਼ਹਿਰ ਦੀ ਨਿਗਰਾਨੀ ਕਰ ਸਕੇਗੀ।
ਵਿਸ਼ਾਲ ਪਾਰਕਿੰਗ ਬਣਾਈ ਜਾਵੇਗੀ
ਉਨ੍ਹਾਂ ਕਿਹਾ ਕਿ ਪਟਿਆਲਾ ’ਚ ਵਾਹਨਾਂ ਦੀ ਵਧੀ ਹੋਈ ਗਿਣਤੀ ਅਤੇ ਆਬਾਦੀ ਵਿਚ ਹੋਏ ਵਾਧੇ ਨੂੰ ਵੇਖਦਿਆਂ ਵੱਡੀ ਪਾਰਕਿੰਗ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਨਵੇਂ ਬੱਸ ਸਟੈਂਡ ਦੇ ਸਾਹਮਣੇ ਵਿਸ਼ਾਲ ਪਾਰਕਿੰਗ ਬਣਾਈ ਜਾਵੇਗੀ।
100 ਫੀਸਦੀ ਆਬਾਦੀ ਨੂੰ ਮਿਲੇਗਾ ਸਾਫ ਪਾਣੀ
ਅਮਨ ਅਰੋੜਾ ਨੇ ਕਿਹਾ ਕਿ 100 ਫੀਸਦੀ ਆਬਾਦੀ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਅਜੇ ਪਟਿਆਲਾ ਵਿਚ 71 ਐੱਮ.ਐੱਲ.ਡੀ. ਦਾ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਹੈ। ਅਗਲੇ 2 ਸਾਲਾਂ ’ਚ 'ਆਮ ਆਦਮੀ ਪਾਰਟੀ' ਦਾ ਮੇਅਰ ਬਣਨ ’ਤੇ 87 ਐੱਮ.ਐੱਲ.ਡੀ. ਦੇ ਹੋਰ ਟ੍ਰੀਟਮੈਂਟ ਪਲਾਂਟ ਲਾਏ ਜਾਣਗੇ, ਜਿਸ ਨਾਲ ਸ਼ਹਿਰ ਦੀ ਪੂਰੀ ਆਬਾਦੀ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮਿਲੇਗਾ।
ਪਟਿਆਲਾ ’ਚ ਸਾਰੀਆਂ ਨਵੀਆਂ ਸੜਕਾਂ ਬਣਨਗੀਆਂ
ਉਨ੍ਹਾਂ ਕਿਹਾ ਕਿ ਸ਼ਾਹੀ ਸ਼ਹਿਰ ਵਿਚ ਅਗਲੇ 2 ਸਾਲਾਂ ਅੰਦਰ ਸਾਰੀਆਂ ਸੜਕਾਂ ਨਵੀਆਂ ਬਣਾ ਦਿੱਤੀਆਂ ਜਾਣਗੀਆਂ। ਅਜੇ ਕੁਝ ਸੜਕਾਂ ਟੁੱਟੀਆਂ ਹੋਈਆਂ ਹਨ, ਜਿਨ੍ਹਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਹਿੰਦ ਰੋਡ ਤੇ ਹੋਰ ਰਸਤਿਆਂ ’ਤੇ ਫੋਰਲੇਨ ਪ੍ਰਾਜੈਕਟਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਵੱਡੀ ਨਦੀ ਦੀ ਪਾਣੀ ਪ੍ਰਵਾਹ ਦੀ ਸਮਰੱਥਾ ਵਧਾ ਕੇ ਦੁੱਗਣੀ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਛੋਲਿਆਂ ਦੀ ਸਬਜ਼ੀ 'ਚੋਂ ਨਿਕਲਿਆ ਕੰਨ ਖਜੂਰਾ, ਦੁਕਾਨ ਵਾਲਾ ਕਹਿੰਦਾ- 'ਇਹ ਤਾਂ ਪਾਲਕ ਦੀ ਡੰਡੀ ਐ ਜੀ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
AAP ਨੇ 50 ਇਲੈਕਟ੍ਰਿਕ ਬੱਸਾਂ ਤੇ CCTV ਕੈਮਰਿਆਂ ਸਣੇ ਪਟਿਆਲਾ ਲਈ 5 ਗਾਰੰਟੀਆਂ ਦਾ ਕੀਤਾ ਐਲਾਨ
NEXT STORY