ਜਲੰਧਰ (ਪੁਨੀਤ)- ਵੱਖ-ਵੱਖ ਕਾਰਨਾਂ ਕਰ ਕੇ ਟ੍ਰੇਨਾਂ ਦੇ ਲੇਟ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੀ ਦੇ ਮੌਸਮ ਵਿਚ ਸਵੇਰੇ ਜਲਦੀ ਅਤੇ ਰਾਤ ਨੂੰ ਦੇਰ ਨਾਲ ਆਉਣ ਵਾਲੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਅਜਿਹੇ ਵਿਚ ਜਦੋਂ ਟ੍ਰੇਨਾਂ ਲੇਟ ਹੁੰਦੀਆਂ ਹਨ ਤਾਂ ਯਾਤਰੀਆਂ ਵਿਚ ਗੁੱਸਾ ਦੇਖਣ ਨੂੰ ਮਿਲਦਾ ਹੈ।
ਇਸੇ ਦੇਰੀ ਦੇ ਸਿਲਸਿਲੇ ਵਿਚ ਕਟਿਹਾਰ ਤੋਂ ਚੱਲਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ ਸਾਢੇ 10 ਤੋਂ 4 ਘੰਟੇ ਲੇਟ ਰਹਿੰਦੇ ਹੋਏ 2.30 ਦੇ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ। ਕੋਲਕਾਤਾ ਤੋਂ ਆਉਣ ਵਾਲੀ ਅਕਾਲ ਤਖਤ ਐਕਸਪ੍ਰੈੱਸ ਜਲੰਧਰ ਸਿਟੀ ਸਟੇਸ਼ਨ ਦੇ ਆਪਣੇ ਤੈਅ ਸਮੇਂ 3.40 ਤੋਂ ਸਾਢੇ 3 ਘੰਟੇ ਲੇਟ ਰਹੀ ਅਤੇ 7 ਵਜੇ ਦੇ ਲੱਗਭਗ ਸਟੇਸ਼ਨ ’ਤੇ ਪਹੁੰਚੀ। ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਤੈਅ ਸਮੇਂ 10.33 ਤੋਂ 2 ਘੰਟੇ ਦੀ ਦੇਰੀ ਨਾਲ 12.30 ਵਜੇ ਦੇ ਬਾਅਦ ਪਹੁੰਚੀ। ਗਰੀਬ ਰੱਥ ਆਪਣੇ ਤੈਅ ਸਮੇਂ ਤੋਂ 1 ਘੰਟਾ ਲੇਟ ਸਪਾਟ ਹੋਈ।
ਇਹ ਵੀ ਪੜ੍ਹੋ- MP ਮੀਤ ਹੇਅਰ ਨੇ ਸੰਸਦ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- '2 ਸੂਬਿਆਂ ਦੀ ਸਰਹੱਦ ਨੂੰ 'ਬਾਰਡਰ' ਬਣਾ ਦਿੱਤਾ...'
ਉਥੇ ਹੀ, ਸ਼ਾਨ-ਏ-ਪੰਜਾਬ 12497-12498 ਆਪਣੇ ਦੋਵਾਂ ਰੂਟਾਂ ’ਤੇ ਆਨ-ਟਾਈਮ ਸਪਾਟ ਹੋਈ, ਜਦਕਿ ਸਵਰਨ ਸ਼ਤਾਬਦੀ 12029 ਆਪਣੇ ਤੈਅ ਸਮੇਂ ਤੋਂ 13 ਮਿੰਟ ਲੇਟ ਰਹੀ, ਜਦਕਿ ਅੰਮ੍ਰਿਤਸਰ ਤੋਂ ਆਉਣ ਸਮੇਂ ਆਨ-ਟਾਈਮ ਰਹੀ। ਇਸੇ ਤਰ੍ਹਾਂ ਅੰਮ੍ਰਿਤਸਰ ਸ਼ਤਾਬਦੀ 12013-12014 ਤੇ ਵੰਦੇ ਭਾਰਤ 22487-22488 ਵੀ ਆਨ-ਟਾਈਮ ਰਹੀਆਂ।
ਉਥੇ ਹੀ, ਦੇਖਣ ਵਿਚ ਆ ਰਿਹਾ ਹੈ ਕਿ ਟ੍ਰੇਨਾਂ ਦੇ ਲੇਟ ਹੋਣ ਕਾਰਨ ਬੱਚਿਆਂ ਨਾਲ ਪਹੁੰਚੇ ਮਾਪੇ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਪਲੇਟਫਾਰਮ ’ਤੇ ਬੱਚੇ ਨੂੰ ਆਪਣੀ ਗੋਦ ਵਿਚ ਚੁੱਕੀ ਬੈਠੀ ਇਕ ਮਾਂ ਨੂੰ ਠੰਢ ਵਿਚ ਪ੍ਰੇਸ਼ਾਨ ਹੁੰਦੇ ਦੇਖਿਆ ਗਿਆ। ਸਹੂਲਤਾਂ ਦੀ ਘਾਟ ਵਿਚ ਜ਼ਮੀਨ ’ਤੇ ਬੈਠੇ ਯਾਤਰੀ ਟ੍ਰੇਨਾਂ ਦੇ ਆਉਣ ਦੀ ਉਡੀਕ ਕਰਦੇ ਹੋਏ ਥੱਕ ਜਾਂਦੇ ਹਨ ਪਰ ਘੰਟਿਆਬੱਧੀ ਉਨ੍ਹਾਂ ਦੀ ਉਡੀਕ ਖਤਮ ਹੋਣ ਦਾ ਨਾਂ ਨਹੀਂ ਲੈਂਦੀ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਇਸ ਸਬੰਧੀ ਹੱਲ ਕੱਢਣਾ ਚਾਹੀਦਾ ਹੈ।
ਟ੍ਰੇਨਾਂ ਦੇ ਆਉਣ ਤੋਂ ਪਹਿਲਾਂ ਟਿਕਟ ਕਾਊਂਟਰਾਂ ’ਤੇ ਲੱਗ ਰਹੀ ਭਾਰੀ ਭੀੜ
ਦੇਖਣ ਵਿਚ ਆ ਰਿਹਾ ਹੈ ਕਿ ਯਾਤਰੀ ਟ੍ਰੇਨ ਦੇ ਆਉਣ ਸਮੇਂ ਹੀ ਟਿਕਟ ਖਰੀਦਣ ਨੂੰ ਮਹੱਤਵ ਦੇ ਰਹੇ ਹਨ ਕਿਉਂਕਿ ਜੋ ਟ੍ਰੇਨ 2 ਘੰਟੇ ਦਾ ਸਮਾਂ ਦਿਖਾ ਰਹੀ ਹੁੰਦੀ ਹੈ, ਉਸ ਨੂੰ ਜਲੰਧਰ ਪਹੁੰਚਣ ਵਿਚ ਕਈ ਵਾਰ 4-5 ਘੰਟੇ ਵੀ ਲੱਗ ਜਾਂਦੇ ਹਨ। ਅਜਿਹੇ ਵਿਚ ਟਿਕਟ ਖਰੀਦਣ ਦਾ ਯਾਤਰੀਆਂ ਨੂੰ ਪੂਰਾ ਲਾਭ ਨਹੀਂ ਹੋ ਪਾਉਂਦਾ। ਰੁਟੀਨ ਵਿਚ ਸਫਰ ਕਰਨ ਵਾਲੇ ਓਮ ਪ੍ਰਕਾਸ਼ ਨੇ ਕਿਹਾ ਕਿ ਟ੍ਰੇਨ ਆਉਣ ਵਿਚ ਕੁਝ ਸਮਾਂ ਬਚਦਾ ਹੋਵੇ ਤਾਂ ਉਹ ਟਿਕਟ ਲੈ ਲੈਂਦੇ ਹਨ, ਨਹੀਂ ਤਾਂ ਦੂਜੇ ਸਾਧਨ ਜ਼ਰੀਏ ਯਾਤਰਾ ਕਰਨ ਨੂੰ ਮਹੱਤਵ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਛੋਲਿਆਂ ਦੀ ਸਬਜ਼ੀ 'ਚੋਂ ਨਿਕਲਿਆ ਕੰਨ ਖਜੂਰਾ, ਦੁਕਾਨ ਵਾਲਾ ਕਹਿੰਦਾ- 'ਇਹ ਤਾਂ ਪਾਲਕ ਦੀ ਡੰਡੀ ਐ ਜੀ...'
ਅਮੋਲਕ ਨੇ ਕਿਹਾ ਕਿ ਛੁੱਟੀ ਤੋਂ ਬਾਅਦ ਰੋਜ਼ਾਨਾ ਵਾਪਸ ਅੰਮ੍ਰਿਤਸਰ ਜਾਣਾ ਹੁੰਦਾ ਹੈ ਪਰ ਟ੍ਰੇਨਾਂ ਦੇ ਲੇਟ ਹੋਣ ਕਾਰਨ 2-3 ਘੰਟੇ ਦਾ ਵਾਧੂ ਸਮਾਂ ਖਰਚ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਵਧੇਰੇ ਯਾਤਰੀ ਟ੍ਰੇਨਾਂ ਦੇ ਆਉਣ ਤੋਂ ਪਹਿਲਾਂ ਹੀ ਟਿਕਟ ਲੈ ਲੈਂਦੇ ਹਨ, ਜਿਸ ਨਾਲ ਕਾਊਂਟਰਾਂ ’ਤੇ ਇਕਦਮ ਭੀੜ ਲੱਗ ਜਾਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਰ ਸਵਾਰ 3 ਵਿਅਕਤੀ 10 ਨਸ਼ੀਲੇ ਟੀਕਿਆਂ ਸਣੇ ਕਾਬੂ
NEXT STORY