ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਇੱਕ ਤਿੱਖਾ ਟਵੀਟ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਕਿਹਾ ਕਿ ਸੂਬੇ ਵਿੱਚ ਸ਼ਾਸਨ ਹੁਣ ਹਕੀਕਤ ਨਾਲ ਘੱਟ ਤੇ “ਸਕ੍ਰਿਪਟਡ ਓਪਟਿਕਸ” ਨਾਲ ਵੱਧ ਚੱਲ ਰਹੀ ਹੈ। ਉਨ੍ਹਾਂ ਨੇ ਸੂਬੇ ਦੇ ਸ਼ਾਸਨ ਨੂੰ ਮਹਿਜ਼ ਇੱਕ "ਫਿਲਮੀ ਸੈੱਟ" ਕਰਾਰ ਦਿੰਦਿਆਂ ਕਿਹਾ ਜਿੱਥੇ ਹਰ ਕਦਮ ਲੋਕਾਂ ਨੂੰ ਸਾਹਮਣੇ ਚੰਗਾ ਦਿਖਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ, ਨਾ ਕਿ ਨਿਆਂ ਯਕੀਨੀ ਬਣਾਉਣ ਲਈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੋਂ 28 ਮਾਰਚ ਤੱਕ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਾਲਜੀਤ ਸਿੰਘ ਭੁੱਲਰ ਅਤੇ ਪਠਾਣਮਾਜਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਇੱਕ ਫ਼ਿਲਮੀ ਸਕ੍ਰਿਪਟ ਵਾਂਗ ਲੱਗਦਾ ਹੈ। ਬਾਜਵਾ ਦੇ ਅਨੁਸਾਰ, ਪਹਿਲਾਂ “ਗੁੰਮ” ਹੋਣ ਦੀ ਖ਼ਬਰ ਆਉਂਦੀ ਹੈ ਅਤੇ ਫਿਰ ਅਚਾਨਕ ਗ੍ਰਿਫ਼ਤਾਰੀ ਦਿਖਾਈ ਜਾਂਦੀ ਹੈ, ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਸਾਰੀ ਕਾਰਵਾਈ ਅੰਦਰੂਨੀ ਰਾਜਨੀਤੀ ਨੂੰ ਸੰਤੁਲਿਤ ਕਰਨ ਲਈ ਕੀਤੀ ਗਈ।
ਇਹ ਵੀ ਪੜ੍ਹੋ- DM ਰੰਧਾਵਾ ਪੋਸਟਮਾਰਟਮ ਮੁਕੰਮਲ, ਵੀਡੀਓਗ੍ਰਾਫੀ ਨਾਲ ਪਾਰਦਰਸ਼ੀ ਕਾਰਵਾਈ
ਬਾਜਵਾ ਨੇ ਇਹ ਵੀ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਕੈਂਪਾਂ 'ਚ ਸਮਝੌਤੇ ਤੋਂ ਬਾਅਦ ਹੀ ਦੋਨੋਂ ਪਾਸਿਆਂ ਕਾਰਵਾਈ ਕੀਤੀ ਗਈ, ਤਾਂ ਜੋ ਮਾਮਲੇ ਨੂੰ “ਲਾਅ ਐਨਫੋਰਸਮੈਂਟ” ਵਜੋਂ ਪੇਸ਼ ਕੀਤਾ ਜਾ ਸਕੇ ਅਤੇ ਜਨਤਾ ਦੇ ਗੁੱਸੇ ਨੂੰ ਕਾਬੂ ਕੀਤਾ ਜਾ ਸਕੇ। ਆਪਣੇ ਟਵੀਟ ਦੇ ਅੰਤ ਵਿੱਚ ਬਾਜਵਾ ਨੇ ਕਿਹਾ ਕਿ ਇਹ “ਸਕ੍ਰੀਨਪਲੇ ਪਾਲੀਟਿਕਸ” ਹੈ, ਜਿੱਥੇ ਪਹਿਲਾਂ ਕਹਾਣੀ ਬਣਾਈ ਜਾਂਦੀ ਹੈ ਅਤੇ ਫਿਰ ਉਸ ਮੁਤਾਬਕ ਐਕਸ਼ਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਜਾਣਦੇ ਹਨ ਅਤੇ ਅਸਲ ਜਵਾਬਦੇਹੀ ਦੀ ਲੋੜ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਨੇ ਜਾਮ ਕਰ'ਤਾ ਰੇਲਵੇ ਟ੍ਰੈਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
DM ਰੰਧਾਵਾ ਖ਼ੁਦਕੁਸ਼ੀ ਮਾਮਲੇ 'ਚ ਬਾਜਵਾ ਨੇ ਘੇਰੀ 'ਆਪ', ਕਿਹਾ-ਲਾਲਜੀਤ ਭੁੱਲਰ ਨੂੰ ਅਦਾਲਤ 'ਚ ਕਿਸੇ 'ਹੀਰੋ' ਵਾਂਗ ਕੀਤਾ
NEXT STORY