ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਨਗਰ ਕੌਂਸਲ ਦੇ 15 ਵਾਰਡਾਂ ਦੀਆਂ ਚੋਣਾਂ ਦੌਰਾਨ 7 ਵਾਰਡਾਂ ਤੋਂ ਪਹਿਲਾਂ ਹੀ ਬਿਨਾ ਮੁਕਾਬਲਾ ਉਮੀਦਵਾਰ ਜਿੱਤ ਚੁੱਕੇ ਹਨ ਅਤੇ ਅੱਜ 8 ਵਾਰਡਾਂ ਦੀਆਂ ਹੋਈਆਂ ਚੋਣਾਂ ਵਿਚ 4 ਤੋਂ ਆਮ ਆਦਮੀ ਪਾਰਟੀ, 2 ਤੋਂ ਕਾਂਗਰਸ ਅਤੇ 2 ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ Hijack! ਸਹਿਮ ਗਈਆਂ ਸਵਾਰੀਆਂ
ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੇ ਦੱਸਿਆ ਕਿ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਹਰਵਿੰਦਰ ਕੌਰ 50 ਵੋਟਾਂ ਨਾਲ ਜੇਤੂ ਰਹੀ ਜਿਸ ਵਿਚ ‘ਆਪ’ ਨੂੰ 424, ਕਾਂਗਰਸ ਨੂੰ 374, ਸ਼੍ਰੋਮਣੀ ਅਕਾਲੀ ਦਲ ਨੂੰ 88 ਅਤੇ ਨੋਟਾ ਨੂੰ 12 ਵੋਟਾਂ ਪਈਆਂ, 4 ਤੋਂ ਕਾਂਗਰਸ ਪਾਰਟੀ ਦੇ ਸੁਰਿੰਦਰ ਕੁਮਾਰ ਛਿੰਦੀ 371 ਵੋਟਾਂ ਨਾਲ ਜੇਤੂ ਰਹੇ ਜਿਸ ਵਿਚ ਕਾਂਗਰਸ ਨੂੰ 749, ‘ਆਪ’ ਨੂੰ 378 ਅਤੇ ਨੋਟਾ ਨੂੰ 10 ਵੋਟਾਂ ਪਈਆਂ, ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਉਮੀਦਵਾਰ ਰਸ਼ਮੀ ਜੈਨ 425 ਵੋਟਾਂ ਨਾਲ ਜੇਤੂ ਰਹੀ ਜਿਸ ਵਿਚ ਕਾਂਗਰਸ ਨੂੰ 751, ‘ਆਪ’ ਨੂੰ 326, ਆਜ਼ਾਦ ਉਮੀਦਵਾਰ ਨੂੰ 182 ਅਤੇ ਨੋਟਾ ਨੂੰ 13 ਵੋਟਾਂ ਪਈਆਂ, ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ 51 ਵੋਟਾਂ ਨਾਲ ਜੇਤੂ ਰਹੀ ਜਿਸ ਵਿਚ ਅਕਾਲੀ ਦਲ ਨੂੰ 179, ਕਾਂਗਰਸ ਨੂੰ 128, ‘ਆਪ’ ਨੂੰ 141 ਅਤੇ ਨੋਟਾ ਨੂੰ 2 ਵੋਟਾਂ ਪਈਆਂ, ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਿੰਦਰ ਕੌਰ ਤਨੇਜਾ 117 ਵੋਟਾਂ ਨਾਲ ਜੇਤੂ ਰਹੀ ਜਿਸ ਵਿਚ ‘ਆਪ’ ਨੂੰ 285, ਕਾਂਗਰਸ ਨੂੰ 168, ਅਕਾਲੀ ਦਲ ਨੂੰ 110 ਅਤੇ ਭਾਜਪਾ ਨੂੰ 57 ਵੋਟਾਂ ਪਈਆਂ, ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਮੀਤ ਸਿੰਘ ਮੱਕੜ 213 ਵੋਟਾਂ ਨਾਲ ਜੇਤੂ ਰਹੇ ਜਿਸ ਵਿਚ ‘ਆਪ’ ਨੂੰ 414, ਕਾਂਗਰਸ ਨੂੰ 203 ਅਤੇ ਨੋਟਾ ਨੂੰ 8 ਵੋਟਾਂ ਪਈਆਂ, ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿਤ ਕੁੰਦਰਾ ਵੋਟਾਂ ਨਾਲ 559 ਜੇਤੂ ਰਹੇ ਜਿਸ ਵਿਚ ‘ਆਪ’ ਨੂੰ 687, ਕਾਂਗਰਸ ਨੂੰ 128 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 45 ਅਤੇ ਨੋਟਾ ਨੂੰ 8 ਵੋਟਾਂ ਪਈਆਂ, ਵਾਰਡ ਨੰਬਰ 13 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਵਿੰਦਰ ਕੌਰ 396 ਵੋਟਾਂ ਨਾਲ ਜੇਤੂ ਰਹੇ ਜਿਸ ਵਿਚ ਅਕਾਲੀ ਦਲ ਨੂੰ 609, ਕਾਂਗਰਸ ਨੂੰ 83, ‘ਆਪ’ ਨੂੰ 213 ਅਤੇ ਨੋਟਾ ਨੂੰ 16 ਵੋਟਾਂ ਪਈਆਂ।
ਬਿਨਾ ਮੁਕਾਬਲਾ ‘ਆਪ’ ਦੇ 6 ਅਤੇ ਇਕ ਆਜ਼ਾਦ ਉਮੀਦਵਾਰ ਪਹਿਲਾਂ ਹੀ ਜੇਤੂ
ਨਗਰ ਕੌਂਸਲ ਮਾਛੀਵਾੜਾ ਦੀਆਂ ਚੋਣਾਂ ਦੌਰਾਨ 23 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ 7 ਵਾਰਡਾਂ ਤੋਂ ਬਿਨਾ ਮੁਕਾਬਲਾ ਜੇਤੂ ਉਮੀਦਵਾਰ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ ਜਿਸ ਵਿਚ ਆਮ ਆਦਮੀ ਪਾਰਟੀ ਦੇ 6 ਅਤੇ ਇਕ ਆਜ਼ਾਦ ਉਮੀਦਵਾਰ ਸ਼ਾਮਲ ਹੈ। ਬਿਨਾ ਮੁਕਾਬਲਾ ਜਿੱਤੇ ਉਮੀਦਵਾਰਾਂ ਵਿਚ ਵਾਰਡ ਨੰਬਰ 1 ਤੋਂ ਪ੍ਰਕਾਸ਼ ਕੌਰ, ਵਾਰਡ ਨੰਬਰ 2 ਤੋਂ ਨਗਿੰਦਰਪਾਲ ਸਿੰਘ ਮੱਕੜ, ਵਾਰਡ ਨੰਬਰ 6 ਤੋਂ ਨੀਰਜ ਕੁਮਾਰ, ਵਾਰਡ ਨੰਬਰ 8 ਤੋਂ ਕਿਸ਼ੋਰ ਕੁਮਾਰ, ਵਾਰਡ ਨੰਬਰ 11 ਤੋਂ ਰਵਿੰਦਰਜੀਤ ਕੌਰ, ਵਾਰਡ ਨੰਬਰ 15 ਤੋਂ ਧਰਮਪਾਲ ਜਦਕਿ ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਅਸ਼ੋਕ ਸੂਦ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ
ਵਾਰਡ 1: ‘ਆਪ’ ਦੀ ਉਮੀਦਵਾਰ ਪ੍ਰਕਾਸ਼ ਕੌਰ ਬਿਨਾ ਮੁਕਾਬਲਾ ਜੇਤੂ।
ਵਾਰਡ 2: ‘ਆਪ’ ਦਾ ਉਮੀਦਵਾਰ ਨਗਿੰਦਰਪਾਲ ਸਿੰਘ ਮੱਕੜ ਬਿਨਾ ਮੁਕਾਬਲਾ ਜੇਤੂ ।
ਵਾਰਡ 3: ‘ਆਪ’ ਦੀ ਜੇਤੂ ਉਮੀਦਵਾਰ ਹਰਵਿੰਦਰ ਕੌਰ।
ਵਾਰਡ 4: ਕਾਂਗਰਸ ਦੇ ਜੇਤੂ ਉਮੀਦਵਾਰ ਸੁਰਿੰਦਰ ਕੁਮਾਰ ਛਿੰਦੀ।
ਵਾਰਡ 5: ਕਾਂਗਰਸ ਦੀ ਜੇਤੂ ਉਮੀਦਵਾਰ ਰਸ਼ਮੀ ਜੈਨ।
ਵਾਰਡ 6: ‘ਆਪ’ ਦਾ ਉਮੀਦਵਾਰ ਨੀਰਜ ਕੁਮਾਰ ਬਿਨਾ ਮੁਕਾਬਲਾ ਜੇਤੂ ।
ਵਾਰਡ 7: ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਜੇਤੂ ।
ਵਾਰਡ 8: ‘ਆਪ’ ਦਾ ਬਿਨਾ ਮੁਕਾਬਲਾ ਜੇਤੂ ਉਮੀਦਵਾਰ ਕਿਸ਼ੋਰ ਕੁਮਾਰ।
ਮਾਛੀਵਾਡ਼ਾ ਵਾਰਡ 9: ਆਮ ਆਦਮੀ ਪਾਰਟੀ ਦੀ ਜੇਤੂ ਉਮੀਦਵਾਰ ਪਰਮਿੰਦਰ ਕੌਰ ਤਨੇਜਾ।
ਮਾਛੀਵਾਡ਼ਾ ਵਾਰਡ 10: ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਜਗਮੀਤ ਸਿੰਘ ਮੱਕੜ।
ਮਾਛੀਵਾਡ਼ਾ ਵਾਰਡ 11: ‘ਆਪ’ ਦਾ ਬਿਨਾ ਮੁਕਾਬਲਾ ਜੇਤੂ ਉਮੀਦਵਾਰ ਰਵਿੰਦਰਜੀਤ ਕੌਰ।
ਮਾਛੀਵਾਡ਼ਾ ਵਾਰਡ 12: ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਮੋਹਿਤ ਕੁੰਦਰਾ।
ਮਾਛੀਵਾਡ਼ਾ ਵਾਰਡ 13: ਸ਼੍ਰੋਮਣੀ ਅਕਾਲੀ ਦੀ ਜੇਤੂ ਉਮੀਦਵਾਰ ਕੁਲਵਿੰਦਰ ਕੌਰ।
ਮਾਛੀਵਾਡ਼ਾ ਵਾਰਡ 14: ਬਿਨਾ ਮੁਕਾਬਲਾ ਜੇਤੂ ਉਮੀਦਵਾਰ ਅਸ਼ੋਕ ਸੂਦ।
ਸਾਬਕਾ ਮੇਅਰ ਜਗਦੀਸ਼ ਰਾਜਾ 'ਤੇ ਭਾਰੇ ਪਏ ਭਾਜਪਾ ਦੇ ਰਾਜੀਵ ਢੀਂਗਰਾ
NEXT STORY