ਲੁਧਿਆਣਾ (ਵਿੱਕੀ)– ਨਗਰ ਨਿਗਮ ਚੋਣਾਂ ਨੂੰ ਹੋਏ ਅੱਜ 2 ਹਫਤੇ ਪੂਰੇ ਹੋ ਜਾਣਗੇ ਪਰ ਲੁਧਿਆਣਾ ’ਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਦੇ ਬਾਵਜੂਦ ਸੱਤਾਧਾਰੀ ਆਮ ਆਦਮੀ ਪਾਰਟੀ ਹੀ ਦੂਜੀਆਂ ਪਾਰਟੀਆਂ ’ਚ ਸੰਨ੍ਹ ਲਗਾ ਕੇ ਆਪਣਾ ਮੇਅਰ ਬਣਾਉਣ ਜਾ ਰਹੀ ਹੈ। ਭਾਵੇਂ ਆਪਣੇ ਹਲਕੇ ਤੋਂ ਹੀ ਜਿੱਤੇ ਕੌਂਸਲਰ ਨੂੰ ਮੇਅਰ ਬਣਾਉਣ ਲਈ ਸਾਰੇ ਵਿਧਾਇਕ ਪੂਰਾ ਜ਼ੋਰ ਲਗਾ ਰਹੇ ਹਨ ਪਰ ਆਮ ਆਦਮੀ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਮੇਅਰ ਦਾ ਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਸਹਿਮਤੀ ਨਾਲ ਹੀ ਫਾਈਨਲ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਸਰਕਾਰ ਨੇ 3 ਗੁਣਾ ਵਧਾਈ ਬੁਢਾਪਾ ਪੈਨਸ਼ਨ
ਭਾਵੇਂ ਇਸ ਲੜੀ ਤਹਿਤ ਦਿੱਲੀ ਹਾਈਕਮਾਨ ਦੀ ਵੀ ਵਿਸ਼ੇਸ਼ ਭੂਮਿਕਾ ਰਹੇਗੀ ਪਰ ਨਾਂ ਮੁੱਖ ਮੰਤਰੀ ਹੀ ਫਾਈਨਲ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਨੇ ਮੇਅਰ ਲਈ 3 ਨਾਂ ਫਾਈਨਲ ਕੀਤੇ ਹਨ, ਜਿਨ੍ਹਾਂ ’ਚੋਂ ਕਿਸੇ ਇਕ ਦੇ ਨਾਂ ’ਤੇ ਹੁਣ ਮੁੱਖ ਮੰਤਰੀ ਅਤੇ ਦਿਲੀ ਹਾਈਕਮਾਨ ਦੀ ਮੋਹਰ ਲੱਗਣੀ ਬਾਕੀ ਹੈ। ਦੱਸ ਦੇਈਏ ਕਿ ਸੀਨੀ. ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ਵੀ ਲਗਭਗ ਫਾਈਨਲ ਹੋ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗਣਗੀਆਂ ਆਨਲਾਈਨ ਕਲਾਸਾਂ, ਸਰਦੀ ਦੀਆਂ ਛੁੱਟੀਆਂ ਵਧਣ ਮਗਰੋਂ ਨਵਾਂ ਫ਼ੈਸਲਾ
ਗੱਲ ਕਰਨ ’ਤੇ ਪਾਰਟੀ ਦੇ ਇਕ ਸੀਨੀ. ਨੇਤਾ ਨੇ ਦੱਸਿਆ ਕਿ ਪਾਰਟੀ ਨੇ ਹਰ ਪਹਿਲੂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਮੇਅਰ ਅਹੁਦੇ ਲਈ 3 ਨਾਂ ਫਾਈਨਲ ਕਰ ਕੇ ਭੇਜੇ ਹਨ ਪਰ ਇਸ ਬਾਰੇ ਅੰਤਿਮ ਫੈਸਲਾ ਵਿਸ਼ੇਸ਼ ਤੌਰ ’ਤੇ ਹੀ ਲਿਆ ਜਾਵੇਗਾ। ਉੱਧਰ ਪਾਰਟੀ ਦੇ ਕਈ ਵਿਧਾਇਕ ਜੋ ਆਪਣੇ ਹਲਕੇ ਤੋਂ ਮੇਅਰ ਬਣਵਾਉਣਾ ਚਾਹੁੰਦੇ ਹਨ, ਉਹ ਵੀ ਲਗਾਤਾਰ ਪੰਜਾਬ ਅਤੇ ਦਿੱਲੀ ’ਚ ਸੰਗਠਨ ਦੇ ਸੰਪਰਕ ’ਚ ਹਨ ਪਰ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਲਿਫਾਫੇ ’ਚੋਂ ਕਿਸੇ ਚਿਹਰੇ ਦਾ ਨਾਂ ਨਿਕਲਦਾ ਹੈ। ਪਾਰਟੀ ਦੇ ਸਾਰੇ ਕੌਂਸਲਰਾਂ ਦੀਆਂ ਨਜ਼ਰਾਂ ਵੀ ਇਸ ਵੱਲ ਲੱਗੀਆਂ ਹੋਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਜ਼ਿਲਕਾ ਵਾਸੀਆਂ ਨੂੰ ਇਨ੍ਹਾਂ ਕੰਮਾਂ ਤੋਂ ਸਖ਼ਤ ਮਨਾਹੀ, ਧਿਆਨ ਨਾਲ ਪੜ੍ਹ ਲਓ ਖ਼ਬਰ
NEXT STORY