ਮੋਗਾ (ਕਸ਼ਿਸ਼ ਸਿੰਗਲਾ): ਧਰਮਕੋਟ ਦੇ ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਢੋਸ ਵਿਰੋਧੀਆਂ ਦਾ ਚੈਲੰਜ ਕਬੂਲ ਕਰਦੇ ਹੋਏ ਅੱਜ ਡੋਪ ਟੈਸਟ ਕਰਵਾਉਣ ਲਈ ਲੋਹਗੜ੍ਹ ਪਹੁੰਚੇ। ਇਸ ਮੌਕੇ ਵਿਧਾਇਕ ਦਵਿੰਦਰ ਜੀਤ ਸਿੰਘ ਨੇ ਕਿਹਾ ਕਿ, "ਮੈਂ ਗੁਰੂ ਘਰ ਆ ਕੇ ਇਹ ਐਲਾਨ ਕਰਦਾ ਹਾਂ ਕਿ ਮੇਰੀਆਂ ਪਿਛਲੀਆਂ ਤਿੰਨ ਪੀੜ੍ਹੀਆਂ ਵਿਚੋਂ ਕਿਸੇ ਵੀ ਪਰਿਵਾਰਕ ਮੈਂਬਰ ਨੇ ਨਾ ਤਾਂ ਕਦੇ ਨਸ਼ਾ ਕੀਤਾ ਅਤੇ ਨਾ ਹੀ ਕਿਸੇ ਨਸ਼ਾ ਕਰਨ ਵਾਲੇ ਦੀ ਮਦਦ ਕੀਤੀ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪਿੰਡਾਂ ਬਾਰੇ CM ਮਾਨ ਦਾ ਵੱਡਾ ਐਲਾਨ, ਅਗਲੇ ਮਹੀਨੇ ਤੋਂ...
ਦਰਅਸਲ, ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਭਰਾ ਇਕਬਾਲ ਸਿੰਘ ਵੱਲੋਂ ਵਿਧਾਇਕ 'ਤੇ ਨਸ਼ਾ ਕਰਨ ਤੇ ਨਸ਼ੇ ਦੇ ਸੌਦਾਗਰਾਂ ਦੀ ਹਮਾਇਤ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਦੇ ਨਾਲ ਹੀ ਉਸ ਨੇ ਡੋਪ ਟੈਸਟ ਦਾ ਚੈਲੰਜ ਵੀ ਦਿੱਤਾ ਸੀ ਤੇ ਇਸ ਚੈਲੰਜ ਨੂੰ ਕਬੂਲ ਕੇ ਹੀ ਵਿਧਾਇਕ ਲਾਡੀ ਢੋਸ ਸਾਥੀਆਂ ਸਮੇਤ ਡੋਪ ਟੈਸਟ ਕਰਵਾਉਣ ਲਈ ਲੋਹਗੜ੍ਹ ਦੇ ਗੁਰਦੁਆਰਾ ਸਾਹਿਬ ਪਹੁੰਚੇ। ਉਨ੍ਹਾਂ ਨੇ ਪਿੰਡ ਦੇ ਤਿੰਨ ਗੁਰਦੁਆਰਿਆਂ ਤੋਂ ਐਲਾਨ ਕਰਵਾਇਆ ਕਿ ਸਾਰੇ ਲੋਕ ਮੇਰਾ ਅਤੇ ਮੇਰੀ ਟੀਮ ਦਾ ਡੋਪ ਟੈਸਟ ਕਰਵਾਉਣ ਲਈ ਡਾਕਟਰਾਂ ਦੀ ਟੀਮ ਸਮੇਤ ਇੱਥੇ ਪਹੁੰਚਣ। ਕਰੀਬ ਤਿੰਨ ਘੰਟੇ ਤੱਕ ਵਿਧਾਇਕ ਦਵਿੰਦਰ ਸਿੰਘ ਲਾਡੀ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ ਪਰ ਸਾਬਕਾ ਵਿਧਾਇਕ ਦਾ ਭਰਾ ਜਾਂ ਉਸ ਦਾ ਕੋਈ ਵੀ ਹਮਾਇਤੀ ਉੱਥੇ ਨਹੀਂ ਪਹੁੰਚਿਆ।
ਇਸ ਮੌਕੇ ਵਿਧਾਇਕ ਦਵਿੰਦਰ ਜੀਤ ਸਿੰਘ ਨੇ ਕਿਹਾ ਕਿ, "ਮੈਂ ਗੁਰੂ ਘਰ ਆ ਕੇ ਇਹ ਐਲਾਨ ਕਰਦਾ ਹਾਂ ਕਿ ਮੇਰੀਆਂ ਪਿਛਲੀਆਂ ਤਿੰਨ ਪੀੜ੍ਹੀਂਆਂ ਵਿਚੋਂ ਕਿਸੇ ਵੀ ਪਰਿਵਾਰਕ ਮੈਂਬਰ ਨੇ ਨਾ ਤਾਂ ਕਦੇ ਨਸ਼ਾ ਕੀਤਾ ਅਤੇ ਨਾ ਹੀ ਕਿਸੇ ਨਸ਼ਾ ਕਰਨ ਵਾਲੇ ਦੀ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਝੂਠੀਆਂ ਖ਼ਬਰਾਂ ਫੈਲਾਉਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਦੋਸ਼ ਲਗਾਉਣ ਵਾਲਾ ਆਪ ਹੋਵੇਗਾ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ SSP ਖ਼ਿਲਾਫ਼ ਐਕਸ਼ਨ! ਜਾਰੀ ਹੋ ਗਏ ਸਖ਼ਤ ਹੁਕਮ
ਦੂਜੇ ਪਾਸੇ ਕਾਕਾ ਲੋਹਗੜ੍ਹ ਦੇ ਭਰਾ ਨੇ ਕਿਹਾ ਕਿ ਜੋ ਅਸੀਂ ਚੈਲੰਜ ਕੀਤਾ ਸੀ, ਉਸ ’ਤੇ ਅਸੀਂ ਅੱਜ ਵੀ ਕਾਇਮ ਹਾਂ, ਪਰ ਅਸੀਂ ਮਾਹੌਲ ਖ਼ਰਾਬ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਅਸੀਂ ਪੰਜ ਲੋਕਾਂ ਦੇ ਨਾਂ ਲਏ ਸਨ, ਉਹ ਪੰਜੋਂ ਆਉਂਦੇ ਅਤੇ ਸਾਡੇ ਨਾਲ ਗੱਲ ਕਰਦੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਅਖੰਡ ਪਾਠ ਰਖਾਵਾਂਗੇ। ਇਹ ਪੰਜ ਲੋਕ ਉੱਥੇ ਆਉਣ ਅਤੇ ਉੱਥੇ ਆ ਕੇ ਸਹੁੰ ਚੁੱਕਣ ਕਿ ਅਸੀਂ ਨਸ਼ਾ ਨਹੀਂ ਕਰਦੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਹਿਰਾਂ ਤੋਂ ਪਿੰਡਾਂ ਵੱਲ ਪਹੁੰਚੇ ਭਿਖਾਰੀ ! ਲੋਕਾਂ ਲਈ ਬਣੀ ਮੁਸੀਬਤ
NEXT STORY