ਰੋਪੜ : ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ ਰੋਪੜ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਹੈ। ਇਸ ਤੋਂ ਬਾਅਦ ਅਦਾਲਤ ਵੱਲੋਂ 50 ਹਜ਼ਾਰ ਦੇ ਮੁਚਲਕੇ ’ਤੇ ਚਾਰਾ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਹੈ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪਰਿਵਾਰਕ ਜ਼ਮੀਨੀਂ ਝਗੜੇ ਨਾਲ ਸੰਬੰਧਤ ਹੈ। ਅਦਾਲਤ ਨੇ ਡਾ. ਬਲਬੀਰ ਸਿੰਘ ਸਮੇਤ ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਜ਼ਮੀਨ ਦੇ ਠੇਕੇਦਾਰ ਨੂੰ ਸਜ਼ਾ ਸੁਣਾਈ ਹੈ ਤੇ ਕੁਝ ਨੂੰ ਬਰੀ ਵੀ ਕੀਤਾ ਹੈ। ਦਰਅਸਲ ਇਹ ਮਾਮਲਾ 2011 ਦਾ ਭੈਣ-ਭਰਾਵਾਂ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਸੂਬੇ ਵਿਚ ਜਾਰੀ ਕੀਤਾ ਆਰੇਂਜ ਅਲਰਟ
ਮਿਲੀ ਜਾਣਕਾਰੀ ਮੁਤਾਬਕ ਚਮਕੌਰ ਸਾਹਿਬ ਦੇ ਟਿੱਪਰਾਂ ਦਿਆਲ ਸਿੰਘ ਵਾਲਾ ਪਿੰਡ ਦਾ ਇਹ ਮਾਮਲਾ ਹੈ। ਜਿੱਥੇ ਵਿਧਾਇਕ ਦੀ ਪਤਨੀ ਅਤੇ ਉਨ੍ਹਾਂ ਦੀ ਸਾਲੀ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਸੀ। ਦੱਸਿਆ ਜਾ ਰਿਹਾ ਹੈ ਕਿ 109 ਵਿੱਘੇ ਜ਼ਮੀਨ ਸੀ ਜਿਸ ਦੀ ਵੰਡ ਵੀ ਹੋ ਚੁੱਕੀ ਸੀ ਅਤੇ ਦੋਵੇਂ ਧਿਰਾਂ ਆਪੋ-ਆਪਣੇ ਹਿੱਸੇ ਦੀ ਜ਼ਮੀਨ ਵਿਚ ਪਾਣੀ ਲਗਾਉਂਦੀਆਂ ਸਨ ਅਤੇ ਇਸੇ ਨੂੰ ਲੈ ਕੇ ਝਗੜਾ ਹੋਇਆ ਸੀ। ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਡਾ. ਬਲਬੀਰ ਸਿੰਘ ਨੇ ਉਸ ਸਮੇਂ ਉਨ੍ਹਾਂ ਦੀ ਜ਼ਮੀਨ ਵੀ ਦੱਬਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ।
ਇਹ ਵੀ ਪੜ੍ਹੋ : ਖ਼ਤਮ ਹੋਈ ਕਿਸਾਨਾਂ ਤੇ ਪੰਚਾਇਤ ਮੰਤਰੀ ਵਿਚਾਲੇ ਬੈਠਕ, ਜਾਣੋ ਕੀ ਨਿਕਲਿਆ ਸਿੱਟਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਭਾਖੜਾ ਨਹਿਰ ਰਾਹੀਂ ਲੁੱਟਿਆ ਜਾ ਰਿਹਾ ਪੰਜਾਬ ਦਾ ਪਾਣੀ, ਨਾਸਾ ਦੀ ਰਿਪੋਰਟ ’ਚ ਸਾਹਮਣੇ ਆਏ ਹੈਰਾਨੀਜਨਕ ਅੰਕੜੇ
NEXT STORY