ਲੁਧਿਆਣਾ (ਰਾਜ) : ਰਾਜਗੁਰੂ ਨਗਰ 'ਚ ਲੱਗਣ ਵਾਲੀ ਸਬਜ਼ੀ ਮੰਡੀ 'ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਆਪ ਵਿਧਾਇਕ ਦੇ ਨਾਂ 'ਤੇ ਨਾਜਾਇਜ਼ ਵਸੂਲੀ ਕਰਨ ਵਾਲੇ ਇਕ ਵਿਅਕਤੀ ਨੂੰ ਮੰਗਲਵਾਰ ਦੇਰ ਰਾਤ ਵਿਧਾਇਕ ਗੁਰਪ੍ਰੀਤ ਗੋਗੀ ਨੇ ਖ਼ੁਦ ਜਾ ਕੇ ਦਬੋਚਿਆ ਪਰ ਉਸ ਦੇ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਪਤਾ ਲੱਗਣ ਤੋਂ ਬਾਅਦ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੇ ਅਧਿਕਾਰੀ ਵੀ ਪੁੱਜ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਰਜਿਸਟਰੀ ਕਰਾਉਣੀ ਹੋਵੇਗੀ ਸੌਖੀ, ਪਾਸਪੋਰਟ ਦੀ ਤਰਜ਼ 'ਤੇ ਹੋਵੇਗਾ ਸਾਰਾ ਕੰਮ
ਪਤਾ ਲੱਗਿਆ ਹੈ ਕਿ ਨਾਜਾਇਜ਼ ਵਸੂਲੀ ਕਰਨ ਵਾਲਾ ਖ਼ੁਦ ਤਹਿਬਾਜ਼ਾਰੀ ਵਿਭਾਗ 'ਚ ਮੁਲਾਜ਼ਮ ਹੈ। ਫਿਲਹਾਲ ਫੜ੍ਹੇ ਗਏ ਦੋਸ਼ੀ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਦੇ ਹਵਾਲੇ ਕੀਤਾ ਗਿਆ ਹੈ। ਹੁਣ ਪੁਲਸ ਉਸ ਦੇ ਸਾਥੀਆਂ ਬਾਰੇ ਪਤਾ ਲਾਉਣ 'ਚ ਜੁੱਟੀ ਹੋਈ ਹੈ। ਰੇਹੜੀ ਵਾਲਿਆਂ ਨੇ ਮੌਕੇ 'ਤੇ ਪਹੁੰਚ ਕੇ ਵਿਧਾਇਕ ਗੋਗੀ ਨੂੰ ਦੱਸਿਆ ਕਿ ਉਕਤ ਦੋਸ਼ੀ ਉਨ੍ਹਾਂ ਦੇ ਨਾਂ ਨਾਲ ਵਸੂਲੀ ਕਰਦੇ ਸਨ।
ਇਹ ਵੀ ਪੜ੍ਹੋ : ਹੁਣ ਗਮਾਡਾ ਦੇ ਸਾਬਕਾ ਚੀਫ਼ ਇੰਜੀਨੀਅਰ ਤੇ ਹੋਰਨਾਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਹੋਵੇਗਾ ਦਰਜ
ਦੋਸ਼ੀਆਂ ਨੇ ਕੁੱਝ ਬਦਮਾਸ਼ ਵੀ ਰੱਖੇ ਹੋਏ ਸਨ। ਜੇਕਰ ਕੋਈ ਪੈਸੇ ਦੇਣ ਤੋਂ ਇਨਕਾਰ ਕਰਦਾ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ। ਵਿਧਾਇਕ ਗੋਗੀ ਨੇ ਕਿਹਾ ਕਿ ਮਾਮਲੇ ਦੀ ਹੁਣ ਜਾਂਚ ਕਰਵਾ ਕੇ ਨਿਗਮ ਮੁਲਾਜ਼ਮਾਂ ਦੇ ਨਾਲ-ਨਾਲ ਅਧਿਕਾਰੀਆਂ ਨੂੰ ਵੀ ਮੁਅੱਤਲ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਗਮਾਡਾ ਦੇ ਸਾਬਕਾ ਚੀਫ਼ ਇੰਜੀਨੀਅਰ ਤੇ ਹੋਰਨਾਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਹੋਵੇਗਾ ਦਰਜ
NEXT STORY