ਚੰਡੀਗੜ੍ਹ (ਅੰਕੁਰ)– ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਨੂੰ ਮਿਲੀ ਗੈਂਗਸਟਰ ਜਗਗੂ ਭਗਵਾਨਪੁਰੀਆ ਵੱਲੋਂ ਧਮਕੀ ਦੇ ਮਾਮਲੇ 'ਚ ਹੁਣ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਕਾਂਗਰਸ ਨੇ ਜਿੱਥੇ ਆਮ ਆਦਮੀ ਪਾਰਟੀ ਸਰਕਾਰ 'ਤੇ ਲਾ ਐਂਡ ਆਰਡਰ ਨੂੰ ਲੈ ਕੇ ਸਵਾਲ ਚੁੱਕੇ ਹਨ, ਉੱਥੇ ਹੀ 'ਆਪ' ਵੱਲੋਂ ਵੀ ਵਾਪਸੀ ਹਮਲਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਚਾਚੀ ਨਾਲ ਘਰੋਂ ਨਿਕਲਿਆ ਮਾਸੂਮ! ਮਗਰੋਂ ਆਏ ਫ਼ੋਨ ਨਾਲ ਹੱਕਾ-ਬੱਕਾ ਰਹਿ ਗਿਆ ਪਰਿਵਾਰ
ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੇਲ ਗਰਗ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਰੰਧਾਵਾ 'ਤੇ ਸਿੱਧਾ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ: "ਰੰਧਾਵਾ ਜੀ, ਜ਼ਰਾ ਦੱਸੋ – ਜੱਗੂ ਭਗਵਾਨਪੁਰੀਆ ਨੂੰ ਸਿਰ 'ਤੇ ਬਿਠਾਉਣ ਵਾਲਾ ਕੌਣ ਸੀ? ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ 'ਚ VIP ਬਣਾਉਣ ਵਾਲਾ ਕੌਣ ਸੀ?" UP ਸਰਕਾਰ ਉਨ੍ਹਾਂ ਨੂੰ ਲੈਣ ਲਈ ਸੁਪਰੀਮ ਕੋਰਟ ਗਈ, ਪਰ ਵਕੀਲਾਂ ਦੀ ਫੀਸ ਤੁਹਾਡੀ ਕਾਂਗਰਸ ਸਰਕਾਰ ਨੇ ਕਿਉਂ ਭਰੀ? ਜੋ ਗੈਂਗਸਟਰ ਅੱਜ ਤੁਹਾਨੂੰ ਧਮਕਾ ਰਹੇ ਹਨ, ਉਹ ਤੁਹਾਡੀ ਕਾਂਗਰਸ ਦੀ ਹੀ ਉਪਜ ਹਨ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
ਇਸ ਦੇ ਨਾਲ ਹੀ, ਗਰਗ ਨੇ ਆਪਣੀ ਸਰਕਾਰ ਦੇ ਰਵੱਈਏ ਦੀ ਵੀ ਵਕਾਲਤ ਕੀਤੀ ਅਤੇ ਕਿਹਾ ਕਿ ਆਪ ਸਰਕਾਰ ਨਾ ਤਾਂ ਕਦੇ ਅੱਤਵਾਦੀਆਂ ਦੀ ਸਾਥੀ ਰਹੀ, ਨਾ ਹੀ ਗੈਂਗਸਟਰਾਂ ਦੀ ਸਿਰਜਣਹਾਰ। ਅਸੀਂ ਪੰਜਾਬ ਨੂੰ ਸਾਫ ਕਰ ਰਹੇ ਹਾਂ। ਨਾ ਕੋਈ ਗੈਂਗਸਟਰ ਬਖਸ਼ਿਆ ਜਾਵੇਗਾ, ਨਾ ਉਹ ਜੋ ਉਨ੍ਹਾਂ ਨੂੰ ਪਨਾਹ ਦਿੰਦੇ ਹਨ। ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ। ਭਗਵੰਤ ਮਾਨ ਸਰਕਾਰ ਲਾ ਐਂਡ ਆਰਡਰ 'ਤੇ ਜ਼ੀਰੋ ਟੋਲਰੈਂਸ ਨੀਤੀ 'ਤੇ ਕੰਮ ਕਰ ਰਹੀ ਹੈ। ਕੋਈ ਸਮਝੌਤਾ ਨਹੀਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: MP ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ! (ਵੀਡੀਓ)
NEXT STORY