ਲੁਧਿਆਣਾ (ਮਹਿਰਾ) - ਆਮ ਆਦਮੀ ਪਾਰਟੀ ਪੰਜਾਬ ਦੇ ਉਸ ਵੇਲੇ ਦੇ ਮੁਖੀ ਸੰਜੇ ਸਿੰਘ ਖਿਲਾਫ ਪੰਜਾਬ ਦੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ ਵਿਚ ਅੱਜ ਸੰਜੇ ਸਿੰਘ ਜੱਜ ਜਗਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਹੋਏ, ਜਦਕਿ ਵਿਕਰਮ ਸਿੰਘ ਮਜੀਠੀਆ ਅੱਜ ਅਦਾਲਤ 'ਚ ਨਹੀਂ ਆਏ। ਪਹਿਲੀ ਪੇਸ਼ੀ 'ਤੇ ਦੋਵਾਂ ਦੇ ਵਕੀਲਾਂ ਨੇ ਆਪਣੀਆਂ-ਆਪਣੀਆਂ ਅਰਜ਼ੀਆਂ ਨੂੰ ਲੈ ਕੇ ਅਦਾਲਤ ਸਾਹਮਣੇ ਬਹਿਸ ਕੀਤੀ ਸੀ। ਸੰਜੇ ਸਿੰਘ ਵੱਲੋਂ ਅਦਾਲਤ ਵਿਚ ਜਗਦੀਸ਼ ਭੋਲਾ ਨਾਲ ਸੰਬੰਧਿਤ ਈ. ਡੀ. ਕੋਲ ਮਜੀਠੀਆ ਵਿਰੁੱਧ ਪਿਆ ਪੂਰਾ ਰਿਕਾਰਡ ਅਦਾਲਤ ਵਿਚ ਤਲਬ ਕਰਨ ਦੀ ਅਰਜ਼ੀ ਲਾਈ ਗਈ ਸੀ, ਜਿਸ 'ਤੇ ਅੱਜ ਅਦਾਲਤ ਨੇ ਦੋਵਾਂ ਦੇ ਵਕੀਲਾਂ ਵੱਲੋਂ ਬਹਿਸ ਕੀਤੀ, ਜਿਸ ਦੇ ਬਾਅਦ ਅਦਾਲਤ ਨੇ ਇਸ 'ਤੇ ਆਪਣਾ ਫੈਸਲਾ 26 ਜੁਲਾਈ 'ਤੇ ਸੁਰੱਖਿਅਤ ਰੱਖ ਲਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ।
ਵਰਨਣਯੋਗ ਹੈ ਕਿ ਜੱਜ ਜਗਜੀਤ ਸਿੰਘ ਦੀ ਅਦਾਲਤ ਨੇ ਪਹਿਲਾਂ ਕੀਤੀ ਸੁਣਵਾਈ 'ਤੇ ਸੰਜੇ ਸਿੰਘ ਵੱਲੋਂ ਅਦਾਲਤ ਵਿਚ ਹਾਜ਼ਰੀ ਮੁਆਫ ਕਰਵਾਉਣ ਲਈ ਦਾਇਰ ਕੀਤੀ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਉਥੇ ਅਦਾਲਤ ਨੇ ਮਜੀਠੀਆ ਵੱਲੋਂ ਵੀ ਦਿੱਤੀ ਗਈ ਅਰਜ਼ੀ ਜਿਸ ਵਿਚ ਉਸ ਨੇ ਕੇਸ ਦੀ ਸੁਣਵਾਈ ਹਰ ਰੋਜ਼ ਕਰਨ ਦੀ ਅਪੀਲ ਕੀਤੀ ਸੀ, ਨੂੰ ਵੀ ਰੱਦ ਕਰ ਦਿੱਤਾ ਸੀ ਤੇ ਸੰਜੇ ਸਿੰਘ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਸੀ।
ਅਧਿਆਪਕਾਂ ਵੱਲੋਂ ਸਰਕਾਰ ਖਿਲਾਫ ਰੋਸ ਮੁਜ਼ਾਹਰਾ
NEXT STORY