ਚੰਡੀਗਡ—ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਆਪਣੇ ਸੂਬੇ ਦੇ ਅਹੁਦੇਦਾਰਾਂ ਅਤੇ ਜੋਨ ਪ੍ਰਧਾਨਾਂ ਦੇ ਨਾਂ ਐਲਾਨ ਕੀਤੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਪ੍ਰਧਾਨ ਅਮਨ ਅਰੋੜਾ, ਜਿਨਾਂ ਨੂੰ ਰਾਜ ਵਿਚ ਪਾਰਟੀ ਦੇ ਪੁਨਰਗਠਨ ਦੀ ਜਿੰਮੇਵਾਰੀ ਦਿੱਤੀ ਗਈ ਹੈ, ਨੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਅਰੋੜਾ ਨੇ ਕਿਹਾ ਕਿ ਪਾਰਟੀ ਦੇ ਹਰ ਪੱਧਰ ਤੋਂ ਜਾਣਕਾਰੀ ਲਈ ਗਈ ਅਤੇ ਪਾਰਟੀ ਦੇ ਸੂਬਾ ਆਗੂਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਚੰਗੀ ਤਰਾਂ ਜਾਂਚ ਕੀਤੀ ਗਈ ਹੈ। ਇਸ ਸੂਚੀ ਨੂੰ ਰਾਜ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਪੂਰਨ ਸਹਿਮਤੀ ਹੈ। ਉਨਾਂ ਨੇ ਕਿਹਾ ਕਿ ਆਪਣੇ ਰਾਜ ਦੇ ਵਿਆਪਕ ਦੌਰੇ 'ਆਪ ਅਪਣਿਆਂ ਨਾਲ' ਦੇ ਦੌਰਾਨ ਮੁਲਾਕਾਤਾਂ ਤੋਂ ਇਕੱਠੀ ਕੀਤੀ ਗਈ ਫੀਡਬੈਕ ਨੇ ਇਨਾਂ ਨਿਯੁਕਤੀਆਂ ਵਿੱਚ ਬਹੁਤ ਮਦਦ ਕੀਤੀ ਹੈ।ਅਰੋੜਾ ਨੇ ਕਿਹਾ ਕਿ ਇਸ ਸੂਚੀ ਵਿੱਚ ਰਾਜ ਦੇ ਅਹੁਦੇਦਾਰਾਂ ਦੇ ਨਾਮ ਅਤੇ 5 ਨਵੇਂ ਬਣਾਏ ਜੋਨਾਂ ਦੇ ਪ੍ਰਧਾਨ ਨਾਮਜਦ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਨਿਯੁਕਤੀਆਂ ਹੋਣਗੀਆਂ, ਜਿਸ ਨਾਲ ਪਾਰਟੀ ਨੂੰ ਮਜਬੂਤ ਕਰਨ ਵਿੱਚ ਹੋਰ ਮਦਦ ਮਿਲੇਗੀ। ਉਨਾਂ ਨੇ ਕਿਹਾ ਕਿ ਅਗਲੀਆਂ ਸੂਚੀਆਂ ਵਿਚ ਜਿਲਾ ਪ੍ਰਧਾਨਾਂ, ਵਿੰਗ ਮੁਖੀਆਂ ਅਤੇ ਜੋਨ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਪਾਰਟੀ 8 ਲੇਅਰ ਦਾ ਸੰਗਠਨ ਬਣਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਰਾਜ, ਜੋਨ, ਜਿਲਾ, ਵਿਧਾਨ ਸਭਾ, ਬਲਾਕ, ਸਰਕਲ, ਪਿੰਡ / ਵਾਰਡ ਅਤੇ ਬੂੱਥ ਦੇ ਪੱਧਰ ਤੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ।
ਅਰੋੜਾ ਨੇ ਕਿਹਾ ਕਿ ਕਾਰਗੁਜਾਰੀ, ਵਚਨਬੱਧਤਾ ਅਤੇ ਸਮਰਪਣ ਤੇ ਆਧਾਰਿਤ ਫੀਡਬੈਕ ਇਹਨਾਂ ਨਿਯੁਕਤੀਆਂ ਦਾ ਇਕੋ-ਇਕ ਮਾਪਦੰਡ ਹੈ। ਉਨਾਂ ਨੇ ਕਿਹਾ ਕਿ ਪਾਰਟੀ ਵਿਚ ਸੈਂਕੜੇ ਵਲੰਟੀਅਰਾਂ ਅਤੇ ਸਾਬਕਾ ਅਹੁਦੇਦਾਰ ਨੇ ਜਿਨਾਂ ਨੇ ਪਾਰਟੀ ਨੂੰ ਮਜਬੂਤ ਕਾਰਨ ਲਈ ਵਧੀਆ ਕੰਮ ਕੀਤਾ ਹੈ। ਅਰੋੜਾ ਨੇ ਕਿਹਾ ਕਿ ਉਨਾਂ ਨੂੰ ਕਿਸੇ ਵੀ ਕੀਮਤ ਤੇ ਛੱਡਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ 'ਚ ਉਨਾਂ ਨੂੰ ਜਿੰਮੇਦਾਰੀਆਂ ਦਿਤੀਆਂ ਜਾਣਗੀਆਂ।
ਅਹੁਦੇਦਾਰਾਂ ਦੀ ਸੂਚੀ
ਸਟੇਟ ਸੰਗਠਨ
ਸਾਬਕਾ ਆਫੀਸ ਰਾਜ ਕਾਰਜਕਾਰੀ-ਸਾਰੇ ਸੰਸਦ ਮੈਂਬਰ ਅਤੇ ਵਿਧਾਇਕ
ਸਕੱਤਰ - ਗੁਲਸ਼ਨ ਛਾਬੜਾ
ਸੰਗਠਨ ਬਿਲਡਿੰਗ ਟੀਮ ਇੰਚਾਰਜ-ਗੈਰੀ ਬੜਿੰਗ
ਖਜਾਨਚੀ-ਸੁਖਵਿੰਦਰ ਸਿੰਘ
ਉਪ-ਪ੍ਰਧਾਨ
1. ਡਾ. ਬਲਬੀਰ ਸਿੰਘ
2. ਚਰਨਜੀਤ ਚੰਨੀ
3. ਬਲਦੇਵ ਸਿੰਘ ਅਜਾਦ
4. ਆਸੂਤੋਸ ਟੰਡਨ
5. ਕੁਲਦੀਪ ਧਾਲੀਵਾਲ
6. ਕਰਣਬੀਰ ਟਿਵਾਣਾ
7. ਹਰੀ ਸਿੰਘ ਟੌਹੜਾ
ਜਨਰਲ ਸਕੱਤਰ
1. ਸੁਖਦੀਪ ਸਿੰਘ ਅਪਰਾ
2. ਜਸਵੀਰ ਸਿੰਘ ਰਾਜਾ ਗਿੱਲ
3. ਅਹਬਾਬ ਸਿੰਘ ਗਰੇਵਾਲ
4. ਡਾ. ਰਵਜੋਤ
5. ਮਨੀਸ ਧੀਰ
6. ਜਰਨੈਲ ਸਿੰਘ ਮਨੂ
7. ਨਵਜੋਤ ਸਿੰਘ ਜਰਗ
8. ਕੁਲਜੀਤ ਸਿੰਘ
9. ਸੰਤੋਖ ਸਿੰਘ ਸਲਾਣਾ
10. ਹਰਿੰਦਰ ਸਿੰਘ
11. ਮਨਜੀਤ ਸਿੰਘ ਸਿੱਧੂ
12. ਭੁਪਿੰਦਰ ਬਿੱਟੂ
13. ਪਲਵਿੰਦਰ ਕੌਰ
14. ਦਲਬੀਰ ਸਿੰਘ ਟੌਂਗ
15. ਲਖਵੀਰ ਸਿੰਘ
16. ਭੂਪਿੰਦਰ ਗੋਰਾ
17. ਪਰਦੀਪ ਮਲਹੋਤਰਾ
18. ਬਲਵਿੰਦਰ ਸਿੰਘ
19. ਅਜੈ ਸਰਮਾ
ਅਨੁਸਾਸਨੀ ਕਮੇਟੀ
1. ਡਾ. ਇੰਦਰਬੀਰ ਨਿਜਰ
2. ਜਸਬੀਰ ਸਿੰਘ ਬੀਰ
3. ਕਰਨਲ ਭਲਿੰਦਰ ਸਿੰਘ
4. ਬ੍ਰਿਜ ਰਾਜ ਕੁਮਾਰ
5. ਰਾਜ ਲਾਲੀ ਗਿੱਲ
ਜੋਨ ਸੰਗਠਨ
1. ਜੋਨ - ਮਾਝਾ
ਜਿਲੇ - ਅਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨਤਾਰਨ
ਪ੍ਰਧਾਨ- ਕੰਵਰਪ੍ਰੀਤ ਕਾਕੀ
2. ਜੋਨ - ਦੁਆਬਾ
ਜਿਲੇ- ਜਲੰਧਰ, ਹੁਸਆਰਪੁਰ, ਕਪੂਰਥਲਾ ਅਤੇ ਸਹੀਦ ਭਗਤ ਸਿੰਘ ਨਗਰ
ਪ੍ਰਧਾਨ- ਪਰਮਜੀਤ ਸਚਦੇਵਾ
3. ਜੋਨ- ਮਾਲਵਾ-1
ਜਿਲੇ- ਫਿਰੋਜਪੁਰ, ਫਾਜਿਲਕਾ, ਮੁਕਤਸਰ, ਬਠਿੰਡਾ, ਮਾਨਸਾ
ਪ੍ਰਧਾਨ- ਅਨਿਲ ਠਾਕੁਰ
4. ਜੋਨ - ਮਾਲਵਾ-2
ਜਿਲੇ- ਫਰੀਦਕੋਟ, ਮੋਗਾ, ਲੁਧਿਆਣਾ, ਫਤਿਹਗੜ ਸਾਹਿਬ
ਪ੍ਰਧਾਨ- ਗੁਰਦਿੱਤ ਸੇਖੋਂ
5. ਜੋਨ- ਮਾਲਵਾ-3
ਜਿਲੇ- ਬਰਨਾਲਾ, ਸੰਗਰੂਰ, ਪਟਿਆਲਾ, ਐਸ.ਏ.ਐਸ. ਨਗਰ, ਰੋਪੜ
ਪ੍ਰਧਾਨ- ਦਲਬੀਰ ਢਿੱਲੋਂ
ਪਾਦਰੀ ਗੋਲੀਕਾਂਡ: ਕੈਪਟਨ ਵਲੋਂ ਵਿਧਵਾ ਨੂੰ 5 ਲੱਖ ਤੇ ਬੇਟੇ ਨੂੰ ਸਰਕਾਰੀ ਨੌਕਰੀ ਦਾ ਐਲਾਨ
NEXT STORY