ਚੰਡੀਗੜ੍ਹ (ਅੰਕੁਰ ਤਾਂਗੜੀ) : ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਪ੍ਰਸਿੱਧ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਅੱਜ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਹੈ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਚੋਣ ਬਿਨਾਂ ਵਿਰੋਧ ਹੋ ਗਈ। ਰਾਜਿੰਦਰ ਗੁਪਤਾ ਨੇ ਆਮ ਆਦਮੀ ਪਾਰਟੀ (ਆਪ) ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਹਾਲਾਂਕਿ ਇੱਕ ਆਜ਼ਾਦ ਉਮੀਦਵਾਰ ਵੱਲੋਂ ਵੀ ਨਾਮਜ਼ਦਗੀ ਦਾਖ਼ਲ ਕੀਤੀ ਗਈ ਸੀ ਪਰ ਚੋਣ ਅਧਿਕਾਰੀਆਂ ਮੁਤਾਬਕ ਉਸਦੇ ਸਿਫ਼ਾਰਸ਼ਕਾਂ ਦੇ ਦਸਤਖ਼ਤ ਜਾਅਲਸਾਜ਼ੀ ਨਾਲ ਤਿਆਰ ਕੀਤੇ ਗਏ ਸਨ, ਜਿਸ ਕਾਰਨ ਉਸਦੇ ਕਾਗਜ਼ ਰੱਦ ਕਰ ਦਿੱਤੇ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਰਿਸ਼ਤੇ ਤਾਰ-ਤਾਰ : ਪੋਤੇ ਨੇ ਦਾਦੀ ਦਾ ਵੱਢ 'ਤਾ ਗਲਾ, ਮੌਤ ਮਗਰੋਂ ਲਾਸ਼ ਦੇ ਢਿੱਡ 'ਤੇ...
ਇਸ ਤਰ੍ਹਾਂ ਸਿਰਫ਼ ਰਾਜਿੰਦਰ ਗੁਪਤਾ ਹੀ ਮੈਦਾਨ 'ਚ ਰਹਿ ਗਏ ਅਤੇ ਉਨ੍ਹਾਂ ਦੀ ਚੋਣ ਬਿਨਾਂ ਵਿਰੋਧ ਹੋ ਗਈ। ਜਾਣਕਾਰੀ ਅਨੁਸਾਰ ਰਾਜਿੰਦਰ ਗੁਪਤਾ ਪੰਜਾਬ ਦੇ ਪ੍ਰਮੁੱਖ ਉਦਯੋਗਪਤੀਆਂ ਵਿੱਚੋਂ ਇੱਕ ਹਨ ਅਤੇ ਟੈਕਸਟਾਈਲ ਖੇਤਰ 'ਚ ਟ੍ਰਾਈਡੈਂਟ ਗਰੁੱਪ ਨੂੰ ਰਾਸ਼ਟਰੀ ਪੱਧਰ ‘ਤੇ ਮਜ਼ਬੂਤ ਸਥਾਨ ਦਿਵਾਉਣ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ। 'ਆਪ' ਵੱਲੋਂ ਉਨ੍ਹਾਂ ਦੀ ਉਮੀਦਵਾਰੀ ਨੂੰ 'ਉਦਯੋਗ ਤੇ ਵਿਕਾਸ ਦੀ ਅਵਾਜ਼' ਵਜੋਂ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਘਰ 'ਚ ਵਿਛੇ ਸੱਥਰ, ਉਹ ਭਾਣਾ ਵਾਪਰਿਆ, ਜੋ ਪਰਿਵਾਰ ਨੇ ਕਦੇ ਸੋਚਿਆ ਨਾ ਸੀ
ਚੋਣ ਕਮਿਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਵਾਪਸੀ ਦੀ ਮਿਆਦ ਦੁਪਹਿਰ ਤੱਕ ਸੀ ਅਤੇ ਕੋਈ ਹੋਰ ਉਮੀਦਵਾਰ ਦਾਖ਼ਲ ਨਾ ਹੋਣ ਕਾਰਨ ਰਾਜਿੰਦਰ ਗੁਪਤਾ ਦੀ ਜਿੱਤ ਦਾ ਐਲਾਨ ਸਹੀ ਤੌਰ ‘ਤੇ ਕੀਤਾ ਗਿਆ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ 'ਆਪ' ਵੱਲੋਂ ਰਾਜ ਸਭਾ 'ਚ ਰਾਜਿੰਦਰ ਗੁਪਤਾ ਵਰਗੇ ਉਦਯੋਗਪਤੀ ਨੂੰ ਭੇਜਣਾ ਪੰਜਾਬ 'ਚ ਨਿਵੇਸ਼, ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਸਿਰਜਣ ਦੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ। ਪਾਰਟੀ ਸਰੋਤਾਂ ਨੇ ਕਿਹਾ ਕਿ ਰਾਜਿੰਦਰ ਗੁਪਤਾ ਦੀ ਚੋਣ ਨਾਲ 'ਆਪ' ਨੂੰ ਰਾਜ ਸਭਾ ਵਿੱਚ ਉਦਯੋਗਿਕ ਮਾਹਰਤਾ ਮਿਲੇਗੀ, ਜੋ ਪੰਜਾਬ ਦੀ ਅਰਥ ਵਿਵਸਥਾ ਨਾਲ ਸਬੰਧਿਤ ਨੀਤੀਆਂ ਦੀ ਤਿਆਰੀ ਵਿੱਚ ਲਾਭਦਾਇਕ ਸਾਬਤ ਹੋ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਹਿਣਾ ਪਿੰਡ 'ਚ ਇਕ ਹੋਰ ਕਤਲ! ਸੁਖਵਿੰਦਰ ਕਲਕੱਤਾ ਕਤਲਕਾਂਡ ਮਗਰੋਂ ਇਕ ਹੋਰ ਰੂਹ ਕੰਬਾਊ ਵਾਰਦਾਤ
NEXT STORY