ਖੇਡ ਡੈਸਕ- ਭਾਰਤੀ ਟੀਮ ਦੇ ਸਾਬਕਾ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੂੰ ਪੰਜਾਬ ਸਰਕਾਰ ਵੱਡਾ ਅਹੁਦਾ ਸੌਂਪ ਸਕਦੀ ਹੈ। ਸੂਤਰਾਂ ਦੇ ਅਨੁਸਾਰ ਆਮ ਆਦਮੀ ਪਾਰਟੀ ਹਰਭਜਨ ਸਿੰਘ ਨੂੰ ਰਾਜ ਸਭਾ ਵਿਚ ਭੇਜ ਸਕਦੀ ਹੈ। ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਸਰਕਾਰ ਹਰਭਜਨ ਸਿੰਘ ਨੂੰ ਸਪੋਰਟਸ ਯੂਨੀਵਰਸਿਟੀ ਦੀ ਕਮਾਨ ਵੀ ਦੇ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਚ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਹੈ।
ਇਹ ਖ਼ਬਰ ਪੜ੍ਹੋ- PAK v AUS : ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ
ਆਮ ਆਦਮੀ ਪਾਰਟੀ ਦੀ ਜਿੱਤ 'ਤੇ ਹਰਭਜਨ ਸਿੰਘ ਨੇ ਭਗਵੰਤ ਮਾਨ ਨੂੰ ਟਵੀਟ ਕਰ ਵਧਾਈ ਦਿੱਤੀ ਸੀ। ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਲਿਖਿਆ ਸੀ ਕਿ ਮੇਰੇ ਦੋਸਤ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ 'ਤੇ ਤੁਹਾਨੂੰ ਵਧਾਈ ਦਿੰਦਾ ਹਾਂ। ਇਹ ਸੁਣ ਕੇ ਕਾਫੀ ਵਧੀਆ ਲੱਗਾ ਕਿ ਤੁਸੀਂ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਮੁੱਖ ਮੰਤਰੀ ਦੀ ਸਹੁੰ ਚੁੱਕ ਰਹੇ ਹੋ। ਇਹ ਮਾਤਾ ਜੀ ਦੇ ਲਈ ਮਾਣ ਦਾ ਪਲ ਹੈ।
ਇਹ ਖ਼ਬਰ ਪੜ੍ਹੋ-ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ
ਜ਼ਿਕਰਯੋਗ ਹੈ ਕਿ ਪੰਜਾਬ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿਚ 117 ਸੀਟਾਂ ਵਿਚੋਂ 92 ਸੀਟਾਂ 'ਤੇ ਜਿੱਤ ਹਾਸਲ ਕੀਤੀ। ਵਿਧਾਨ ਸਭਾ ਚੋਣਾਂ ਵਿਚ ਪੰਜਾਬ 'ਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਹਰਭਜਨ ਅਤੇ ਭਗਵੰਤ ਮਾਨ ਵਧੀਆ ਦੋਸਤ ਵੀ ਹਨ। ਜਿਸ ਕਾਰਨ ਭੱਜੀ ਨੂੰ ਇਹ ਅਹੁਦਾ ਮਿਲ ਸਕਦਾ ਹੈ।
ਅਜਿਹਾ ਰਿਹਾ ਹੈ ਹਰਭਜਨ ਸਿੰਘ ਦਾ ਕਰੀਅਰ
ਹਰਭਜਨ ਸਿੰਘ 2 ਵਾਰ ਵਿਸ਼ਵ ਕੱਪ ਜੇਤੂ ਟੀਮਾ ਦਾ ਹਿੱਸਾ ਰਹਿ ਚੁੱਕੇ ਹਨ। ਹਰਭਜਨ ਸਾਲ 2007 ਟੀ-20 ਵਿਸ਼ਵ ਕੱਪ ਅਤੇ 2011 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ। ਹਰਭਜਨ ਸਿੰਘ ਨੇ ਆਪਣੇ ਕਰੀਅਰ ਵਿਚ 103 ਟੈਸਟ, 236 ਵਨ ਡੇ ਅਤੇ 28 ਟੀ-20 ਮੈਚ ਖੇਡੇ ਹਨ, ਜਿਸ ਵਿਚ ਉਨ੍ਹਾਂ ਨੇ ਕ੍ਰਮਵਾਰ- 417, 269 ਅਤੇ 25 ਵਿਕਟਾਂ ਹਾਸਲ ਕੀਤੀਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ 'ਚ ਲੱਗੀ ਸ਼ਹੀਦ ਭਗਤ ਸਿੰਘ ਤੇ ਡਾ. ਅੰਬੇਡਕਰ ਦੀ ਤਸਵੀਰ
NEXT STORY