ਗੁਰਦਾਸਪੁਰ(ਵਿਨੋਦ)-ਗੁਰਦਾਸਪੁਰ ’ਚ ਚੋਣ ਜ਼ਾਬਤੇ ਦੌਰਾਨ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ। ਗੁਰਦਾਸਪੁਰ ਦੇ ਐੱਫ.ਸੀ.ਆਈ ਗੋਦਾਮਾਂ ਵਿੱਚ ਕਣਕ ਉਤਾਰਨ ਦੌਰਾਨ ਟਰੱਕ ਲਗਾਉਣ ਦੀ ਜਗ੍ਹਾ ਨੂੰ ਲੈ ਕੇ ਟਰੱਕ ਡਰਾਈਵਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ ਝੜਪ ਦੌਰਾਨ ਇੱਕ ਧਿਰ ਵਲੋਂ ਆੜ੍ਹਤੀ ਨੂੰ ਬੁਲਾ ਲਿਆ ਗਿਆ ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦੂਜੇ ਧਿਰ ਦੇ ਡਰਾਈਵਰ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੈਬਸਾਈਟਾਂ ਲਈ ਪਤਨੀ ਦੀ ਅਸ਼ਲੀਲ ਵੀਡੀਓ ਕਰਦਾ ਸੀ ਵਾਇਰਲ
ਮੌਕੇ 'ਤੇ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਮੱਖਣ ਪੁੱਤਰ ਬਾਊ ਮਸੀਹ ਵਾਸੀ ਪਿੰਡ ਅਲੂਣਾ ਆਪਣੇ ਟਰੱਕ 'ਤੇ ਕਣਕ ਲੱਦ ਕੇ ਪਠਾਨਕੋਟ ਰੋਡ 'ਤੇ ਮਿਲਕ ਪਲਾਂਟ ਨੇੜੇ ਸਥਿਤ ਐੱਫ.ਸੀ.ਆਈ ਦੇ ਗੁਦਾਮਾਂ ਵਿੱਚ ਆਇਆ ਸੀ। ਇਸ ਦੌਰਾਨ ਉਸ ਦੇ ਟਰੱਕ ਦੇ ਨਾਲ ਇੱਕ ਹੋਰ ਡਰਾਈਵਰ ਦਾ ਟਰੱਕ ਲੱਗ ਗਿਆ। ਜਿਸ ਨੂੰ ਲੈ ਕੇ ਹੋਈ ਮਾਮੂਲੀ ਝੜਪ ਤੋਂ ਬਾਅਦ ਦੋਵਾਂ ਡਰਾਈਵਰਾਂ ਨੇ ਆਪਸੀ ਸਹਿਮਤੀ ਨਾਲ ਗੱਡੀਆਂ ਪਰੇ ਕਰ ਲਈਆਂ, ਪਰ ਇੱਕ ਧਿਰ ਦੇ ਡਰਾਈਵਰ ਵੱਲੋਂ ਆਪਣੇ ਆੜ੍ਹਤੀ ਹਰਪਾਲ ਸਿੰਘ ਉਰਫ ਸਾਜਨ ਨੂੰ ਫੋਨ ਕਰ ਦਿੱਤਾ । ਜੋ ਦੋ ਗੱਡੀਆਂ 'ਤੇ ਆਏ ਅਤੇ ਮੱਖਣ ਨਾਲ ਬਹਿਸਬਾਜੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਇਸ ਦੌਰਾਨ ਹਰਪਾਲ ਸਿੰਘ ਉਰਫ ਸਾਜਨ ਨੇ ਟਰੱਕ ਡਰਾਈਵਰ ਮੱਖਣ ਮਸੀਹ 'ਤੇ ਗੋਲੀ ਚਲਾ ਦਿੱਤੀ ਜੋ ਮੱਖਣ ਦੇ ਪੇਟ ਵਿੱਚ ਲੱਗੀ ਅਤੇ ਮੌਕੇ 'ਤੇ ਹੀ ਮੌਤ ਹੋ ਗਈ ।
ਇਹ ਵੀ ਪੜ੍ਹੋ- ਖੁਸ਼ੀਆਂ ਵਿਚਾਲੇ ਪਏ ਵੈਣ, ਵਿਦੇਸ਼ ਜਾਣ ਤੋਂ ਇਕ ਦਿਨ ਪਹਿਲਾਂ ਨੌਜਵਾਨ ਪੁੱਤ ਦੀ ਮੌਤ
ਮੱਖਣ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਰਿਸ਼ਤੇਦਾਰ ਮੌਕੇ 'ਤੇ ਪਹੁੰਚੇ ਅਤੇ ਗੁੱਸਾਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਨੇ ਆੜ੍ਹਤੀਆਂ ਦੀਆਂ ਦੋਹਾਂ ਗੱਡੀਆਂ ਦੀ ਭੰਨ ਤੋੜ ਕਰਦਿਆਂ ਐੱਫ.ਸੀ.ਆਈ ਗੋਦਾਮ ਦੇ ਬਾਹਰ ਧਰਨਾ ਲਗਾ ਦਿੱਤਾ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਨੌਜਵਾਨ ਮੱਖਣ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆੜ੍ਹਤੀਆਂ ਦੀਆਂ ਗੱਡੀਆਂ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ- ਟਰੱਕ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਨੇ ਵਿਛਾਏ ਸਥੱਰ, ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਦੂਜੇ ਪਾਸੇ ਘਟਨਾ ਸਥਾਨ ’ਤੇ ਪਹੁੰਚੇ ਡੀ.ਐੱਸ.ਪੀ ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਵਿੱਚ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਪੰਜਾਬ 'ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਠੇਕੇ ਬੰਦ ਰੱਖਣ ਦਾ ਵੀ ਕੀਤਾ ਐਲਾਨ
NEXT STORY