ਦੀਨਾਨਗਰ, (ਕਪੂਰ)- ਸਥਾਨਕ ਪ੍ਰਸਿੱਧ ਭੂਤਨਾਥ ਮੰਦਰ ਵਿਖੇ ਸਵੇਰੇ ਜਦੋਂ ਮੰਦਰ ਦੇ ਪੁਜਾਰੀ ਜੈ ਸ਼ੰਕਰ ਪ੍ਰਸਾਦ ਆਰਤੀ ਕਰ ਰਹੇ ਸਨ ਤਾਂ ਚੋਰ ਉਨ੍ਹਾਂ ਦੇ ਕਮਰੇ ਤੋਂ ਗੈਸ ਸਿਲੰਡਰ ਅਤੇ ਉਨ੍ਹਾਂ ਦਾ ਮੋਬਾਇਲ ਫੋਨ ਚੋਰੀ ਕਰ ਕੇ ਫਰਾਰ ਹੋ ਗਏ।
ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਜੈ ਸ਼ੰਕਰ ਪ੍ਰਸਾਦ ਨੇ ਦੱਸਿਆ ਹੈ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ 4.30 ਵਜੇ ਮੰਦਰ ਵਿਖੇ ਪੂਜਾ ਅਤੇ ਆਰਤੀ ਕਰਨ ਗਿਆ ਸੀ ਤੇ ਜਦੋਂ 5 ਵਜੇ ਦੇ ਕਰੀਬ ਵਾਪਸ ਆਪਣੇ ਕਮਰੇ ਵਿਚ ਜਾ ਕੇ ਉਸ ਨੇ ਦੇਖਿਆ ਤਾਂ ਉਥੋਂ ਇਕ ਗੈਸ ਸਿਲੰਡਰ ਅਤੇ ਇਕ ਮੋਬਾਇਲ ਫੋਨ ਗਾਇਬ ਸੀ। ਪੁਜਾਰੀ ਨੇ ਇਸ ਚੋਰੀ ਸਬੰਧੀ ਪੁਲਸ ਸਟੇਸ਼ਨ ਵਿਚ ਸੂਚਨਾ ਦਿੱਤੀ ਹੈ। ਦੱਸਿਆ ਗਿਆ ਹੈ ਕਿ ਭੂਤਨਾਥ ਮੰਦਰ ਵਿਖੇ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਚੋਰੀ ਦੀ ਘਟਨਾ ਵਾਪਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਦੀਨਾਨਗਰ ਵਿਚ ਪਿਛਲੇ ਕੁਝ ਦਿਨਾਂ ਤੋਂ ਦਿਨ-ਦਿਹਾੜੇ ਲੁੱਟ-ਖੋਹ ਅਤੇ ਚੋਰੀ ਦੀ ਘਟਨਾਵਾਂ ਬਹੁਤ ਵਧ ਗਈਆਂ ਹਨ। ਇਥੋਂ ਤਕ ਕਿ ਕਈ ਲੋਕ ਸਵੇਰੇ ਵੀ ਬਾਹਰ ਨਿਕਲਦੇ ਡਰ ਮਹਿਸੂਸ ਕਰਨ ਲੱਗੇ ਹਨ।
ਏ. ਟੀ. ਐੱਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਚੜ੍ਹਿਆ ਪੁਲਸ ਦੇ ਹੱਥੇ
NEXT STORY