ਲੁਧਿਆਣਾ(ਰਿਸ਼ੀ)-ਪ੍ਰਵਾਸੀ ਮਜ਼ਦੂਰਾਂ ਦੇ ਏ. ਟੀ. ਐੱਮ. ਕਾਰਡ ਧੋਖੇ ਨਾਲ ਬਦਲ ਕੇ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਕਢਵਾਉਣ ਵਾਲੇ ਨੌਸਰਬਾਜ਼ ਨੂੰ ਥਾਣਾ ਫੋਕਲ ਪੁਆਇੰਟ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਬਦਮਾਸ਼ ਦੇ ਕੋਲੋਂ ਵੱਖ-ਵੱਖ ਬੈਂਕਾਂ ਦੇ 6 ਏ. ਟੀ. ਐੱਮ. ਕਾਰਡ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਅਮਨਦੀਪ ਸਿੰਘ ਬਰਾੜ ਅਨੁਸਾਰ ਫੜੇ ਗਏ ਨੌਸਰਬਾਜ਼ ਦੀ ਪਛਾਣ ਸ਼ਿਵਰਾਜ ਸ਼ਰਮਾ ਨਿਵਾਸੀ ਸਾਹਨੇਵਾਲ ਦੇ ਰੂਪ ਵਿਚ ਹੋਈ ਹੈ। ਚੌਕੀ ਸ਼ੇਰਪੁਰ ਦੇ ਇੰਚਾਰਜ ਏ. ਐੱਸ. ਆਈ. ਸੁਰਜੀਤ ਸਿੰਘ ਦੀ ਪੁਲਸ ਪਾਰਟੀ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਤਦ ਗ੍ਰਿਫਤਾਰ ਕੀਤਾ ਜਦ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਨੌਸਰਬਾਜ਼ ਸ਼ਹਿਰ ਦੇ ਵੱਖ-ਵੱਖ ਏ. ਟੀ. ਐੱਮ. ਬੂਥਾਂ 'ਤੇ ਜਾ ਕੇ ਖੜ੍ਹਾ ਹੋ ਜਾਂਦਾ, ਜਦ ਕੋਈ ਪ੍ਰਵਾਸੀ ਪੈਸੇ ਕਢਵਾਉਣ ਆਉਂਦਾ ਤਾਂ ਗੱਲਾਂ ਵਿਚ ਲਾ ਕੇ ਧੋਖੇ ਨਾਲ ਕਾਰਡ ਬਦਲ ਕੇ ਬਾਅਦ ਵਿਚ ਪੈਸੇ ਕਢਵਾ ਲੈਂਦਾ। ਜੇਕਰ ਕਿਸੇ ਪ੍ਰਵਾਸੀ ਨੂੰ ਪਤਾ ਲੱਗ ਜਾਂਦਾ ਤਾਂ ਧਮਕਾÀੁਂਦੇ ਹੋਏ ਕਾਰਡ ਖੋਹ ਕੇ ਫਰਾਰ ਹੋ ਜਾਂਦਾ। ਇਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਵਿਭਾਗ ਵੱਲੋਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਲਈ ਤਿਆਰ ਕੀਤੀਆਂ ਜਾ ਰਹੀਆਂ ਕਈ ਯੋਜਨਾਵਾਂ : ਆਸ਼ੂ
NEXT STORY