ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਇਕ 65 ਸਾਲ ਦੇ ਬਜ਼ੁਰਗ ਗ੍ਰੰਥੀ ਨੂੰ 15 ਸਾਲਾ ਮੰਦਬੁੱਧੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਕਥਿਤ ਦੋਸ਼ ਹੇਠ ਸੋਹਣ ਸਿੰਘ ਉਰਫ਼ ਸੋਹਣੀ ਜੋ ਕਿ ਮਾਛੀਵਾੜਾ ਬਲਾਕ ਦੇ ਪਿੰਡ ਦਾ ਹੀ ਰਹਿਣ ਵਾਲਾ ਹੈ, ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਛੀਵਾੜਾ ਪੁਲਸ ਥਾਣਾ ਵਿਚ ਮੰਦਬੁੱਧੀ ਕੁੜੀ ਦੀ ਭੂਆ ਨੇ ਬਿਆਨ ਦਰਜ ਕਰਵਾਏ ਕਿ ਉਸਦੇ ਭਰਾ ਦੀ ਇਕ 15 ਸਾਲਾ ਲੜਕੀ ਜੋ ਕਿ ਮੰਦਬੁੱਧੀ ਹੈ ਜਿਸ ਨੂੰ ਆਪਣੇ ਚੰਗੇ-ਮਾੜੇ ਦੀ ਸਮਝ ਨਹੀਂ। 26 ਮਾਰਚ ਨੂੰ ਜਦੋਂ ਉਹ ਆਪਣੇ ਪੇਕੇ ਘਰ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੀ ਨਬਾਲਾਗ ਭਤੀਜੀ ਕੋਈ ਦਵਾਈ ਖਾਂਦੀ ਹੈ ਅਤੇ ਪੁੱਛਣ ’ਤੇ ਉਸਨੇ ਦੱਸਿਆ ਕਿ ਇਹ ਦਵਾਈ ਉਸਨੂੰ ਸੋਹਣ ਸਿੰਘ ਉਰਫ਼ ਸੋਹਣੀ ਨੇ ਦਿੱਤੀ। ਜਦੋਂ ਉਸਨੇ ਆਪਣੀ ਮੰਦਬੁੱਧੀ ਭਤੀਜੀ ਨੂੰ ਕੁਝ ਸਖ਼ਤੀ ਨਾਲ ਪੁੱਛਿਆ ਤਾਂ ਉਸਨੇ ਦੱਸਿਆ ਕਿ ਸੋਹਣ ਸਿੰਘ ਨੇ ਉਸ ਨੂੰ ਇਕ ਮੋਬਾਇਲ ਫੋਨ ਲੈ ਕੇ ਦਿੱਤਾ ਹੋਇਆ ਸੀ ਜਿਸ ’ਤੇ ਫੋਨ ਕਰਕੇ ਉਸ ਨੂੰ ਆਪਣੇ ਘਰ ਬੁਲਾਉਂਦਾ ਸੀ।
ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, 18 ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ
ਉਕਤ ਵਿਅਕਤੀ ਉਸਦੀ ਮਰਜ਼ੀ ਵਿਰੁੱਧ ਜਾ ਕੇ ਪਿਛਲੇ 3 ਮਹੀਨਿਆਂ ਤੋਂ ਸਰੀਰਕ ਸਬੰਧ ਬਣਾਉਂਦਾ ਆ ਰਿਹਾ ਸੀ ਤੇ ਫਿਰ ਉਸਨੇ ਇਹ ਦਵਾਈ ਲਿਆ ਕੇ ਦਿੱਤੀ ਅਤੇ ਕਿਹਾ ਕਿ ਇਹ ਖਾਣ ਨਾਲ ਉਹ ਠੀਕ ਰਹੇਗੀ। ਮਾਛੀਵਾੜਾ ਪੁਲਸ ਵਲੋਂ ਸੋਹਣ ਸਿੰਘ ਜੋ ਕਿ ਨੇੜਲੇ ਹੀ ਇਕ ਪਿੰਡ ਦੇ ਗੁਰਦੁਆਰੇ ਵਿਚ ਗ੍ਰੰਥੀ ਵਜੋਂ ਸੇਵਾ ਨਿਭਾਅ ਰਿਹਾ ਹੈ, ਉਸ ਖਿਲਾਫ਼ ਮਾਮਲਾ ਦਰਜ ਕਰਕੇ ਨਾਬਾਲਗ ਲੜਕੀ ਦਾ ਮੈਡੀਕਲ ਕਰਵਾਇਆ ਗਿਆ। ਮਾਛੀਵਾੜਾ ਪੁਲਸ ਵਲੋਂ ਸੋਹਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਇਹ ਵੀ ਗੱਲ ਸਾਹਮਣੇ ਆ ਗਈ ਕਿ ਇਹ 65 ਸਾਲ ਦਾ ਬਜ਼ੁਰਗ ਕਾਮ ਉਤੇਜਕ ਦੀ ਗੋਲ਼ੀ ਖਾ ਕੇ ਇਸ ਮੰਦਬੁੱਧੀ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ।
ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੇ ਹਾਦਸੇ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, 6 ਮਹੀਨੇ ਦੇ ਪੁੱਤ ਸਣੇ ਮਾਤਾ-ਪਿਤਾ ਦੀ ਮੌਤ
ਗ੍ਰਿਫ਼ਤਾਰ ਕੀਤੇ ਗਏ ਸੋਹਣ ਸਿੰਘ ਆਪਣੀਆਂ ਦੋਹਤੀਆਂ ਤੋਂ ਵੀ ਛੋਟੀ ਉਮਰ ਦੀ ਲੜਕੀ ਨਾਲ ਇਹ ਘਿਨੌਣਾ ਪਾਪ ਕਰਦਾ ਆ ਰਿਹਾ ਸੀ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹਵਸ ਦਾ ਸ਼ਿਕਾਰ ਬਣਾਉਣ ਵਾਲੀ ਮੰਦਬੁੱਧੀ ਲੜਕੀ ਨੂੰ ਜੋ ਦਵਾਈ ਦਿੰਦਾ ਸੀ ਉਸਦਾ ਕਾਰਨ ਕਿ ਉਹ ਗਰਭਵਤੀ ਨਾ ਹੋ ਜਾਵੇ। ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਸੋਹਣ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਲਾਈਨ ’ਚ ਤਾਇਨਾਤ ਏ. ਐੱਸ.ਆਈ. ਦੀ ਤਿੰਨ ਗੋਲ਼ੀਆਂ ਲੱਗਣ ਕਾਰਣ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ ਦੇ ਸਾਰੇ ਪਿੰਡਾਂ 'ਚ 26 ਜੂਨ ਨੂੰ 'ਗ੍ਰਾਮ ਸਭਾ' ਦਾ ਇਜਲਾਸ, ਪੇਂਡੂ ਵਿਕਾਸ ਮੰਤਰੀ ਨੇ ਜਾਰੀ ਕੀਤੇ ਇਹ ਨਿਰਦੇਸ਼
NEXT STORY