ਅਬੋਹਰ (ਸੁਨੀਲ) : ਸੋਸ਼ਲ ਮੀਡੀਆ ਅੱਜ ਕੱਲ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਕੁੰਭ 'ਚ ਗੁਆਚੇ ਕਦੇ ਮਿਲਣ ਜਾਂ ਨਾ ਮਿਲਣ ਪਰ ਸੋਸ਼ਲ ਮੀਡੀਆ ਰਾਹੀ ਕਈ ਲੋਕਾਂ ਨੂੰ ਆਪਣਾ ਪਰਿਵਾਰ ਮੁੜ ਜ਼ਰੂਰ ਮਿਲ ਜਾਂਦਾ ਹੈ। ਅਜਿਹਾ ਮਾਮਲਾ ਅਬੋਹਰ 'ਚ ਦੇਖਣ ਨੂੰ ਮਿਲੀਆਂ ਹੈ, ਜਿੱਥੇ ਪੰਜ ਸਾਲ ਪਹਿਲਾਂ ਗੁਆਚੇ ਨੌਜਵਾਨ ਦਾ ਪਤਾ ਉਸ ਦੇ ਪਰਿਵਾਰ ਵਾਲਿਆਂ ਨੂੰ ਫੇਸਬੁੱਕ ਰਾਹੀਂ ਮਿਲਿਆ। ਜਾਣਕਾਰੀ ਦਿੰਦੇ ਹੋਏ ਨਵਮਿਤਰਾ ਸੇਵਾ ਸੰਮਤੀ ਪ੍ਰਮੁਖ ਸੇਵਾਦਾਰ ਜਗਦੀਸ਼ ਖੱਟਰ ਨੇ ਦੱਸਿਆ ਕਿ 8 ਜਨਵਰੀ 2019 ਨੂੰ ਉਨ੍ਹਾਂ ਨੂੰ ਸਰਕੂਲਰ ਰੋਡ ਮੰਦਰ ਕੋਲ ਇਕ ਨੌਜਵਾਨ ਠੰਡ 'ਚ ਬਿਨਾਂ ਕੱਪੜਿਆਂ ਤੋਂ ਕੰਬਦਾ ਹੋਇਆ ਮਿਲਿਆ ਸੀ ਪਰ ਉਸ ਸਮੇਂ ਉਹ ਆਪਣਾ ਨਾਂ ਪਤਾ ਦੱਸਣ 'ਚ ਅਸਮਰਥ ਸੀ। ਜਦ ਉਨ੍ਹਾਂ ਨੂੰ ਇਸਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਕੰਬਲ ਦੇ ਕੇ ਆਪਣੇ ਘਰ ਲੈ ਆਏ ਅਤੇ ਉਸ ਨੂੰ ਚਾਹ, ਨਾਸ਼ਤਾ ਕਰਵਾਇਆ ਗਿਆ। ਇਸ ਦੌਰਾਨ ਜਦੋਂ ਉਸ ਤੋਂ ਉਸ ਦਾ ਨਾਂ ਪੁੱਛਿਆ ਗਿਆ ਤਾਂ ਉਹ ਦੱਸ ਨਹੀਂ ਸਕਿਆ।
ਇਸ ਤੋਂ ਬਾਅਦ ਉਸ ਨੇ ਪੁਲਸ ਤੋਂ ਇਜਾਜ਼ਤ ਲੈ ਕੇ ਉਕਤ ਨੌਜਵਾਨ ਨੂੰ ਸ਼੍ਰੀਗੰਗਾਨਗਰ ਦੇ ਖਿਆਲੀਵਾਲਾ ਆਸ਼ਰਮ ਭੇਜ ਦਿੱਤਾ। ਇਸ ਗੱਲ ਦੀ ਸੂਚਨਾ ਉਸ ਵਲੋਂ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕਰਨ 'ਤੇ ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਪਛਾਣ ਲਿਆ ਅਤੇ ਉਸਨੂੰ ਲੈਣ ਲਈ ਸ਼੍ਰੀਗੰਗਾਨਗਰ ਪਹੁੰਚ ਗਏ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਨੌਜਵਾਨ ਦਾ ਨਾਂ ਮਨੋਜ ਪੁੱਤਰ ਦਸ਼ਰਥ ਹੈ ਅਤੇ ਉਹ ਆਜਮਗੜ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਆਸ਼ਰਮ ਵਲੋਂ ਪੂਰੀ ਕਾਨੂੰਨੀ ਕਾਰਵਾਈ ਕਰਨ ਬਾਅਦ ਨੌਜਵਾਨ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ।
ਚਿੱਟਾ ਸਪਲਾਈ ਕਰਨ ਦੇ ਦੋਸ਼ 'ਚ 2 ਹੈੱਡ ਕਾਂਸਟੇਬਲਾਂ ਸਣੇ 3 ਕਾਬੂ
NEXT STORY