ਅਬੋਹਰ (ਸੁਨੀਲ) - ਅਬੋਹਰ ਦੇ ਪਿੰਡ ਸ਼ੇਰੇਵਾਲਾ ਵਾਸੀ ਇਕ ਮਹਿਲਾ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਡਿੱਗੀ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਜਾਣਕਾਰੀ ਅਨੁਸਾਰ 45 ਸਾਲਾ ਪੁਸ਼ਪਾ ਦੇਵੀ ਪਤਨੀ ਸਵ. ਸੀਤਾਰਾਮ ਦੇ ਪੁੱਤਰ ਅਜੈ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੀ ਮਾਂ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਬੀਤੀ ਰਾਤ ਉਹ ਅਤੇ ਉਸ ਦੀ ਮਾਂ ਘਰ 'ਚ ਸੁੱਤੇ ਪਏ ਸੀ। ਸਵੇਰੇ ਉੱਠਦੇ ਸਾਰ ਉਸ ਨੇ ਦੇਖਿਆ ਕਿ ਉਸ ਦੀ ਮਾਂ ਘਰ ਤੋਂ ਲਾਪਤਾ ਸੀ। ਸਰਪੰਚ ਦੇ ਮਾਧਿਅਮ ਨਾਲ ਉਸ ਨੂੰ ਸੂਚਨਾ ਮਿਲੀ ਕਿ ਪਿੰਡ ਦੀ ਡਿੱਗੀ 'ਚ ਉਸ ਦੀ ਮਾਂ ਦੀ ਲਾਸ਼ ਤੈਰ ਰਹੀ ਹੈ। ਇਕੱਠੇ ਹੋਏ ਲੋਕਾਂ ਨੇ ਇਸ ਦੀ ਸੂਚਨਾ ਥਾਣਾ ਬਹਾਵਵਾਲਾ ਨੂੰ ਦਿੱਤੀ, ਜਿਨਾਂ ਨੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਵਾਇਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।
'ਕਰਤਾਰਪੁਰ ਲਾਂਘੇ' ਬਾਰੇ ਬਾਜਵਾ ਨੇ ਮੋਦੀ 'ਤੇ ਲਾਏ ਦੋਸ਼
NEXT STORY