ਅਬੋਹਰ (ਨਾਗਪਾਲ) - ਭਾਰਤ-ਪਾਕਿ ਸਰਹੱਤ ਤੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਅਬੋਹਰ ਜ਼ਿਲੇ ਦੇ ਪਿੰਡ ਕੱਲਰ ਖੇੜਾ 'ਚ ਇਕ ਮਕਾਨ ਦੇ ਕਮਰੇ ਦੀ ਛੱਤ 'ਤੇ ਬੰਬਨੁਮਾ ਚੀਜ਼ ਡਿੱਗਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਘਰ ਦੇ ਲੋਕ ਸਹਿਮ ਗਏ। ਪਰਿਵਾਰਕ ਮੈਂਬਰਾਂ ਨੇ ਇਸ ਧਮਾਕੇ ਦੀ ਸੂਚਨਾ ਪੁਲਸ ਅਤੇ ਪ੍ਰਸ਼ਾਸਨ ਨੂੰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਕਾਰਨ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ।
ਦੱਸ ਦੇਈਏ ਕਿ ਇਹ ਧਮਾਕਾ ਕਿਵੇ ਹੋਇਆ। ਇਸ ਦੀ ਸਚਾਈ ਅਤੇ ਅਜਿਹਾ ਹੋਣ ਦਾ ਅਸਲ ਕਾਰਨ ਕੀ ਹੈ, ਦੀ ਜਾਂਚ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਹੈ। ਮੌਕੇ 'ਤੇ ਪਹੁੰਚੀ ਪੁਲਸ ਵਲੋਂ ਫੌਜ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਜਿਸ ਦੇ ਆਉਣ ਤੋਂ ਬਾਅਦ ਹੀ ਇਸ ਮਾਮਲੇ ਦੀ ਅਸਲ ਪੜਤਾਲ ਕੀਤੀ ਜਾਵੇਗੀ। ਫਿਲਹਾਲ ਪੁਲਸ ਨੇ ਪਿੰਡ ਦੇ ਘਟਨਾ ਸਥਾਨ ਦੀ ਘੇਰਾਬੰਦੀ ਕਰਕੇ ਉਸ ਸਥਾਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਅਸਮਾਨੀ ਬਿਜਲੀ ਡਿੱਗਣ ਨਾਲ ਨੌਜਵਾਨ ਦੀ ਮੌਤ
NEXT STORY