ਜਲੰਧਰ (ਬਿਊਰੋ) : ਕੋਰੋਨਾ ਵਾਇਰਸ ਦੇ ਖੌਫ ਤੋਂ ਬਾਅਦ ਲਗਾਤਾਰ ਵਿਦੇਸ਼ ਤੋਂ ਭਾਰਤ ਪਰਤ ਰਹੇ ਯਾਤਰੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਲਈ ਸਿਹਤ ਵਿਭਾਗ ਵੱਲੋਂ ਖਾਸ ਪ੍ਰਬੰਧ ਵੀ ਕੀਤੇ ਗਏ ਹਨ ਭਾਵੇਂ ਉਹ ਏਅਰਪੋਰਟ 'ਤੇ ਹੋਣ ਜਾਂ ਹਸਪਤਾਲਾਂ 'ਚ। ਇਸ ਗੰਭੀਰ ਮਾਹੌਲ 'ਚ ਪੰਜਾਬ ਸੂਬੇ ਅੰਦਰ ਕਈ ਸ਼ੱਕੀ ਕੋਰੋਨਾ ਵਾਇਰਸ ਦੇ ਮਰੀਜ਼ ਲਾਪਤਾ ਹਨ, ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਪਰ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਇੰਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਇਸ ਤੋਂ ਇਲਾਵਾ ਹੁਣ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਇਕ ਵਾਰ ਫਿਰ ਤੋਂ ਸ਼ੱਕ ਪੈਦਾ ਕਰ ਰਹੀ ਹੈ ਕਿ ਵਿਦੇਸ਼ੋਂ ਪਰਤੇ ਕਈ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਲਾਪਤਾ ਹਨ ਅਤੇ ਆਪਣੇ ਘਰਾਂ 'ਚ ਹੀ ਲੁੱਕ ਕੇ ਰਹਿ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਪੰਜਾਬ 'ਚ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਤੇ ਜਿੰਮ ਬੰਦ ਕਰਨ ਦੇ ਹੁਕਮ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਪੰਜਾਬ ਪੁਲਸ ਦੇ 2 ਮੁਲਾਜ਼ਮ ਇਕ ਘਰ 'ਚ ਮਾਸਕ ਪਾਕੇ ਦਾਖਲ ਹੋ ਰਹੇ ਹਨ ਅਤੇ ਬੈੱਡ 'ਤੇ ਪਏ ਇਕ ਨੌਜਵਾਨ ਨੂੰ ਉਠਾਉਂਦੇ ਹਨ, ਜਿਸਨੇ ਖੁਦ ਮਾਸਕ ਪਹਿਨਿਆ ਹੋਇਆ ਹੈ, ਪੁਲਸ ਮੁਲਾਜ਼ਮ ਪੁੱਛਦੇ ਨੇ ਤੂੰ ਕਿਥੋਂ ਆਇਆ ਹੈ ਤਾਂ ਜਾਣਕਾਰੀ ਮਿਲਦੀ ਹੈ ਇਟਲੀ ਤੋਂ, ਉਸਦੀ ਸਿਹਤ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਬਸ ਥੋੜਾ ਜਿਹਾ ਬਿਮਾਰ ਹਾਂ, ਬਹੁਤੀ ਦੇਰੀ ਨਾ ਕਰਦੇ ਹੋਏ ਦੋਵੇਂ ਪੁਲਸ ਮੁਲਾਜ਼ਮ ਉਸਨੂੰ ਉੱਠਣ ਨੂੰ ਕਹਿੰਦੇ ਹਨ। ਨੌਜਵਾਨ ਮਨਾ ਕਰਦਾ ਹੈ ਪਰ ਪੁਲਸ ਮੁਲਾਜ਼ਮ ਉਸਨੂੰ ਆਪਣੇ ਨਾਲ ਲੈ ਜਾਂਦੇ ਹਨ।
ਇਹ ਵੀ ਪੜ੍ਹੋ : ਕੋਵਿਡ-19 : 24 ਘੰਟੇ 'ਚ 417 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 5,800 ਦੇ ਪਾਰ
ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ। ਡਿਪਾਰਟਮੈਂਟ ਆਫ ਫੈਮਿਲੀ ਐਂਡ ਵੈੱਲਫੇਅਰ ਵੱਲੋਂ ਅੱਜ ਜਾਰੀ ਕੀਤੇ ਗਏ ਮੀਡੀਆ ਬੁਲਟਿਨ 'ਚ ਦੱਸਿਆ ਗਿਆ ਹੈ ਕਿ ਵਿਦੇਸ਼ ਤੋਂ ਆਏ 335 ਮਰੀਜ਼ ਅਨ-ਟਰੇਸਡ ਹਨ, ਜਿਨ੍ਹਾਂ ਨੂੰ ਸ਼ਾਇਦ ਹੁਣ ਪੁਲਸ ਇਸ ਤਰ੍ਹਾਂ ਘਰ-ਘਰ ਜਾ ਕੇ ਲੱਭ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ 335 ਦਾ ਅੰਕੜਾ ਪੰਜਾਬ ਸੂਬੇ ਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਸ੍ਰੀ ਕਰਤਾਰਪੁਰ ਲਾਂਘਾ ਆਰਜ਼ੀ ਤੌਰ 'ਤੇ ਬੰਦ
ਇਤਿਹਾਸ ਦੀ ਡਾਇਰੀ : ਅੱਜ ਦੇ ਹੀ ਦਿਨ ਅਧਿਕਾਰਿਕ ਤੌਰ 'ਤੇ ਹੋਈ ਸੀ ਕ੍ਰਿਕੇਟ ਦੀ ਸ਼ੁਰੂਆਤ (ਵੀਡੀਓ)
NEXT STORY