ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 156,766 ਹੋ ਚੁੱਕੇ ਹਨ। ਇਹਨਾਂ ਵਿਚ 137 ਦੇਸ਼ਾਂ ਵਿਚ 5,839 ਮਰਨ ਵਾਲਿਆਂ ਦੀ ਗਿਣਤੀ ਵੀ ਸ਼ਾਮਲ ਹੈ। ਦੁਨੀਆ ਭਰ ਵਿਚ ਅਧਿਕਾਰਤ ਤੌਰ 'ਤੇ ਇਕੱਠੇ ਕੀਤੇ ਗਏ ਇਹ ਅੰਕੜੇ ਐਤਵਾਰ ਸਵੇਰ ਤੱਕ ਦੇ ਹਨ।
ਦੁਨੀਆ ਭਰ ਦੇ ਦੇਸ਼ਾਂ ਵਿਚ ਸ਼ੁੱਕਰਵਾਰ 5 ਵਜੇ ਤੋਂ ਐਤਵਾਰ ਸਵੇਤ ਤੱਕ ਕੋਰੋਨਾਵਾਇਰਸ ਦੇ 156,766 ਨਵੇਂ ਮਾਮਲੇ ਸਾਹਮਣੇ ਆਏ ਜਦਕਿ 417 ਲੋਕ ਵਾਇਰਸ ਦੀ ਚਪੇਟ ਵਿਚ ਆ ਕੇ ਜਾਨ ਗਵਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ ਇਟਲੀ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਧੇ ਹਨ, ਜਿੱਥੇ 175 ਨਵੇਂ ਮਾਮਲੇ ਦੇਖਣ ਨੂੰ ਮਿਲੇ ਜਦਕਿ ਈਰਾਨ ਵਿਚ 97, ਸਪੇਨ ਵਿਚ 63 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਧਰ ਭਾਰਤ ਵਿਚ 2 ਲੋਕਾਂ ਦੀ ਮੌਤ ਦੋ ਬਾਅਦ ਇਸ ਵਾਇਰਸ ਦੇ 105 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਅੰਕੜੇ ਦੁਨੀਆਭਰ ਦੇ ਦੇਸ਼ਾਂ ਦੇ ਰਾਸ਼ਟਰੀ ਸਿਹਤ ਅਧਿਕਾਰੀਆਂ ਅਤੇ ਵਿਸ਼ਵ ਸਿਹਤ ਸੰਗਠਨ ਦੀਆਂ ਸੂਚਨਾਵਾਂ ਨੂੰ ਇਕੱਠੇ ਕਰ ਕੇ ਸਮਾਚਾਰ ਏਜੰਸੀ ਏ.ਐੱਫ.ਪੀ. ਨੇ ਤਿਆਰ ਕੀਤੇ ਹਨ।ਇਸ ਦੌਰਾਨ ਇਸ ਤੱਥ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਪੀੜਤਾਂ ਅਤੇ ਕੋਰੋਨਾਵਾਇਰਸ ਦੀ ਸਕ੍ਰੀਨਿੰਗ ਦੇ ਵੱਖ-ਵੱਖ ਦੇਸ਼ਾਂ ਦੇ ਮਾਪਦੰਡ ਵੱਖਰੇ-ਵੱਖਰੇ ਰੱਖੇ ਜਾਣ।
ਚੀਨ ਦੇ ਬਾਅਦ ਇਟਲੀ ਸਭ ਤੋਂ ਵੱਧ ਪ੍ਰਭਾਵਿਤ
ਚੀਨ ਦੇ ਬਾਅਦ ਇਟਲੀ ਅਜਿਹਾ ਦੂਜਾ ਦੇਸ਼ ਹੈ ਜਿੱਥੇ ਕੋਰੋਨਾਵਾਇਰਸ ਦੀ ਮਾਰ ਸਭ ਤੋਂ ਜ਼ਿਆਦਾ ਹੈ। ਇਟਲੀ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ 21,157 ਪੀੜਤ ਲੋਕਾਂ ਵਿਚੋਂ 1,441 ਦੀ ਮੌਤ ਹੋ ਚੁੱਕੀ ਹੈ।ਚੀਨ ਵਿਚ ਹੁਣ ਤੱਕ 80,844 ਮਾਮਲੇ ਸਾਹਮਣੇ ਆਏ ਹਨ ਜਦਕਿ 3,199 ਲੋਕਾਂ ਦੀ ਮੌਤ ਹੋਈ ਹੈ। ਉੱਥੇ 66,913 ਮਰੀਜ਼ ਇਲਾਜ ਦੇ ਬਾਅਦ ਠੀਕ ਹੋ ਗਏ ਹਨ। ਇਸ ਵਿਚ ਹਾਂਗਕਾਂਗ ਅਤੇ ਮਕਾਊ ਦਾ ਅੰਕੜਾ ਸ਼ਾਮਲ ਨਹੀਂ ਹੈ। ਚੀਨ ਵਿਚ ਦਸੰਬਰ ਦੇ ਅਖੀਰ ਵਿਚ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨਿਆ ਗਿਆ ਸੀ। ਚੀਨ ਵਿਚ ਸ਼ੁੱਕਰਵਾਰ ਤੋਂ ਐਤਵਾਰ ਸਵੇਰ ਤੱਕ 20 ਨਵੇਂ ਮਾਮਲੇ ਸਾਹਮਣੇ ਆਏ ਜਦਕਿ 10 ਲੋਕਾਂ ਦੀ ਮੌਤ ਹੋਈ।
ਜਾਣੋ ਦੁਨੀਆ ਭਰ ਦੇ ਦੇਸ਼ਾਂ ਦਾ ਹਾਲ
ਚੀਨ- 80,844 ਮਾਮਲੇ, 3,199 ਮੌਤਾਂ
ਇਟਲੀ- 21,157 ਮਾਮਲੇ, 1,441 ਮੌਤਾਂ
ਈਰਾਨ- 12,729 ਮਾਮਲੇ, 611 ਮਾਮਲੇ
ਦੱਖਣੀ ਕੋਰੀਆ- 8,162 ਮਾਮਲੇ, 75 ਮੌਤਾਂ
ਸਪੇਨ- 6,391 ਮਾਮਲੇ, 196 ਮੌਤਾਂ
ਜਰਮਨੀ- 4,599 ਮਾਮਲੇ , 9 ਮੌਤਾਂ
ਫਰਾਂਸ- 4,469 ਮਾਮਲੇ, 91 ਮੌਤਾਂ
ਅਮਰੀਕਾ- 2,995 ਮਾਮਲੇ, 60 ਮੌਤਾਂ
ਸਵਿਟਜ਼ਰਲੈਂਡ- 1,375 ਮਾਮਲੇ, 13 ਮੌਤਾਂ
ਬ੍ਰਿਟੇਨ- 1,140 ਮਾਮਲੇ, 21 ਮੌਤਾਂ
ਨਾਰਵੇ- 1,111 ਮਾਮਲੇ, 3 ਮੌਤਾਂ
ਸਵੀਡੀਨ- 961 ਮਾਮਲੇ, 2 ਮੌਤਾਂ
ਡੈਨਮਾਰਕ- 836 ਮਾਮਲੇ, 1 ਮੌਤ
ਨੀਦਰਲੈਂਡ- 959 ਮਾਮਲੇ, 12 ਮੌਤਾਂ
ਜਾਪਾਨ- 804 ਮਾਮਲੇ, 22 ਮੌਤਾਂ (ਡਾਇਮੰਡ ਪ੍ਰਿੰਸੈੱਸ ਜਹਾਜ਼- 696 ਮਾਮਲੇ, 7 ਮੌਤਾਂ)
ਬੈਲਜੀਅਮ 689 ਮਾਮਲੇ, 4 ਮੌਤਾਂ
ਆਸਟ੍ਰੀਆ- 655 ਮਾਮਲੇ, 1 ਮੌਤ
ਕਤਰ- 337 ਮਾਮਲੇ
ਕੈਨੇਡਾ- 252 ਮਾਮਲੇ, 1 ਮੌਤ
ਆਸਟ੍ਰੇਲੀਆ- 249 ਮਾਮਲੇ, 3 ਮੌਤਾਂ
ਮਲੇਸ਼ੀਆ 238 ਮਾਮਲੇ
ਗ੍ਰੀਸ- 228 ਮਾਮਲੇ, 3 ਮੌਤਾਂ
ਗੁ. ਨਨਕਾਣਾ ਸਾਹਿਬ ਵਿਖੇ ਨਾਨਕਸ਼ਾਹੀ ਕੈਲੰਡਰ ਜਾਰੀ, ਲੱਗੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ
NEXT STORY