ਮਹਿਲ ਕਲਾਂ (ਹਮੀਦੀ) : ਸਥਾਨਕ ਕਸਬੇ ਦੇ ਇਕ ਨੌਜਵਾਨ ਦੀ ਮਨੀਲਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਜੀਵਨਜੋਤ ਸਿੰਘ (28) ਕਰੀਬ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਵਿਚ ਮਨੀਲਾ ਗਿਆ ਸੀ। ਜਿੱਥੇ ਕਾਰ, ਬੱਸ ਅਤੇ ਮੋਟਰਸਾਈਕਲ ਵਿਚਾਲੇ ਵਾਪਰੇ ਹਾਦਸੇ ਵਿਚ ਇਸ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਸ ਦੇ ਪਿਤਾ ਦੀ ਕਰੀਬ 12 ਸਾਲ ਪਹਿਲਾਂ ਮੌਤ ਹੋ ਗਈ ਸੀ। ਘਰ ਵਿਚ ਰਹਿੰਦੀ ਇਕੱਲੀ ਮਾਤਾ ਦਾ ਇਸ ਦੁੱਖਦ ਘਟਨਾ ਤੋਂ ਬਾਅਦ ਰੋ-ਰੋ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਪੰਜਾਬ, ਚੰਡੀਗੜ੍ਹ ਵਿਚ ਆਇਆ ਭੂਚਾਲ, ਘਰਾਂ 'ਚੋਂ ਬਾਹਰ ਨਿਕਲੇ ਲੋਕ
ਇਸ ਸਬੰਧੀ ਮਹਿਲ ਕਲਾਂ ਸੋਢੇ ਦੇ ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਮ੍ਰਿਤਕ ਦੀ ਲਾਸ਼ ਪੰਜਾਬ ਲਿਆਉਣ ਤੋਂ ਅਸਮਰੱਥ ਹੈ, ਜਿਸ ਕਰਕੇ ਉਹ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਬੱਚੇ ਦੀ ਡੈੱਡਬਾਡੀ ਪੰਜਾਬ ਲਿਆਉਣ ਲਈ ਮੱਦਦ ਦੀ ਅਪੀਲ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀਆਂ ਵੱਡੇ ਪੱਧਰ 'ਤੇ ਬਦਲੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੇਵਾ ਮੁਕਤ ਮਹਿਲਾ ਅਧਿਆਪਕ ਨਾਲ ਵੱਜੀ 23 ਲੱਖ ਰੁਪਏ ਦੀ ਆਨਲਾਈਨ ਠੱਗੀ
NEXT STORY