ਮੁੱਲਾਂਪੁਰ ਦਾਖਾ (ਕਾਲੀਆ) : ਮੁੱਲਾਂਪੁਰ-ਜਗਰਾਓਂ ਫਲਾਈ ਓਵਰ ’ਤੇ ਇਕ ਤੇਜ਼ ਰਫ਼ਤਾਰ ਬਲੈਰੋ ਪਿਕਅੱਪ ਅੱਗੇ ਜਾ ਰਹੇ ਟੈਂਕਰ ਨਾਲ ਪਿਛੋਂ ਜਾ ਵੱਜੀ, ਸਿੱਟੇ ਵਜੋਂ ਬਲੈਰੋ ਦੇ ਮਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਡਰਾਈਵਰ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨਸਾਰ ਬਲੈਰੋ ਪਿਕਅੱਪ ਦਾ ਮਾਲਕ ਸੁਖਮਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਘੱਦਾ (ਬਠਿੰਡਾ) ਆਪਣੇ ਡਰਾਈਵਰ ਲਖਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਬਠਿੰਡਾ ਨਾਲ ਬਦਰੋਲ ਮੰਡੀ ਕੁਲੂ-ਮਨਾਲੀ ਤੋਂ ਸਬਜੀ ਲੈ ਕੇ ਮੋਗਾ ਮੰਡੀ ਜਾ ਰਹਾ ਸੀ ਤਾਂ ਮੁੱਲਾਂਪੁਰ ਫਲਾਈ ਓਵਰ ’ਤੇ ਲੂਣ ਨਾਲ ਭਰੇ ਕੈਂਟਰ ਦੇ ਮਗਰ ਉਸ ਦੀ ਬਲੈਰੇ ਇੰਨੀ ਜ਼ੋਰ ਦੀ ਵੱਜੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਸਿੱਟੇ ਵਜੋਂ ਸੁਖਮਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਬੜੀ ਮੁਸ਼ਕਲ ਨਾਲ ਲੋਕ ਸੇਵਾ ਕਮੇਟੀ ਅਤੇ ਪੁਲਸ ਨੇ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਮੋਰਚਰੀ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜੀ।
ਇਹ ਵੀ ਪੜ੍ਹੋ : ਰੋਪੜ ’ਚ ਦਿਲ ਕੰਬਾਊ ਹਾਦਸਾ, ਆਟਾ ਚੱਕੀ ਦੇ ਪਟੇ ’ਚ ਆਉਣ ਕਾਰਣ ਮਾਲਕ ਦੇ ਉੱਡੇ ਚਿੱਥੜੇ
ਕੈਂਟਰ ਦੇ ਡਰਾਈਵਰ ਕੁਲਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਆਲਮਗੀਰ ਨੇ ਦੱਸਿਆ ਕਿ ਉਹ ਸਵੇਰੇ ਲੁਧਿਆਣੇ ਤੋਂ ਨਮਕ ਭਰ ਕੇ ਸੁਲਤਾਨਪੁਰ ਲੋਧੀ ਜਾ ਰਿਹਾ ਸੀ ਤਾਂ ਮੇਰੇ ਮਗਰ ਆ ਰਹੀ ਬਲੈਰੋ ਪਿਕਅੱਪ ਇੰਨੀ ਜ਼ਬਰਦਸਤ ਢੰਗ ਨਾਲ ਵੱਜੀ ਕਿ ਗੱਡੀ ਦੀ ਇਕ ਸਾਈਡ ਪੂਰੀ ਕੈਂਟਰ ਥੱਲੇ ਵੜ ਗਈ, ਗੱਡੀ ਹੈਵੀ ਅਤੇ ਭਰੀ ਹੋਣ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਦੋਵੇਂ ਗੱਡੀਆਂ ਫਲਾਈ ਓਵਰ ਤੋਂ ਹੇਠਾਂ ਡਿੱਗ ਜਾਣੀਆਂ ਸਨ ਅਤੇ ਇਹ ਹਾਦਸਾ ਹੋਰ ਵੀ ਭਿਆਨਕ ਹੋਣਾ ਸੀ। ਉਸ ਨੇ ਦੱਸਿਆ ਕਿ ਬਲੈਰੋ ਪਿਕਅੱਪ ਵਾਲੇ ਡਰਾਈਵਰ ਦੀ ਅੱਖ ਲੱਗਣ ਕਾਰਣ ਇਹ ਹਾਦਸਾ ਵਾਪਰਿਆ ਹੈ ਜਦਕਿ ਥਾਣਾ ਦਾਖਾ ਦੀ ਪੁਲਸ ਨੇ ਵਿਭਾਗੀ ਕਾਰਵਾਈ ਅਮਲ ਵਿਚ ਲਿਆ ਕੇ ਜਾਂਚ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : ਤਲਵੰਡੀ ਸਾਬੋ ’ਚ ਫੈਲੀ ਸਨਸਨੀ, ਨਹਿਰ ’ਚ ਜਨਾਨੀ ਦੀ ਸਿਰ ਕੱਟੀ ਲਾਸ਼ ਦੇਖ ਦਹਿਲੇ ਲੋਕ
ਨੋਟ - ਪੰਜਾਬ ’ਚ ਆਏ ਦਿਨ ਵਾਪਰ ਰਹੇ ਹਾਦਸਿਆਂ ਪਿੱਛੇ ਕੀ ਹੈ ਕਾਰਨ, ਕੁਮੈਂਟ ਕਰਕੇ ਦੱਸੋ?
ਖ਼ੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਹੱਕ ’ਚ ਨਿੱਤਰੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ
NEXT STORY