ਰੂਪਨਗਰ (ਸੱਜਣ ਸੈਣੀ) : ਰੂਪਨਗਰ ਵਿਚ ਦੇਰ ਰਾਤ ਵਾਪਰੇ ਸੜਕ ਹਾਦਸੇ ਵਿਚ ਦੋ ਜਿਗਰੀ ਦੋਸਤਾਂ ਮੌਤ ਹੋ ਗਈ। ਮਰਨ ਵਾਲੇ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਸੀ। ਹਾਦਸਾ ਰੋਪੜ ਨੰਗਲ ਰੋਡ 'ਤੇ ਸਥਿਤ ਆਈ. ਆਈ. ਟੀ. ਦੇ ਸਾਹਮਣੇ ਵਾਪਰਿਆ। ਪਰਿਵਾਰ ਅਨੁਸਾਰ ਦੋਵੇਂ ਮੋਟਰਸਾਈਕਲ 'ਤੇ ਸ੍ਰੀ ਅਨੰਦਪੁਰ ਸਾਹਿਬ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਅ ਕੇ ਹਾਦਸੇ ਦਾ ਸ਼ਿਕਾਰ ਹੋ ਗਏ।
ਮਰਨ ਵਾਲੇ ਨੌਜਵਾਨਾਂ ਦੀ ਪਛਾਣ ਮਨੀ ਅਤੇ ਵਿੱਕੀ ਵਜੋਂ ਹੋਈ ਹੈ। ਦੋਵੇਂ ਪਿੰਡ ਕੋਟਲਾ ਨਿਹੰਗ ਦੇ ਵਸਨੀਕ ਸਨ। ਮ੍ਰਿਤਕ ਨੌਜਵਾਨ ਮਨੀ ਦੀ ਉਮਰ ਕਰੀਬ 27 ਸਾਲ ਸੀ ਜੋ ਕਿ ਕੁਵੈਤ ਵਿਚ ਡਰਾਇਵਰੀ ਕਰਦਾ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਵਾਪਿਸ ਆਇਆ ਸੀ।
ਇਹ ਵੀ ਪੜ੍ਹੋ : ਜਿਸਮ ਦਿਖਾ ਕੇ ਜਾਲ 'ਚ ਫਸਾਉਣ ਵਾਲੀਆਂ ਜਨਾਨੀਆਂ ਦਾ ਭੱਜਿਆ ਭਾਂਡਾ, ਕਰਤੂਤ ਸੁਣ ਹੋਵੋਗੇ ਹੈਰਾਨ
ਇਸ ਤੋਂ ਇਲਾਵਾ ਦੂਜੇ ਮ੍ਰਿਤਕ ਨੌਜਵਾਨ ਵਿੱਕੀ ਦੀ ਉਮਰ ਲਗਭਗ 30 ਸਾਲ ਸੀ ਜੋ ਇਕ ਹੋਟਲ ਵਿਚ ਵੇਟਰ ਦਾ ਕੰਮ ਕਰਦਾ ਸੀ ਅਤੇ ਇਸ ਦੇ ਘਰ 6 ਮਹੀਨੇ ਪਹਿਲਾਂ ਇਕ ਬੇਟਾ ਹੋਇਆ ਸੀ। ਪਰਿਵਾਰ ਅਨੁਸਾਰ ਦੋਵੇਂ ਅਨੰਦਪੁਰ ਸਾਹਿਬ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ। ਉਧਰ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਰੂਪਨਗਰ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਦਸੂਹਾ 'ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਖੂਨ ਨਾਲ ਲਥਪਥ ਮਿਲੀ ਲਾਸ਼
ਪੁੱਤਰ ਨੂੰ ਵੇਖਣ ਲਈ ਤਰਸੇ ਮਾਪੇ, 6 ਸਾਲਾਂ ਤੋਂ ਸਾਊਦੀ 'ਚ ਰਹਿ ਰਹੇ ਅਵਤਾਰ ਨੇ ਪਤਨੀ 'ਤੇ ਲਾਏ ਵੱਡੇ ਦੋਸ਼
NEXT STORY