ਜਲੰਧਰ (ਸੁਨੀਲ) — ਜਲੰਧਰ-ਅੰਮ੍ਰਿਤਸਰ ਮਾਰਗ 'ਤੇ ਐੱਨ. ਆਈ. ਟੀ. ਕਾਲਜ ਦੇ ਨੇੜੇ ਕਾਰ ਤੇ ਬਸ ਦੀ ਟੱਕਰ 'ਚ ਕਾਰ ਸਵਾਰ 3 ਲੋਕ ਜ਼ਖਮੀ ਹੋ ਗਏ, ਜਦ ਕਿ ਬੱਸ ਡਰਾਈਵਰ ਤੇ ਕੰਡਕਟਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਲਲਿਤ ਪੁੱਤਰ ਸੁਭਾਸ਼ ਚੰਦਰ ਨਿਵਾਸੀ ਚੰਡੀਗੜ੍ਹ ਸੈਂਟ੍ਰੋ ਕਾਰ 'ਚ ਪਤਨੀ ਤੇ ਬੱਚੀ ਦੇ ਨਾਲ ਮਜੀਠਾ ਰੋਡ ਅੰਮ੍ਰਿਤਸਰ ਜਾ ਰਿਹਾ ਸੀ ਕਿ ਸੜਕ ਦੇ ਵਿਚਕਾਰ ਅਵਾਰਾ ਪਸ਼ੂ ਆਉਣ ਨਾਲ ਕਾਰ ਪਸ਼ੂ ਨਾਲ ਟਕਰਾ ਕੇ ਡਿਵਾਇਡਰ ਪਾਰ ਕਰ ਦੂਜੇ ਪਾਸੇ ਅੰਮ੍ਰਿਤਸਰ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਕਾਰ 'ਚ ਸਵਾਰ ਲਲਿਤ, ਉਸ ਦੀ ਪਤਨੀ ਤੇ ਬੱਚੀ ਜ਼ਖਮੀ ਹੋ ਗਏ। ਦੂਜੇ ਪਾਸੇ ਬਸ 'ਚ ਸਵਾਰ ਰਤਨ ਲਾਲ ਨਿਵਾਸੀ ਫਾਜ਼ਿਲਕਾ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਨੇ ਕਾਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਬੱਸ ਕਾਰ ਨਾਲ ਟੱਕਰਾ ਗਈ।

ਗਨੀਮਤ ਇਹ ਰਹੀ ਕਿ ਬੱਸ ਦੀਆਂ ਸਵਾਰੀਆਂ ਦਾ ਬਚਾਅ ਹੋ ਗਿਆ। ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚ ਕਰ ਜਾਂਚ ਸ਼ੁਰੂ ਕਰ ਦਿੱਤੀ। ਕਾਰ ਸਵਾਰ ਜ਼ਖਮੀਆਂ ਨੂੰ ਮਕਸੂਦਾਂ ਚੌਕ ਦੇ ਕੋਲ ਸੈਕ੍ਰੇ ਡ ਹਾਰਟ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ।
ਸੁਖਬੀਰ ਭੁੱਲ ਗਏ ਹਨ ਕਿ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ : ਸਿੱਧੂ
NEXT STORY